ਵਿਦਿਆਰਥਣ ਨੂੰ ਹੱਸਣਾ ਪਿਆ ਮਹਿੰਗਾ, ਪ੍ਰਿੰਸੀਪਲ ਨੇ ਸ਼ਰੇਆਮ ਸਟੇਜ ''ਤੇ ਥੱਪੜ ਜੜ ਖਿੱਚੇ ਵਾਲ

Tuesday, Apr 20, 2021 - 02:21 PM (IST)

ਰੂਪਨਗਰ (ਜ.ਬ.)-ਸਥਾਨਕ ਸ਼ਹਿਰ ਦੇ ਇਕ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਦੁਆਰਾ ਇਕ ਵਿਦਿਆਰਥਣ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਸਿੱਖਿਆ ਮਹਿਕਮਾ ਵੀ ਗੰਭੀਰ ਹੁੰਦਾ ਵਿਖਾਈ ਦੇ ਰਿਹਾ ਹੈ। ਮਾਮਲਾ ਇਹ ਹੈ ਕਿ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰ. ਅੰਜੂ ਚੌਧਰੀ ਵੱਲੋਂ ਇਕ ਵਿਦਿਆਰਥਣ ਨੂੰ ਉਸ ਦੇ ਹਸਣ ਦਾ ਕਾਰਨ ਪੁੱਛ ਕੇ ਇਕ ਤੋਂ ਬਾਅਦ ਇਕ ਥੱਪੜ ਮਾਰਨ ਅਤੇ ਉਸ ਦੇ ਵਾਲ ਖਿੱਚੇ ਜਾਣ ਦੀ ਵੀਡੀਓ ਵਾਇਰਲ ਹੋਈ ਹੈ।

ਇਹ ਵੀ ਪੜ੍ਹੋ : ਸਿਰਫਿਰੇ ਆਸ਼ਿਕ ਦਾ ਪਾਗਲਪਣ, ਰਾਹ ਜਾਂਦੀ ਕੁੜੀ ਨੂੰ ਰੋਕ ਛੇੜਛਾੜ ਕਰਦਿਆਂ ਕੀਤੀ ਇਹ ਸ਼ਰਮਨਾਕ ਕਰਤੂਤ

ਇਹ ਵੀਡੀਓ ਕਦੋਂ ਦੀ ਹੈ, ਇਸ ਦੇ ਬਾਰੇ ’ਚ ਤਾਂ ਭਾਵੇ ਪੁਖ਼ਤਾ ਜਾਣਕਾਰੀ ਨਹੀ ਮਿਲ ਸਕੀ। ਇਸ ਵੀਡੀਓ ’ਚ ਪ੍ਰਿੰਸੀਪਲ ਵਿਦਿਆਰਥਣ ਨੂੰ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ‘ਕੀ ਮੈਡਮ ਨੇ ਚੁਟਕਲਾ ਸੁਣਾਇਆ ਹੈ ਕਿ ਤੂੰ ਹਸ ਰਹੀ ਹੈ?’ ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜ ਕੁਮਾਰ ਖੋਸਲਾ ਨੇ ਕਿਹਾ ਕਿ ਇਹ ਵੀਡੀਓ ਸੋਮਵਾਰ ਨੂੰ ਹੀ ਉਨ੍ਹਾਂ ਦੇ ਧਿਆਨ ’ਚ ਆਈ ਹੈ। ਇਸ ਸਬੰਧ ’ਚ ਇਕ ਸੀਨੀਅਰ ਪ੍ਰਿੰਸੀਪਲ ਤੋਂ ਜਾਂਚ ਕਰਵਾਈ ਜਾ ਰਹੀ ਹੈ ਅਤੇ ਸਮਾਂ ਬੱਧ ਜਾਂਚ ਦੇ ਬਾਅਦ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਲਾਸ਼ ਬਣੇ 4 ਸਾਲਾ ਇਕਲੌਤੇ ਪੁੱਤ ਨੂੰ ਵੇਖ ਧਾਹਾਂ ਮਾਰ ਰੋਇਆ ਬਾਪ

ਉਨ੍ਹਾਂ ਕਿਹਾ ਕਿ ਵੀਡੀਓ ’ਚ ਦਿਖਾਈ ਦੇ ਰਹੀ ਵਿਦਿਆਰਥਣ, ਅਧਿਆਪਕ ਅਤੇ ਕੁੱਟਮਾਰ ਕਰਨ ਵਾਲੀ ਪ੍ਰਿੰਸੀਪਲ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਘਟਨਾ ਦੇ ਕੀ ਕਾਰਨ ਰਹੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਕ ਵਿਦਿਆਰਥਣ ਦੀ ਕੁੱਟਮਾਰ ਕਰਨਾ ਗਲਤ ਹੈ ਪਰ ਹਾਲਾਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਵੀ ਜਾਂਚ ਕਰਵਾਉਣੀ ਜਰੂਰੀ ਹੈ ਕਿ ਵਿਦਿਆਰਥਣ ਕਿਸ ਕਾਰਨ ਹਸੀ ਸੀ।

ਇਹ ਵੀ ਪੜ੍ਹੋ : ਮੁੜ ਪੈਰ ਪਸਾਰਣ ਲੱਗਾ 'ਕੋਰੋਨਾ', ਪੰਜਾਬ ’ਚ ਟੈਸਟਿੰਗ ਦੌਰਾਨ ਹਰ 10ਵਾਂ ਪੰਜਾਬੀ ਆ ਰਿਹਾ ਕੋਰੋਨਾ ਪਾਜ਼ੇਟਿਵ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


shivani attri

Content Editor

Related News