ਹਲਕਾ ਪੂਰਬੀ ''ਚ ਆ ਸਕਦੀ ਹੈ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ!

Saturday, Jul 13, 2024 - 02:54 PM (IST)

ਲੁਧਿਆਣਾ (ਹਿਤੇਸ਼)– ਇਕ ਪਾਸੇ ਜਿਥੇ ਬਿਜਲੀ ਦੀ ਸਪਲਾਈ ਬੰਦ ਹੋਣ ਦੀ ਵਜ੍ਹਾ ਨਾਲ ਮਹਾਨਗਰ ਦੇ ਜ਼ਿਆਦਾਤਰ ਹਿੱਸੇ ਵਿਚ ਵਾਟਰ ਸਪਲਾਈ ਦੀ ਕਿੱਲਤ ਦੀ ਸਮੱਸਿਆ ਰਹੀ ਹੈ। ਊਥੇ ਬਿਜਲੀ ਵਿਭਾਗ ਵੀ ਇਹ ਕਾਰਜਪ੍ਰਣਾਲੀ ਆਉਣ ਵਾਲੇ ਦਿਨਾਂ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਦੀ ਵਜ੍ਹਾ ਵੀ ਬਣ ਸਕਦੀ ਹੈ। ਇਸ ਨਾਲ ਜੁੜਿਆ ਮਾਮਲਾ ਭੱਟੀਆ ਐੱਸ.ਟੀ.ਪੀ ’ਤੇ ਸਾਹਮਣੇ ਆਇਆ ਹੈ ਜਿਥੇ ਖਰਾਬ ਹੋਈ ਹਾਟ ਲਾਈਨ ਦੋ ਹਫਤੇ ਬਾਅਦ ਚਾਲੂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਸਕੂਲ ਦੀ ਅਧਿਆਪਕਾ ਨੇ ਕਰ ਦਿੱਤਾ ਵੱਡਾ ਕਾਂਡ! ਭੜਕ ਉੱਠੇ ਲੋਕ

ਇਸ ਸਬੰਧ ਵਿਚ ਨਗਰ ਨਿਗਮ ਅਫਸਰਾਂ ਦਾ ਕਹਿਣਾ ਹੈ ਕਿ ਭੱਟੀਆ ਐੱਸ.ਟੀ.ਪੀ ’ਤੇ 24 ਘੰਟੇ ਬਿਜਲੀ ਦੀ ਸਪਲਾਈ ਦੇਣ ਦੇ ਲਈ ਹਾਟ ਲਾਈਨ ਦਿੱਤੀ ਗਈ ਹੈ ਜਿਸ ਵਿਚ ਖਰਾਬੀ ਹੋਣ ਦੇ ਕਾਰਨ ਭੱਟੀਆਂ ਐੱਸ.ਟੀ.ਪੀ ਰੂਰਲ ਲਾਈਨ ਦੇ ਨਾਲ ਜੋੜ ਦਿੱਤਾ ਗਿਆ ਹੈ ਉਥੇ ਰੈਗੂਲਰ ਬਿਜਲੀ ਦੀ ਸਪਲਾਈ ਨਾ ਆਉਣ ਦੀ ਵਜ੍ਹਾ ਨਾਲ ਐੱਸ.ਟੀ.ਪੀ ਚਲਾਉਣ ਵਿਚ ਕਾਫੀ ਸਮੱਸਿਆ ਆਈ। ਜਿਸ ਨਾਲ ਲੱਗਦੇ ਹਲਕਾ ਪੂਰਵੀ ਦੇ ਇਲਾਕੇ ਵਿਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਆ ਰਹੀ ਹੈ। ਜਿਸ ਨੂੰ ਲੈ ਕੇ ਲਿਖਤ ਵਿਚ ਸੂਚਿਤ ਕਰਨ ਦਾ ਕੋਈ ਅਸਰ ਨਹੀਂ ਹੋਇਆ ਤਾਂ ਅਡੀਸ਼ਨਲ ਕਮਿਸ਼ਨਰ ਦੇ ਜਰੀਏ ਬਿਜਲੀ ਵਿਭਾਗ ਦੇ ਚੀਫ ਇੰਜੀਨੀਅਰ ਦੇ ਸਾਹਮਣੇ ਮੁੱਦਾ ਚੁੱਕਣ ਦੇ ਬਾਅਦ ਦੋ ਹ ਫਤੇ ਦੀ ਦੇਰੀ ਤੋਂ ਹਾਟ ਲਾਈਨ ਚਾਲੂ ਹੋਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News