ਜੇਲ੍ਹ 'ਚ ਹਵਾਲਾਤੀ ਨੇ ਚੁੱਕਿਆ ਖੌਫ਼ਨਾਕ ਕਦਮ, ਵਾਰਿਸਾਂ ਨੇ ਲਾਏ ਗੰਭੀਰ ਇਲਜ਼ਾਮ

Sunday, Sep 11, 2022 - 02:59 AM (IST)

ਜੇਲ੍ਹ 'ਚ ਹਵਾਲਾਤੀ ਨੇ ਚੁੱਕਿਆ ਖੌਫ਼ਨਾਕ ਕਦਮ, ਵਾਰਿਸਾਂ ਨੇ ਲਾਏ ਗੰਭੀਰ ਇਲਜ਼ਾਮ

ਸ੍ਰੀ ਮੁਕਤਸਰ ਸਾਹਿਬ : ਬੀਤੇ ਕੱਲ੍ਹ ਜ਼ਿਲ੍ਹਾ ਜੇਲ੍ਹ 'ਚ ਇਕ ਹਵਾਲਾਤੀ ਨੇ ਖੁਦਕਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਵਾਸੀ ਪਿੰਡ ਮਹਿਣਾ 'ਤੇ ਲੰਬੀ ਥਾਣੇ 'ਚ ਨਸ਼ੇ ਨੂੰ ਲੈ ਕੇ ਮਾਮਲਾ ਦਰਜ ਸੀ। ਇਹ ਵਿਅਕਤੀ 18 ਜੁਲਾਈ ਨੂੰ ਜ਼ਿਲ੍ਹਾ ਜੇਲ੍ਹ 'ਚ ਆਇਆ ਸੀ। ਬੀਤੇ ਕੱਲ੍ਹ ਇਸ ਨੇ ਪਰਨੇ ਨੂੰ ਜੰਗਲੇ ਨਾਲ ਬੰਨ੍ਹ ਕੇ ਖੁਦਕੁਸ਼ੀ ਕਰ ਲਈ, ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਮ੍ਰਿਤਕ ਦੇ ਵਾਰਿਸਾਂ ਨੇ ਕਥਿਤ ਦੋਸ਼ ਲਾਏ ਹਨ ਕਿ ਸੁਰਿੰਦਰ ਸਿੰਘ 'ਤੇ ਨਸ਼ਿਆਂ ਦੇ ਮਾਮਲੇ 'ਚ ਗਲਤ ਕੇਸ ਦਰਜ ਕੀਤਾ ਗਿਆ, ਜਿਸ ਕਾਰਨ ਉਹ ਪ੍ਰੇਸ਼ਾਨ ਸੀ ਤੇ ਉਸ ਨੇ ਇਹ ਕਦਮ ਚੁੱਕਿਆ। ਮਾਮਲੇ ਸਬੰਧੀ ਮੈਜਿਸਟ੍ਰੇਟੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਾਤਲ ਦੀਪਕ ਮੁੰਡੀ ਤੇ ਕਪਿਲ ਪੰਡਿਤ ਨੂੰ ਲਿਆਂਦਾ ਜਾ ਰਿਹਾ ਪੰਜਾਬ

ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News