ਕਾਲਜ ਦੀਆਂ ਕੁੜੀਆਂ ਨਾਲ ਪ੍ਰੋਫੈਸਰ ਦੀ ਗੰਦੀ ਕਰਤੂਤ, ਇਕੱਲੇ ਮਿਲਣ ਲਈ ਰਾਤ ਨੂੰ ਭੇਜਦਾ ਸੀ Telegram

Thursday, Sep 19, 2024 - 12:19 PM (IST)

ਚੰਡੀਗੜ੍ਹ (ਆਸ਼ੀਸ਼) : ਜਿਸ ਵਿਭਾਗ ਨੇ ਸਮਾਜ ਤੇ ਦੇਸ਼ ਦੀ ਸੇਵਾ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਾ ਹੁੰਦਾ ਹੈ, ਉਸੇ ਦੇ ਇੰਚਾਰਜ ਸਹਾਇਕ ਪ੍ਰੋਫੈਸਰ ਵੱਲੋਂ ਵਿਦਿਆਰਥਣਾਂ ਨੂੰ ਇਕੱਲੇ ’ਚ ਮਿਲਣ ਦੇ ਸੁਨੇਹਾ ਭੇਜਣ ਦੀ ਭੱਦੀ ਹਰਕਤ ਸਾਹਮਣੇ ਆਈ ਹੈ। ਸੈਕਟਰ-10 ਦੇ ਇਕ ਕਾਲਜ ’ਚ 5 ਵਿਦਿਆਰਥਣਾਂ ਵੱਲੋਂ ਇਹ ਦੋਸ਼ ਲਾਏ ਗਏ ਹਨ। ਵਿਦਿਆਰਥਣਾਂ ਨੇ ਪ੍ਰੋਫੈਸਰ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਦੇਰ ਰਾਤ ਇਕੱਲੇ ਮਿਲਣ ਲਈ ਮੋਬਾਇਲ, ਟੈਲੀਗ੍ਰਾਮ ਤੇ ਸਨੈਪਚੈਟ ਰਾਹੀਂ ਸੁਨੇਹੇ ਭੇਜੇ ਜਾ ਰਹੇ ਹਨ। ਵਿਦਿਆਰਥਣਾਂ ਵੱਲੋਂ ਦਿੱਤੀ ਸ਼ਿਕਾਇਤ ’ਚ 5 ਵਿਦਿਆਰਥਣਾਂ ਦੇ ਨਾਲ ਇਸ ਤਰ੍ਹਾਂ ਦੇ ਜਿਣਸੀ ਸ਼ੋਸ਼ਣ ਦੇ ਦੋਸ਼ ਲਾਏ ਗਏ ਹਨ। 11 ਸਤੰਬਰ ਨੂੰ ਵਿਦਿਆਰਥਣਾਂ ਨੇ ਇਸ ਮਾਮਲੇ ਸਬੰਧੀ ਕਾਲਜ ਪ੍ਰਿੰਸੀਪਲ, ਯੁਵਕ ਮਾਮਲੇ ਮੰਤਰਾਲੇ ਦੇ ਸਕੱਤਰ, ਗ੍ਰਹਿ ਸਕੱਤਰ ਕਮ ਸਕੱਤਰ ਸਿੱਖਿਆ ਚੰਡੀਗੜ੍ਹ, ਰੀਜ਼ਨਲ ਡਾਇਰੈਕਟਰ ਐੱਨ. ਐੱਸ. ਐੱਸ ਚੰਡੀਗੜ੍ਹ, ਡਾਇਰੈਕਟਰ ਉੱਚ ਸਿੱਖਿਆ, ਸਟੇਟ ਲਾਈਨ ਅਫ਼ਸਰ ਐੱਨ. ਐੱਸ. ਐੱਸ ਦੇ ਨਾਲ-ਨਾਲ ਕਾਲਜ ’ਚ ਛੇੜਛਾੜ ਸਬੰਧੀ ਸ਼ਿਕਾਇਤ ਲਈ ਅੰਦਰੂਨੀ ਕਮੇਟੀ ਨੂੰ ਵੀ ਸ਼ਿਕਾਇਤ ਭੇਜੀ ਸੀ। ਵਿਦਿਆਰਥਣਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ’ਚ ਮੁਲਜ਼ਮ ਅਧਿਆਪਕ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਜੋ ਵਿਦਿਆਰਥਣਾਂ ਸੁਰੱਖਿਅਤ ਮਹਿਸੂਸ ਕਰਨ। ਨਾਲ ਹੀ ਇਹ ਵੀ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਅਕਾਦਮਿਕ ਕਰੀਅਰ ਤੇ ਐੱਨ. ਐੱਸ. ਐੱਸ. ਦੇ ਮੌਕਿਆਂ ਨੂੰ ਵੀ ਸੁਰੱਖਿਅਤ ਰੱਖਿਆ ਜਾਵੇ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਰੂਹ ਕੰਬਾਊ ਵਾਰਦਾਤ, ਵਿਆਹੁਤਾ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ
ਪ੍ਰੋਫੈਸਰ ਖ਼ਿਲਾਫ਼ ਸ਼ਿਕਾਇਤ ਦਾ ਦੂਜਾ ਮਾਮਲਾ
ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਪ੍ਰੋਫੈਸਰ ਖ਼ਿਲਾਫ਼ ਸ਼ਿਕਾਇਤ ਦਾ ਇਹ ਦੂਜਾ ਮਾਮਲਾ ਹੈ। ਪਿਛਲੇ ਦਿਨੀਂ ਵੀ ਵਿਦਿਆਰਥਣਾਂ ਨੇ ਯੂਥ ਫੈਸਟੀਵਲ ਟੀਮ ਦੇ ਇੰਚਾਰਜ ’ਤੇ ਆਪਣੀ ਮਰਜ਼ੀ ਨਾਲ ਯੂਥ ਫੈਸਟੀਵਲ ਲਈ ਡਾਂਸ ਦੀ ਚੋਣ ਕਰਨ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪਰੇਸ਼ਆਨ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਸੀ।
ਇਕੱਲੀ ਮਿਲਣ ਲਈ ਕਹਿ ਕੇ ਡਿਲੀਟ ਕਰ ਦਿੱਤੀ ਚੈਟ
ਪਿਛਲੇ ਸਾਲ ਦਸੰਬਰ ’ਚ ਸਹਾਇਕ ਪ੍ਰੋਫੈਸਰ ਨੇ ਦੇਰ ਰਾਤ ਐੱਨ. ਐੱਸ. ਐੱਸ. ਵਰਕਰ ਵਿਦਿਆਰਥਣ ਨੂੰ ਵਟਸਐਪ ’ਤੇ ਪੁੱਛਿਆ ਕਿ ਕੀ ਉਹ ਸਨੈਪਚੈਟ, ਟੈਲੀਗ੍ਰਾਮ ਦੀ ਵਰਤੋਂ ਕਰਦੀ ਹੈ। ਜਦੋਂ ਵਿਦਿਆਰਥਣ ਨੇ ਆਈ. ਡੀ. ਦਿੱਤੀ ਤਾਂ ਉਸ ਨੂੰ ਕਿਹਾ ਕਿ ਜੇਕਰ ਉਹ ਐੱਨ. ਐੱਸ. ਐੱਸ. ਟੀਮ ਨੂੰ ਪੈਨਲ ਮੈਂਬਰ ਵਜੋਂ ਲੀਡ ਕਰਨਾ ਚਾਹੁੰਦੀ ਹੈ ਤਾਂ ਇਕੱਲੀ ਮਿਲੇ। ਇਸ ਤੋਂ ਬਾਅਦ ਟੈਲੀਗ੍ਰਾਮ ਦੇ ਡਿਲੀਟ ਆਪਸ਼ਨ ਦੀ ਵਰਤੋਂ ਕਰਦਿਆਂ ਉਸ ਨੇ ਭੇਜੀ ਗਈ ਚੈਟ ਦੋਹਾਂ ਪਾਸਿਆਂ ਤੋਂ ਡਿਲੀਟ ਕਰ ਦਿੱਤੀ। ਇਸ ਸ਼ਿਕਾਇਤ ’ਚ ਉਸ ਚੈਟ ਦੇ ਸਕਰੀਨਸ਼ਾਟ ਲਾਏ ਗਏ ਹਨ। ਇਕ ਹੋਰ ਵਿਦਿਆਰਥਣ ਨੂੰ ਜ਼ਰੂਰੀ ਕੰਮ ਕਹਿੰਦਿਆਂ ਰਾਤ ਨੂੰ ਚੈਟ ਕਰਨ ਲਈ ਕਿਹਾ। ਜਦੋਂ ਉਸ ਨੇ ਅਜਿਹਾ ਨਹੀਂ ਕੀਤਾ ਤਾਂ ਉਸ ਨੂੰ ਰਾਤ ਨੂੰ ਜਵਾਬ ਦੇਣ ਲਈ ਕਿਹਾ ਗਿਆ। ਫਿਰ ਅਗਲੇ ਦਿਨ ਉਸ ਨੇ ਬਹੁਤ ਹੀ ਰੁੱਖਾ ਵਿਵਹਾਰ ਕੀਤਾ। ਸਤੰਬਰ ’ਚ ਇਕ ਹੋਰ ਵਿਦਿਆਰਥਣ ਨੂੰ ਇਕ ਰਾਤ ਲਈ ਮਿਲਣ ਲਈ ਕਿਹਾ ਤੇ ਨੈਸ਼ਨਲ ਕੈਂਪ ’ਚ ਸ਼ਾਮਲ ਹੋਣ ਦੀ ਗਾਰੰਟੀ ਦਿੱਤੀ। ਜਦੋਂ ਵਿਦਿਆਰਥਣ ਨੇ ਇਨਕਾਰ ਕੀਤਾ ਤਾਂ ਉਸ ਨੇ ਚੈਟ ਨੂੰ ਡਿਲੀਟ ਕਰ ਦਿੱਤਾ ਪਰ ਚੈਟ ਹਿਸਟਰੀ ’ਚ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ 'ਚ ਜਵਾਨ ਮੁੰਡੇ ਦੀ ਮੌਤ, ਭੜਕੇ ਲੋਕਾਂ ਨੇ ਜਾਮ ਕੀਤਾ ਟ੍ਰੈਫਿਕ

ਜਦੋਂ ਉਸ ਵੱਲੋਂ ਇਕੱਲੇ ’ਚ ਮਿਲਣ ਦੀ ਪੇਸ਼ਕਸ਼ ਠੁਕਰਾ ਦਿੱਤੀ ਤਾਂ ਇੰਚਾਰਜ ਨੇ ਚੈਟ ਡਿਲੀਟ ਕਰ ਦਿੱਤੀ ਪਰ ਵਿਦਿਆਰਥਣਾਂ ਨੇ ਸਕਰੀਨਸ਼ਾਟ ਲੈ ਲਏ। ਇਸੇ ਤਰ੍ਹਾਂ ਇਕ ਹੋਰ ਵਿਦਿਆਰਥਣ ਨੇ ਇਸੇ ਤਰ੍ਹਾਂ ਦੀ ਘਟਨਾ ਹੋਣ ਦੀ ਗੱਲ ਕਹੀ ਪਰ ਉਸ ਨੇ ਡਰ ਤੇ ਸਨਮਾਨ ਕਾਰਨ ਸ਼ਿਕਾਇਤ ਨਹੀਂ ਕੀਤੀ। ਐੱਨ.ਐੱਸ. ਐੱਸ. ਇੰਚਾਰਜ ਨੇ ਇਸ ਵਿਦਿਆਰਥਣ ਨਾਲ ਹੋਈ ਚੈਟ ਨੂੰ ਵੀ ਸਨੈਪਚੈਟ ਤੇ ਇੰਸਟਾਗ੍ਰਾਮ ਦੋਹਾਂ ’ਤੇ ਡਿਲੀਟ ਕਰ ਦਿੱਤਾ ਸੀ। ਉਹ ਵਿਦਿਆਰਥਣਾਂ ਦੇ ਨਾਂ ਅਤੇ ਨੰਬਰ ਕਾਲਜ ’ਚ ਬਣੇ ਐੱਨ. ਐੱਸ. ਐੱਸ. ਗਰੁੱਪ ’ਚੋਂ ਸੇਵ ਕਰਦਾ ਸੀ ਅਤੇ ਦੇਰ ਰਾਤ ਨੂੰ ਸਨੈਪਚੈਟ ’ਤੇ ਰਿਕੁੲੈਸਟ ਭੇਜਦਾ ਸੀ। ਜਿਹੜੀਆਂ ਵਿਦਿਆਰਥਣਾਂ ਜਵਾਬ ਨਹੀਂ ਸਨ ਦਿੰਦੀਆਂ, ਉਨ੍ਹਾਂ ਨੂੰ ਇਹ ਕਹਿ ਕੇ ਐੱਨ. ਐੱਸ. ਐੱਸ. ਤੋਂ ਹਟਾ ਦਿੱਤਾ ਜਾਂਦਾ ਸੀ ਕਿ ਉਹ ਐੱਨ. ਐੱਸ. ਐੱਸ. ਦਾ ਇਕੱਲਾ ਪ੍ਰੋਗਰਾਮ ਅਫ਼ਸਰ ਹੈ। ਇਸ ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਇਸ ਸਾਲ 13 ਤੋਂ 19 ਮਾਰਚ ਤੱਕ ਐੱਨ. ਐੱਸ. ਐੱਸ. ਦੇ ਸਪੈਸ਼ਲ ਕੈਂਪ ਤੋਂ ਹਟਾਏ ਜਾਣ ਦੀ ਧਮਕੀ ਦਿੱਤੀ ਗਈ ਤੇ ਉਨ੍ਹਾਂ ਨੇ ਰੋਂਦਿਆਂ ਕੈਂਪ ਛੱਡ ਦਿੱਤਾ। ਉਨ੍ਹਾਂ ’ਚੋਂ ਇਕ ਵਿਦਿਆਰਥਣ ਇਨ੍ਹਾਂ ਹੀ ਪੰਜ ਸ਼ਿਕਾਇਤਕਰਤਾਵਾਂ ’ਚੋਂ ਪਹਿਲੀ ਹੈ। ਇਸ ਮਾਮਲੇ ’ਚ ਕਾਲਜ ਦੀ ਪ੍ਰਿੰਸੀਪਲ ਜੋਤੀਮਾਇਆ ਖੱਤਰੀ ਦਾ ਕਹਿਣਾ ਹੈ ਕਿ ਸਾਡੇ ਕੋਲ ਸ਼ਿਕਾਇਤ ਆਈ ਹੈ। ਕਾਲਜ ’ਚ ਇਕ ਕਮੇਟੀ ਬਣਾਈ ਗਈ ਹੈ ਤੇ ਇਹ ਕਮੇਟੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਾਲਜ ਜਾ ਕੇ ਕਰਾਂਗਾ ਪਤਾ : ਸਹਿਰਾਵਤ
ਕਾਲਜ ਦੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਲਵਿਸ਼ ਸ਼ਹਿਰਾਵਤ ਨਾਲ ਇਸ ਮਾਮਲੇ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਪਿਛਲੇ ਤਿੰਨ-ਚਾਰ ਦਿਨਾਂ ਤੋਂ ਕਾਲਜ ਨਹੀਂ ਜਾ ਰਹੇ। ਉਹ ਬਿਮਾਰ ਹਨ ਤੇ ਘਰ ’ਚ ਹੀ ਆਰਾਮ ਕਰ ਰਹੇ ਹਨ। ਵੀਰਵਾਰ ਨੂੰ ਉਹ ਕਾਲਜ ਜਾਣਗੇ ਤੇ ਮਾਮਲੇ ਬਾਰੇ ਪਤਾ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
 


Babita

Content Editor

Related News