KMV ਕਾਲਜ ਦੀ ਪ੍ਰਿੰਸੀਪਲ ਸਮੇਤ 4 ਲੋਕਾਂ ਦਾ ਹਥਿਆਰਾ ਬਿਹਾਰ ਦੀ ਜੇਲ ''ਚ ਸੀ ਬੰਦ

03/01/2019 3:18:13 PM

ਜਲੰਧਰ (ਜ.ਬ.)—ਕੇ. ਐੱਮ. ਵੀ. ਕਾਲਜ ਦੀ ਪ੍ਰਿੰਸੀਪਲ ਰੀਟਾ ਬਾਵਾ, ਉਨ੍ਹਾਂ ਦੇ ਰਸੋਈਏ ਤੇ 2 ਚੌਕੀਦਾਰਾਂ ਦੀ ਹੱਤਿਆ ਕਰਨ ਦੇ ਕੇਸ 'ਚ ਵਾਂਟਿਡ ਮੁਲਜ਼ਮ ਮਨੋਜ ਯਾਦਵ ਨੂੰ ਜਲੰਧਰ ਪੁਲਸ ਬਿਹਾਰ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਹੈ। ਜਲੰਧਰ ਲਿਆਉਣ ਤੋਂ ਬਾਅਦ ਥਾਣਾ ਨੰ. 8 ਦੀ ਪੁਲਸ ਨੇ ਮੁਲਜ਼ਮ ਨੂੰ ਕੋਰਟ 'ਚ ਪੇਸ਼ ਕਰਨ ਤੋਂ  ਬਾਅਦ ਉਸ ਨੂੰ 2 ਦਿਨ ਦੇ ਰਿਮਾਂਡ 'ਤੇ ਲਿਆ ਹੈ।

ਜ਼ਿਕਰਯੋਗ ਹੈ ਕਿ ਜਨਵਰੀ 2008 'ਚ ਰੀਟਾ ਬਾਵਾ ਸਮੇਤ 4  ਲੋਕਾਂ ਦੀ ਹੱਤਿਆ ਦੇ ਕੇਸ 'ਚ ਹੁਣ ਤੱਕ 5 ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਹਨ। ਹਾਈ ਪ੍ਰੋਫਾਈਲ ਤੇ ਬਹੁ-ਚਰਚਿਤ ਰਹੇ ਇਸ ਹੱਤਿਆਕਾਂਡ 'ਚ ਸਚਿਨ ਯਾਦਵ, ਰਾਜ ਕੁਮਾਰ ਰਾਜੂ ਤੇ ਗਣੇਸ਼ ਨਾਮਕ ਮੁਲਜ਼ਮ ਅਜੇ ਵੀ ਫਰਾਰ ਹਨ, ਜਿਨ੍ਹਾਂ ਨੂੰ ਭਗੌੜਾ ਵੀ ਐਲਾਨ ਕੀਤਾ ਜਾ ਚੁੱਕਾ ਹੈ। ਥਾਣਾ ਨੰ. 8 ਦੇ ਮੁਖੀ ਪਰਮਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ 35 ਸਾਲਾ ਮਨੋਜ ਯਾਦਵ ਪੁੱਤਰ ਜਗਦੀਸ਼ ਰਾਮ ਵਾਸੀ ਬਿਹਾਰ ਨੂੰ ਬਿਹਾਰ ਪੁਲਸ ਨੇ ਸ਼ਰਾਬ ਦੀ ਸਮੱਗਲਿੰਗ ਦੇ ਕੇਸ 'ਚ ਫੜਿਆ ਹੋਇਆ ਹੈ, ਜੋ ਅਜੇ ਵੀ ਜੇਲ 'ਚ ਹੀ ਹੈ। ਪੁਲਸ ਮੁਲਜ਼ਮ ਮਨੋਜ ਦੀ ਗ੍ਰਿਫਤਾਰੀ ਲਈ ਉਸ ਨੂੰ ਬਿਹਾਰ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਤੇ ਵੀਰਵਾਰ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਉਸ ਨੂੰ 2 ਦਿਨਾਂ ਦੇ ਰਿਮਾਂਡ 'ਤੇ ਲਿਆ ਗਿਆ। ਮਨੋਜ ਨੂੰ ਅਦਾਲਤ ਨੇ ਭਗੌੜਾ ਐਲਾਨਿਆ ਹੋਇਆ ਸੀ। ਪੁਲਸ ਉਸ ਦੀ ਹੱਤਿਆਵਾਂ 'ਚ ਭੂਮਿਕਾ ਬਾਰੇ ਪੁੱਛਗਿੱਛ ਕਰ ਰਹੀ ਹੈ।

ਬਿਹਾਰ ਤੋਂ ਮਿਲੇ ਸਨ ਮੁਲਜ਼ਮਾਂ ਦੇ ਲਿੰਕ
ਇਸ ਕੇਸ 'ਚ ਲੁਧਿਆਣਾ ਪੁਲਸ ਨੂੰ ਬਿਹਾਰ 'ਚ ਲਿੰਕ ਮਿਲੇ ਸਨ, ਜਿਸ 'ਤੇ ਕੰਮ ਕਰਨ ਤੋਂ ਬਾਅਦ ਮੁਲਜ਼ਮ ਪੁਲਸ ਦੇ ਹੱਥੇ ਚੜ੍ਹ ਗਿਆ। ਦਰਅਸਲ ਲੁਧਿਆਣਾ 'ਚ ਹੋਈ ਇਕ ਡਕੈਤੀ ਦੇ ਕੇਸ 'ਚ ਲੁਧਿਆਣਾ ਪੁਲਸ ਦੇ ਇੰਸਪੈਕਟਰ ਗੁਰਬੰਸ ਸਿੰਘ ਬਿਹਾਰ ਦੇ ਮੁਰਲੀ ਗੰਜ ਇਲਾਕੇ 'ਚ ਗਏ ਸਨ। ਉਥੇ ਇਕ ਦੁਕਾਨ ਤੋਂ ਪਤਾ ਲੱਗਾ ਕਿ ਕੁਝ ਲੋਕ 
ਉਨ੍ਹਾਂ ਦੀ ਦੁਕਾਨ 'ਤੇ ਆ ਕੇ ਜਲੰਧਰ 'ਚ ਪ੍ਰਿੰਸੀਪਲ ਦੀ ਹੱਤਿਆ ਕਰਨ ਤੇ ਨਾ ਫੜੇ ਜਾਣ ਦੀ ਗੱਲ ਕਰ ਰਹੇ ਸਨ। ਉਹ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਵੀ ਗੱਲ ਕਰ ਰਹੇ ਹਨ। ਇੰਸਪੈਕਟਰ ਗੁਰਬੰਸ ਸਿੰਘ ਨੇ ਲੁਧਿਆਣਾ ਪੁਲਸ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਇਸ ਕਤਲ ਕੇਸ ਤੋਂ ਪਰਦਾ ਉੱਠ ਸਕਿਆ ਸੀ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਨੇ ਸਜ਼ਾ ਵੀ ਸੁਣਾਈ। ਹੱਤਿਆਵਾਂ ਲੁੱਟ ਦੇ ਇਰਾਦੇ ਨਾਲ ਕੀਤੀਆਂ ਗਈਆਂ ਸਨ।

ਤੇਜ਼ਧਾਰ ਹਥਿਆਰਾਂ ਨਾਲ ਕੀਤੀਆਂ ਸਨ ਹੱਤਿਆਵਾਂ
ਰੀਟਾ ਬਾਵਾ ਹੱਤਿਆਕਾਂਡ  ਨਾਲ ਜਲੰਧਰ ਸ਼ਹਿਰ ਸਹਿਮ ਗਿਆ ਸੀ, ਜਿਸ ਤਰੀਕੇ ਨਾਲ ਰੀਟਾ ਬਾਵਾ, ਉਨ੍ਹਾਂ ਦੇ ਰਸੋਈਏ ਤੇ 2 ਚੌਕੀਦਾਰਾਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ ਸਨ, ਉਹ ਕਾਫੀ ਭਿਆਨਕ ਸੀ। ਤੇਜ਼ਧਾਰ ਹਥਿਆਰਾਂ ਨਾਲ 4 ਹੱਤਿਆਵਾਂ ਕੀਤੀਆਂ ਗਈਆਂ ਸਨ। ਪੁਲਸ ਨੇ ਮੁਲਜ਼ਮਾਂ ਵਲੋਂ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਸਨ।


Shyna

Content Editor

Related News