ਬਠਿੰਡਾ ਦੀ ਕੇਂਦਰੀ ਜੇਲ ''ਚੋਂ 3 ਮੋਬਾਇਲ ਬਰਾਮਦ
Tuesday, Feb 11, 2020 - 06:23 PM (IST)
ਬਠਿੰਡਾ (ਸੁਖਵਿੰਦਰ) : ਬਠਿੰਡਾ ਦੀ ਹਾਈ ਸਿਕਿਓਰਿਟੀ ਜੇਲ 'ਚੋਂ ਜੇਲ ਪ੍ਰਸ਼ਾਸਨ ਵਲੋਂ ਫਿਰ ਤੋਂ 3 ਮੋਬਾਇਲ ਬਰਾਮਦ ਕੀਤੇ ਗਏ ਹਨ। ਜੇਲ ਪ੍ਰਸ਼ਾਸਨ ਨੇ ਅਣਪਛਾਤੇ ਕੈਦੀ/ਹਵਾਲਾਤੀ ਸਮੇਤ 2 ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਜੇਲ ਪ੍ਰਸ਼ਾਸਨ ਵਲੋਂ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਲਈ ਗਈ ਸੀ। ਇਸ ਦੌਰਾਨ ਜਦੋਂ ਪੁਲਸ ਨੇ ਕੈਦੀ ਕੁਲਦੀਪ ਸਿੰਘ ਵਾਸੀ ਚੱਕ ਹੀਰਾ ਸਿੰਘ ਵਾਲਾ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਇਕ ਮੋਬਾਇਲ ਫੋਨ ਬਰਾਮਦ ਕੀਤਾ।
ਇਸ ਤੋਂ ਇਲਾਵਾ ਬੈਰਕ ਨੰਬਰ-2 'ਚੋਂ ਵੀਵੋ ਕੰਪਨੀ ਦੇ 2 ਮੋਬਾਇਲ ਫੋਨ ਲਾਵਾਰਿਸ ਬਰਾਮਦ ਕੀਤੇ ਹਨ। ਥਾਣਾ ਕੈਂਟ ਵਲੋਂ ਸਹਾਇਕ ਜੇਲ ਸੁਪਰਡੈਂਟ ਜੋਗਿੰਦਰ ਸਿੰਘ ਦੀ ਸ਼ਿਕਾਇਤ 'ਤੇ ਕੈਦੀ ਕੁਲਦੀਪ ਸਿੰਘ ਅਤੇ ਅਣਪਛਾਤੇ ਕੈਦੀ/ਹਵਾਲਾਤੀ ਖਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।