ਕੈਦੀ ਨੂੰ ਮੁਲਾਕਾਤ ਦੇ ਬਹਾਨੇ ਸੁਲਫਾ ਦੇਣ ਆਏ ਵਿਅਕਤੀ ਵਿਰੁੱਧ ਕੇਸ ਦਰਜ

06/21/2018 4:39:03 PM

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) — ਕੈਦੀ ਨੂੰ ਮੁਲਾਕਾਤ ਦੇ ਬਹਾਨੇ ਸੁਲਫਾ ਦੇਣ ਆਏ ਇਕ ਵਿਅਕਤੀ ਵਿਰੁੱਧ ਥਾਣਾ ਸਿਟੀ-1 ਸੰਗਰੂਰ 'ਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਸੁਪਰਡੈਂਟ ਜ਼ਿਲਾ ਜੇਲ ਸੰਗਰੂਰ ਵਲੋਂ ਇਕ ਪੱਤਰ ਪ੍ਰਾਪਤ ਹੋਇਆ ਕਿ 30 ਜਨਵਰੀ 2018 ਨੂੰ ਕੈਦੀ ਲਵਪ੍ਰੀਤ ਨਾਲ ਮੁਲਾਕਾਤ ਕਰਨ 'ਤੇ ਉਸ ਨੂੰ ਰਜਾਈ ਦੇਣ ਲਈ ਦੋਸ਼ੀ ਦਾਰਾ ਸਿੰਘ ਵਾਲੀ ਖੰਡੇਵਾਦ ਥਾਣਾ ਲਹਿਰਾਗਾਗਾ ਆਇਆ ਸੀ, ਪੈਸਕੋ ਦੇ ਜਵਾਨਾਂ ਵਲੋਂ ਦੋਸ਼ੀ ਦਾਰਾ ਸਿੰਘ ਵਲੋਂ ਦਿੱਤੀ ਰਜਾਈ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 9.70 ਗ੍ਰਾਮ ਚਰਸ (ਸੁਲਫਾ) ਬਰਾਮਦ ਹੋਇਆ। ਪੁਲਸ ਨੇ ਉਕਤ ਪੱਤਰ ਦੇ ਆਧਾਰ 'ਤੇ ਦੋਸ਼ੀ ਦਾਰਾ ਸਿੰਘ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News