ਨਾਭਾ ਜੇਲ ਦੇ ਇਕ ਕੈਦੀ ਪਾਸੋਂ ਮੋਬਾਇਲ ਸਿੰਮ ਤੇ ਬੈਟਰੀ ਬਰਾਮਦ

Sunday, Sep 15, 2019 - 03:59 PM (IST)

ਨਾਭਾ (ਜੈਨ) : ਨਾਭਾ ਦੀ ਨਵੀਂ ਜ਼ਿਲਾ ਜੇਲ 'ਚ ਬੰਦ ਇਕ ਕੈਦੀ ਪਾਸੋਂ ਮੋਬਾਇਲ ਸਿੰਮ ਤੇ ਬੈਟਰੀ ਬਰਾਮਦ ਹੋਈ ਹੈ। ਜੇਲ ਦੇ ਸੁਪਰਡੈਂਟ ਕੈਲਾਸ਼ ਕੁਮਾਰ ਨੇ ਦੱਸਿਆ ਕਿ ਬਲਾਕ ਨੰ 4 ਦੀ ਚੱਕੀ ਨੰਬਰ 10 ਦੀ ਚੈਕਿੰਗ ਦੌਰਾਨ ਇਕ ਕੈਦੀ ਰਾਜੂ ਪੁੰਤਰ ਬੰਗਾਲੀ ਦਾਸ ਵਾਸੀ ਪਿੰਡ ਸਫੈਦਾਂ ਨਵਾਂਗਾਓਂ (ਜ਼ਿਲਾ ਮੋਹਾਲੀ) ਤੋਂ 5-ਜੀ ਮਾਰਕਾ ਮੋਬਾਇਲ, ਸਿੰਮ ਤੇ ਬੈਟਰੀ ਬਰਾਮਦ ਹੋਈ ਹੈ, ਜਿਸ ਸਬੰਧੀ ਜੇਲਰ ਵਲੋਂ ਥਾਣਾ ਸਦਰ ਵਿਚ ਮਾਮਲਾ ਦਰਜ ਕਰਵਾਇਆ ਗਿਆ ਹੈ।

ਵਰਣਨਯੋਗ ਹੈ ਕਿ ਪਿਛਲੇ ਇਕ ਹਫ਼ਤੇ ਦੌਰਾਨ ਇਸ ਜੇਲ ਅਤੇ ਸਕਿਓਰਿਟੀ ਜੇਲ ਵਿਚੋਂ ਪੰਜ ਮੋਬਾਇਲ ਬਰਾਮਦ ਹੋ ਚੁੱਕੇ ਹਨ। ਇੰਝ ਹੀ ਇਸ ਜੇਲ ਦੇ ਹਵਾਲਾਤੀ ਮੁਕੰਦ ਖਾਨ ਪੁੱਤਰ ਸ਼ਿਵਰਾਤੀ ਖਾਂ ਵਾਸੀ ਰੁੜਕੀ ਥਾਣਾ ਅਮਲੋਹ ਤੋਂ ਦੋ ਗ੍ਰਾਮ ਅਫੀਮ ਉਸ ਸਮੇਂ ਬਰਾਮਦ ਹੋਈ ਜਦੋਂ ਉਹ ਪੇਸ਼ੀ ਤੋਂ ਬਾਅਦ ਜੇਲ ਵਿਚ ਦਾਖਲ ਹੋ ਰਿਹਾ ਸੀ। ਇਸ ਸਬੰਧੀ ਸਹਾਇਕ ਸੁਪਰਡੈਂਟ ਸ਼ਰੀਫ ਮੁਹੰਮਦ ਦੀ ਸ਼ਿਕਾਇਤ 'ਤੇ ਐਨ. ਡੀ. ਪੀ. ਐਸ. ਐਕਟ ਅਧੀਨ ਥਾਣਾ ਸਦਰ ਪੁਲਸ ਨੇ ਮਾਮਲਾ ਦਰਜ ਕੀਤਾ ਹੈ।


Related News