ਪਿੰਡ ਫਤਿਹਪੁਰ ਵਿਖੇ ਪ੍ਰਾਈਵੇਟ ਸਕੂਲ ਦੀ ਬੱਸ ਪੱਲਟਣ ਕਾਰਨ ਬੱਸ ਸਵਾਰ ਬੱਚੇ ਵਾਲ-ਵਾਲ ਬਚੇ
Tuesday, Aug 30, 2022 - 04:10 PM (IST)
ਗੜ੍ਹਦੀਵਾਲਾ (ਪੰਡਿਤ,ਕੁਲਦੀਸ਼, ਸ਼ਰਮਾ)- ਅੱਜ ਸਵੇਰੇ ਗੜ੍ਹਦੀਵਾਲਾ ਦੇ ਨੇੜਲੇ ਪਿੰਡ ਫਤਿਹਪੁਰ ਵਿਖੇ ਵਾਪਰੇ ਹਾਦਸੇ ਦੌਰਾਨ ਇਕ ਪ੍ਰਾਈਵੇਟ ਸਕੂਲ ਦੀ ਬੱਸ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਹਾਰਡਵਰਡ ਇੰਟਰਨੈਸ਼ਨਲ ਸਕੂਲ ਭਟੋਲੀਆਂ ਬ੍ਰਾਹਮਣਾਂ ਸਕੂਲ ਦੀ ਬੱਸ ਨੰਬਰ ਪੀ.ਬੀ07-ਯੂ-2070 ਜਿਸਦਾ ਚਾਲਕ ਰਜਨੀਸ਼ ਪੁੱਤਰ ਜਗਦੀਸ਼ ਕੁਮਾਰ ਵਾਸੀ ਨੜੂੜ ਪਿੰਡ, ਖੰਗਵਾੜੀ ,ਧੁੱਸੀ ਬੰਨ੍ਹ ਆਦਿ ਪਿੰਡਾਂ ਤੋ ਹਾਰਡਵਰਡ ਇੰਟਰਨੈਸ਼ਨਲ ਸਕੂਲ ਭਟੋਲੀਆਂ ਬ੍ਰਾਹਮਣਾਂ ਸਕੂਲ ਨੂੰ ਲਗਭਗ 30 ਦੇ ਕਰੀਬ ਬੱਚੇ ਲੈ ਕੇ ਜਾ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ’ਚ ਮਾਸਟਰ ਪਲਾਨ ’ਤੇ ਕੰਮ ਕਰ ਰਹੀ ਭਾਜਪਾ, ਨਾਂ ਦਿੱਤਾ ‘ਵਿਜ਼ਨ ਪੰਜਾਬ’
ਜਦੋਂ ਬੱਸ ਪਿੰਡ ਭੰਬੋਵਾਲ ਤੋਂ ਫਤਿਹਪੁਰ ਲਿੰਕ ਰੋਡ ’ਤੇ ਪੁੱਜੀ ਤਾਂ ਝਿੜਾਂ ਬਾਬਾ ਬੰਦਗੀ ਨਾਥ ਮੋੜ ਤੇ ਬੱਸ ਅਚਾਨਕ ਖੇਤਾਂ ’ਚ ਪੱਲਟ ਗਈ।ਜਿਸ ਕਾਰਨ ਬੱਸ ’ਚ ਸਵਾਰ ਲਗਭਗ 30 ਦੇ ਕਰੀਬ ਬੱਚਿਆਂ ’ਚੋਂ 2 ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਬਾਕੀ ਵਾਲ-ਵਾਲ ਬੱਚ ਗਏ।ਇਸ ਮੌਕੇ ਨੇੜੇ ਦੇ ਲੋਕਾਂ ਵਲੋਂ ਬੱਸ ’ਚ ਸਵਾਰ ਬੱਚਿਆਂ ਨੂੰ ਬੱਸ ’ਚੋਂ ਬਾਹਰ ਕੱਢਿਆ।ਇਸ ਮੌਕੇ ਗੜ੍ਹਦੀਵਾਲਾ ਥਾਣਾ ਮੁਖੀ ਇੰਸਪੈਕਟਰ ਸਤਵਿੰਦਰ ਸਿੰਘ ਧਾਲੀਵਾਲ ਵਲੋਂ ਪੁਲਸ ਫੋਰਸ ਸਮੇਤ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜਾ ਲੈਣ ਉਪਰੰਤ ਬੱਸ ਆਪਣੇ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਅਰੰਭ ਕਰ ਦਿੱਤੀ ਗਈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।