ਪੰਜਾਬ ਸਰਕਾਰ ਅਤੇ ਪ੍ਰਾਈਵੇਟ ਸਕੂਲ ਆਹਮੋ-ਸਾਹਮਣੇ, ਫੈੱਡਰੇਸ਼ਨ ਵੱਲੋਂ 10 ਤੋਂ ਸਕੂਲ ਖੋਲ੍ਹਣ ਦਾ ਐਲਾਨ

04/03/2021 6:30:53 PM

ਮੋਗਾ (ਗੋਪੀ ਰਾਊਕੇ): ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਰਜਿ.) ਅਤੇ ਸਹਿਯੋਗੀ ਐਸੋਸੀਏਸ਼ਨਾਂ ਰਾਸਾ, ਪੂਸਾ, ਕਾਸਾ ਦੇ ਜ਼ਿਲ੍ਹਾ ਪ੍ਰਤੀਨਿਧਾਂ ਦੀ ਹੋਈ ਹੰਗਾਮੀ ਮੀਟਿੰਗ ਤੋਂ ਬਾਅਦ ਹੋਏ ਫੈਸਲੇ ਮੁਤਾਬਕ 10 ਅਪ੍ਰੈਲ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਪ੍ਰਾਈਵੇਟ ਸਕੂਲ ਖੋਲ੍ਹੇ ਜਾਣਗੇ, ਜੇਕਰ ਇਕੱਲੇ ਸਕੂਲਾਂ ਉੱਪਰ ਲਾਕਡਾਊਨ ਵਿਚ ਸਰਕਾਰ ਵਲੋਂ ਵਾਧਾ ਕੀਤਾ ਗਿਆ, ਇਹ ਜਾਣਕਾਰੀ ਦਿੰਦਿਆਂ ਫੈੱਡਰੇਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਲਗਭਗ 90 ਫੀਸਦੀ ਤੋਂ ਵਧੇਰੇ ਮਾਤਾ-ਪਿਤਾ ਨੇ ਲਿਖਤੀ ਤੌਰ ’ਤੇ ਸਕੂਲਾਂ ਤੋਂ ਮੰਗ ਕੀਤੀ ਹੈ ਕਿ ਸਕੂਲ ਖੋਲ੍ਹੇ ਜਾਣ।ਮਾਤਾ- ਪਿਤਾ ਇਸ ਵਾਰ ਆਪਣੇ ਬੱਚਿਆਂ ਨੂੰ ਘਰਾਂ ਵਿਚ ਨਹੀਂ ਬਿਠਾਉਣਾ ਚਾਹੁੰਦੇ। ਰਾਸਾ ਦੇ ਪ੍ਰਧਾਨ ਹਰਪਾਲ ਸਿੰਘ ਯੂ. ਕੇ. ਅਤੇ ਰਵਿੰਦਰ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਪ੍ਰਾਈਵੇਟ ਸਕੂਲਾਂ ਨਾਲ ਪੱਖਪਾਤੀ ਰਵੱਈਆ ਬੰਦ ਕਰੇ, ਜਿਸ ਤਹਿਤ ਸਰਕਾਰੀ ਸਕੂਲਾਂ ਲਈ ਸਰਕਾਰ ਦੇ ਹੋਰ ਨਿਯਮ ਹਨ ਅਤੇ ਪ੍ਰਾਈਵੇਟ ਲਈ ਹੋਰ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿਚ ਪ੍ਰਾਈਵੇਟ ਸੰਸਥਾਵਾਂ ਦੇ ਵਿਦਿਆਰਥੀ ਧੱਕੇ ਨਾਲ ਫੈਚ ਕੀਤੇ ਤਾਂ ਪੰਜਾਬ ਭਰ ਦਾ ਬਹੁਤ ਵੱਡਾ ਅੰਦੋਲਨ ਹੋਵੇਗਾ।

ਇਹ ਵੀ ਪੜ੍ਹੋ:  26 ਸਾਲਾਂ ਨੌਜਵਾਨ ਲਈ ਕਾਲ ਬਣੀ ਚਾਇਨਾ ਡੋਰ, ਘਰੋਂ ਸਮਾਨ ਲੈਣ ਗਏ ਨੂੰ ਇੰਝ ਮਿਲੀ ਮੌਤ

ਮੀਟਿੰਗ ਵਿਚ ਮੌਜੂਦ ਸੰਗਰੂਰ ਤੋਂ ਕਮਲਜੀਤ ਸਿੰਘ ਢੀਂਡਸਾ ਅਤੇ ਲੁਧਿਆਣਾ ਤੋਂ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਜਦੋਂ ਪੂਰੇ ਪੰਜਾਬ ਵਿਚ ਸ਼ਾਪਿੰਗ ਮਾਲ, ਬਾਜ਼ਾਰ ਖੁੱਲ੍ਹੇ ਹਨ, ਪਬਲਿਕ ਟਰਾਂਸਪੋਰਟ ਚੱਲ ਰਹੀ ਹੈ ਤਾਂ ਇਕੱਲੇ ਸਕੂਲ ਬੰਦ ਕਰਨਾ ਵਾਜ਼ਬ ਨਹੀਂ। ਰੋਪੜ ਦੇ ਪ੍ਰਤੀਨਿਧ ਸੁਖਜਿੰਦਰ ਸਿੰਘ ਅਤੇ ਪਟਿਆਲਾ ਤੋਂ ਭੁਪਿੰਦਰ ਸਿੰਘ ਮੁਤਾਬਕ ਫੈੱਡਰੇਸ਼ਨ ਦੀ ਕਾਲ ਹੇਠ 10 ਤਰੀਕ ਤੱਕ ਵੱਖ-ਵੱਖ ਸ਼ਾਂਤਮਈ ਤਰੀਕਿਆਂ ਨਾਲ ਮਾਪੇ, ਵਿਦਿਆਰਥੀ ਅਤੇ ਅਧਿਆਪਕ ਮਾਨਯੋਗ ਮੁੱਖ ਮੰਤਰੀ ਪੰਜਾਬ ਤੱਕ ਸਕੂਲ ਖੋਲ੍ਹੇ ਜਾਣ ਦੇ ਸੁਨੇਹੇ ਪਹੁੰਚਾਉਣਗੇ।

ਇਹ ਵੀ ਪੜ੍ਹੋ:   ਅਗਵਾ ਹੋਏ 3 ਸਾਲ ਦੇ ਬੱਚੇ ਦੇ ਮਾਮਲੇ 'ਚ ਹੈਰਾਨੀਜਨਕ ਖ਼ੁਲਾਸਾ, ਮਾਂ ਨੇ ਹੀ ਰਚੀ ਸੀ ਸਾਜ਼ਿਸ

ਬਰਨਾਲਾ ਪ੍ਰਤੀਨਿਧ ਭਗਵੰਤ ਸਿੰਘ ਕੱਟੂ, ਬਠਿੰਡਾ ਪ੍ਰਤੀਨਿਧੀ ਸੁਖਚੈਨ ਸਿੰਘ ਅਤੇ ਮਾਨਸਾ ਪ੍ਰਤੀਨਿਧ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਮਾਪੇ ਹੁਣ ਸਕੂਲਾਂ ਦੇ ਕੰਟਰੋਲ ਤੋਂ ਬਾਹਰ ਹਨ ਅਤੇ ਉਹ ਆਪਣੀ ਇੱਛਾ ਅਨੁਸਾਰ ਸੜਕਾਂ ’ਤੇ ਉਤਰ ਆਏ ਹਨ। ਫੈੱਡਰੇਸ਼ਨ ਦੀ ਕਾਲ ’ਤੇ ਸਿਰਫ 10 ਅਧਿਆਪਕ, 10 ਮਾਪੇ ਅਤੇ 10 ਟਰਾਂਸਪੋਰਟ ਮੁਲਾਜ਼ਮਾਂ ਦੇ ਇਕੱਠੇ ਹੋਣ ਨਾਲ ਹੀ ਹਰ ਜ਼ਿਲ੍ਹੇ ਵਿਚ 5000 ਤੋਂ 10,000 ਦੇ ਇਕੱਠ ਨੇ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਦਿੱਤੇ ਸਨ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਗੁਰੂਹਰਸਹਾਏ 'ਚ ਦਿਨ-ਦਿਹਾੜੇ ਤਿੰਨ ਸਾਲ ਦਾ ਮਾਸੂਮ ਬੱਚਾ ਕੀਤਾ ਅਗਵਾ

ਮੋਗਾ ਪ੍ਰਤੀਨਿਧ ਸੰਜੀਵ ਸੈਣੀ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਇਕੱਲੇ ਸਕੂਲਾਂ ਨਾਲ ਕੋਈ ਵਧੀਕੀ ਕੀਤੀ ਗਈ ਤਾਂ ਪੰਜ ਲੱਖ ਮੁਲਾਜ਼ਮਾਂ ਦੇ ਪਰਿਵਾਰ ਅਤੇ ਲਗਭਗ 25 ਲੱਖ ਮਾਪੇ ਸੜਕਾਂ ’ਤੇ ਹੋਣਗੇ, ਜਿਨ੍ਹਾਂ ਦੀ ਗਿਣਤੀ ਕਿਸਾਨ ਅੰਦੋਲਨ ਨਾਲੋਂ ਪੰਜ ਗੁਣਾ ਹੋਵੇਗੀ। ਫੈੱਡਰੇਸ਼ਨ ਦੇ ਨੁਮਾਇੰਦਿਆਂ ਗੌਰਵ ਗੁਪਤਾ, ਡਾ. ਮੋਹਿਤ ਮਹਾਜਨ, ਡਾ. ਆਸਾ ਸਿੰਘ, ਏਕਮ ਸਿੰਘ, ਯੋਹਾਨਨ ਮੈਥਿਊ, ਤਰਲੋਚਨ ਸਿੰਘ, ਵਰੁਨ ਜੈਨ, ਪ੍ਰਿਤਪਾਲ ਸ਼ਰਮਾ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਸਕੂਲ ਖੋਲ੍ਹੇ ਜਾਣ।

ਇਹ ਵੀ ਪੜ੍ਹੋ: ਅਰੁਣ ਨਾਰੰਗ ਦੀ ਕੁੱਟਮਾਰ ਦੇ ਮਾਮਲੇ ’ਚ ਨਵਾਂ ਮੋੜ, ਗ੍ਰਿਫ਼ਤਾਰੀ ਲਈ ਖ਼ੁਦ ਪੇਸ਼ ਹੋਏ ਕਿਸਾਨ ਆਗੂ


Shyna

Content Editor

Related News