ਪ੍ਰਾਈਵੇਟ ਸਕੂਲ ਮਾਲਕਾਂ ਦਾ ਸਰਕਾਰ ਵਿਰੁੱਧ ਰੋਸ, ਸਿੱਖਿਆਰਥੀਆਂ ਦਾ ਨਿੱਜੀ ਡਾਟਾ ਹੋਇਆ ਲੀਕ
Wednesday, Jun 03, 2020 - 12:36 PM (IST)
ਫਿਰੋਜ਼ਪੁਰ (ਮਨਦੀਪ ਕੁਮਾਰ): ਪੰਜਾਬ ਸਰਕਾਰ ਵਲੋਂ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦਾ ਡਾਟਾ ਪ੍ਰਾਈਵੇਟ ਸਕੂਲਾਂ ਤੋਂ ਲੈ ਕੇ ਪਬਲਿਕ ਡੋਮੇਨ 'ਤੇ ਪਾਉਣ 'ਤੇ ਬੱਚਿਆਂ ਨੂੰ ਕਈ ਤਰ੍ਹਾਂ ਦੇ ਨਾਜਾਇਜ਼ ਫੋਲ ਕਾਲ ਆ ਰਹੇ ਹਨ, ਜਿਸ ਨਾਲ ਕੁੜੀਆਂ ਦੇ ਮਾਪੇ ਪਰੇਸ਼ਾਨ ਹੋ ਰਹੇ ਹਨ। ਨੇ ਸਰਕਾਰੀ ਡਾਟਾ ਸਰਕਾਰੀ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਬਲਿਕ ਡੋਮੇਨ ਈ ਪੰਜਾਬ ਪੋਰਟਲ 'ਤੇ ਪਾਉਣ ਨੂੰ ਲੈ ਕੇ ਪ੍ਰੈੱਸ ਕਲੱਬ ਫਿਰੋਜ਼ਪੁਰ 'ਚ ਪ੍ਰੈੱਸ ਵਾਰਤਾ ਕਰਕੇ ਸਰਕਾਰ ਅਤੇ ਸਰਕਾਰੀ ਅਧਿਕਾਰੀਆਂ ਦੇ ਖਿਲਾਫ ਹਰ ਜ਼ਿਲ੍ਹੇ 'ਚ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ ਜਾਰੀ, ਮੰਡੀ ਗੋਬਿੰਦਗੜ੍ਹ 'ਚੋਂ 1 ਹੋਰ ਮਿਲਿਆ ਪਾਜ਼ੇਟਿਵ ਕੇਸ
ਐਸੋਸੀਏਸ਼ਨ ਦੇ ਅਹੁਦਾ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਹਰ ਪਾਸੇ ਤੋਂ ਸਾਨੂੰ ਲੁੱਟ ਰਹੀ ਹੈ ਅਤੇ ਉਪਰੋਂ ਸਾਡੇ 'ਤੇ ਦਬਾਅ ਬਣਾ ਰਹੀ ਹੈ ਕਿ ਹਰ ਸਾਲ ਪੀ. ਡਬਲਿਊ ਡੀ. ਤੋਂ ਸਰਟੀਫਿਕੇਟ ਲੈਣ ਦੇ ਲਈ ਪਹਿਲਾਂ ਪੰਜ ਹਜ਼ਾਰ ਲੱਗਦੇ ਸੀ ਪਰ ਹੁਣ ਸਿੱਧੇ ਪੰਜਾਹ ਹਜ਼ਾਰ ਰੁਪਏ ਕਰ ਦਿੱਤੇ ਗਏ ਹਨ। ਇਸ ਦੇ ਉਲਟ ਸਰਕਾਰੀ ਸਕੂਲਾਂ ਨੂੰ ਕਿਸੇ ਤਰ੍ਹਾਂ ਦਾ ਸੇਫਟੀ ਸਰਟੀਫਿਕੇਟ ਲੈਣਾ ਜ਼ਰੂਰੀ ਨਹੀਂ ਹੈ ਅਤੇ ਨਾ ਹੀ ਫਾਇਰ ਸੇਫਟੀ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਪਰ ਪ੍ਰਾਈਵੇਟ ਸਕੂਲਾਂ ਨੂੰ ਸਰਕਾਰ ਵਲੋਂ ਤਰ੍ਹਾਂ-ਤਰ੍ਹਾਂ ਦੇ ਟੈਕਸ ਲਗਾ ਕੇ ਪੂਰੀ ਤਰ੍ਹਾਂ ਨਾਲ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਦੇ ਕੋਲ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਫੰਡ ਪਏ ਹੋਏ ਹਨ, ਜਿਸ ਨੂੰ ਸਰਕਾਰ ਹੁਣ ਉਸ ਦੀ ਵਰਤੋਂ ਕਰਕੇ ਸਾਡੇ ਸਕੂਲਾਂ ਦੇ ਅਧਿਆਪਕਾਂ ਨੂੰ ਪਿਛਲੇ ਤਿੰਨ ਮਹੀਨੇ ਦੀ ਤਨਖਾਹ ਦੇਣ। ਉਨ੍ਹਾਂ ਨੇ ਕਿਹਾ ਕਿ ਆਮ ਜਨਤਾ 'ਚ ਇਹ ਭਰਮ ਫੈਲਾਅ ਕੇ ਇਹ ਕਿਹਾ ਜਾ ਰਿਹਾ ਹੈ। ਇਸ ਮੌਕੇ ਐਸੋਸੀਏਸ਼ਨ ਦੇ ਅਹੁਦਾ ਅਧਿਕਾਰੀ ਪ੍ਰਧਾਨ ਰਮਿੰਦਰ ਸਿੰਘ ਸੰਧੂ, ਰਵਿੰਦਰ ਕੁਮਾਰ ਸ਼ਰਮਾ, ਜਸਵਿੰਦਰ ਸਿੰਘ ਸੰਧੂ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਸੀ.ਬੀ.ਐੱਸ.ਈ.ਪ੍ਰੀਖਿਆ ਤੋਂ ਪਹਿਲਾਂ ਬੋਰਡ ਨੇ ਸ਼ੁਰੂ ਕੀਤੀ ਟੈਲੀ ਕਾਊਂਸਲਿੰਗ