ਹਵਾਲਾਤੀ ਨੂੰ ਮਿਲਣ ਆਈ ਮਾਂ ਫੜ੍ਹਾ ਗਈ ਨਸ਼ੇ ਦਾ ਇੰਜੈਕਸ਼ਨ

Friday, Jan 11, 2019 - 06:57 PM (IST)

ਹਵਾਲਾਤੀ ਨੂੰ ਮਿਲਣ ਆਈ ਮਾਂ ਫੜ੍ਹਾ ਗਈ ਨਸ਼ੇ ਦਾ ਇੰਜੈਕਸ਼ਨ

ਲੁਧਿਆਣਾ (ਸਿਆਲ) : ਇੱਥੇ ਤਾਜਪੁਰ ਰੋਡ 'ਤੇ ਸਥਿਤ ਕੇਂਦਰੀ ਜੇਲ ਵਿਚ ਹਵਾਲਾਤੀ ਦੀ ਤਲਾਸ਼ੀ ਲੈਣ 'ਤੇ ਨਸ਼ੇ ਵਾਲਾ ਇੰਜੈਕਸ਼ਨ ਅਤੇ ਸੂਈਆਂ ਫੜ੍ਹੀਆਂ ਗਈਆਂ ਹਨ। ਮਿਲੀ ਜਾਣਕਾਰੀ ਦੇ ਮੁਤਾਬਕ ਹਵਾਲਾਤੀ ਗੁਰਜੀਤ ਸਿੰਘ ਥਾਣਾ ਸਦਰ ਫਗਵਾੜਾ ਵਿਚ ਐੱਨ. ਡੀ. ਪੀ. ਸੀ. ਐਕਟ ਦੇ ਤਹਿਤ ਕੇਸ ਦਰਜ ਹੋਣ 'ਤੇ ਜੇਲ ਵਿਚ ਬੰਦ ਹੈ। ਉਕਤ ਹਵਾਲਾਤੀ ਜਦੋਂ ਮੁਲਾਕਾਤ ਕਰਕੇ ਆਪਣੀ ਬੈਰਕ ਵੱਲ ਜਾ ਰਿਹਾ ਸੀ ਤਾਂ ਗਾਰਦ ਮੁਲਾਜ਼ਮ ਵੱਲੋਂ ਸਮਾਨ ਦੀ ਤਲਾਸ਼ੀ ਲੈਣ 'ਤੇ ਕੱਪੜਿਆਂ ਵਿਚ ਲਿਪਟਿਆ ਹੋਇਆ ਨਸ਼ੇ ਦਾ ਇੰਜੈਕਸ਼ਨ ਅਤੇ ਸਰਿੰਜ ਬਰਾਮਦ ਕੀਤੀ ਗਈ। ਉਕਤ ਹਵਾਲਾਤੀ ਨੂੰ ਜੇਲ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕਰਨ 'ਤੇ ਹਵਾਲਾਤੀ ਗੁਰਜੀਤ ਨੇ ਦੱਸਿਆ ਕਿ ਉਸ ਦੀ ਮਾਤਾ ਮੁਲਾਕਾਤ ਕਰਨ ਉਪਰੰਤ ਮਨਾਹੀਯੋਗ ਸਮਾਨ ਦੇ ਗਈ ਹੈ। ਜੇਲ ਪ੍ਰਸ਼ਾਸਨ ਨੇ ਕੇਸ ਪੁਲਸ ਨੂੰ ਭੇਜ ਦਿੱਤਾ ਹੈ। ਪੁਲਸ ਅਧਿਕਾਰੀ ਹਰਪਾਲ ਨੇ ਦੱਸਿਆ ਕਿ ਹਵਾਲਾਤੀ ਗੁਰਜੀਤ ਤੋਂ ਜੇਲ ਵਿਚ ਤਲਾਸ਼ੀ ਦੌਰਾਨ ਮਿਲੇ ਇੰਜੈਕਸ਼ਨ ਅਤੇ ਸਰਿੰਜਾਂ ਨੂੰ ਮੈਡੀਕਲ ਲੈਬ ਵਿਚ ਟੈਸਟ ਦੇ ਲਈ ਭੇਜਿਆ ਜਾਵੇਗਾ। ਰਿਪੋਰਟ ਆਉਣ ਉਪਰੰਤ ਕਾਰਵਾਈ ਕੀਤੀ ਜਾਵੇਗੀ।
 


author

Babita

Content Editor

Related News