ਪ੍ਰਿੰਸੀਪਲ ਦਾ ਸ਼ਰਮਨਾਕ ਕਾਰਾ, 7ਵੀਂ ਕਲਾਸ ਦੀ ਬੱਚੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ

Tuesday, Apr 30, 2019 - 03:36 PM (IST)

ਪ੍ਰਿੰਸੀਪਲ ਦਾ ਸ਼ਰਮਨਾਕ ਕਾਰਾ, 7ਵੀਂ ਕਲਾਸ ਦੀ ਬੱਚੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ

ਹੁਸ਼ਿਆਰਪੁਰ (ਅਮਰੀਕ)— ਮਾਪੇ ਆਪਣੇ ਬੱਚਿਆਂ ਨੂੰ ਸਕੂਲ ਇਸ ਕਰਕੇ ਭੇਜਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦੀ ਸੁਰਖਿਆ ਦੀ ਜਿੰਮੇਵਾਰੀ ਸਕੂਲ ਅਧਿਆਪਕਾਂ ਦੀ ਬਣਦੀ ਹੈ ਪਰ ਜਦੋਂ ਅਧਿਆਪਕ ਹੀ ਬੱਚਿਆਂ ਨਾਲ ਅਸ਼ਲੀਲ ਹਰਕਤਾਂ ਕਰਨ ਲਗ ਪੈਣ ਤਾਂ ਮਾਪੇ ਆਪਣੇ ਬੱਚਿਆਂ ਨੂੰ ਸਿੱਖਿਆ ਲਈ ਕਿੱਥੇ ਭੇਜਣਗੇ।  ਅਜਿਹਾ ਹੀ ਇਕ ਮਾਮਲਾ ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ 'ਚ ਦੇਖਣ ਨੂੰ ਮਿਲਿਆ, ਜਿੱਥੇ ਮਾਹਿਲਪੁਰ ਦੇ ਸਿੱਖ ਵਿੱਦਿਅਕ ਕੌਂਸਲ ਅਧੀਨ ਚਲ ਰਹੇ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਦੇ ਪ੍ਰਿੰਸੀਪਲ ਵੱਲੋਂ ਸਕੂਲ ਦੀ 7ਵੀਂ ਜਮਾਤ ਦੀ ਵਿਧਿਆਰਥਣ ਨਾਲ ਸਕੂਲ ਦੇ ਰਿਕਾਰਡ ਕਮਰੇ 'ਚ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। 

PunjabKesari
ਜਾਣਕਾਰੀ ਮੁਤਾਬਕ ਮਾਹਿਲਪੁਰ ਦੇ ਵਾਰਡ ਨੰਬਰ-3 ਦੀ ਪੁਜਾ ਰਾਣੀ ਮਾਤਾ, ਪੁਨੀਤ ਭਰਮਾ ਫੁਫੜ, ਸੰਦੀਪ ਕੁਮਾਰ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ 7ਵੀਂ ਜਮਾਤ 'ਚ ਸੰਤ ਬਾਬਾ ਹਰੀ ਸਿੰਘ ਸਕੂਲ 'ਚ ਪੜ੍ਹਦੀ ਹੈ। ਪਿਛਲੇ ਦਿਨੀਂ ਜਦੋਂ ਉਨ੍ਹਾਂ ਦੀ ਪੁੱਤਰੀ ਸਕੂਲ ਤੋਂ ਛੁੱਟੀ ਤੋਂ ਬਾਅਦ ਘਰ ਆਈ ਤਾਂ ਉਹ ਆਪਣਾ ਬਸਤਾ ਰੱਖ ਕੇ ਚੁਬਾਰੇ ਚਲੀ ਗਈ ਅਤੇ ਰੋਣ ਲਗੀ। ਜਦੋਂ ਉਸ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਰੋਂਦੇ ਹੋਏ ਦੱਸਿਆ ਕਿ ਪ੍ਰਿੰਸੀਪਲ ਜੀਨ ਸੀ. ਕੁਰੀਅਨ ਨੇ ਉਸ ਨੂੰ ਬੁਲਾ ਕੇ ਕੁਝ ਦਫਤਰੀ ਫਾਈਲਾਂ ਸਕੂਲ ਦੀ ਇਮਾਰਤ ਦੂਜੀ ਮੰਜ਼ਿਲ 'ਤੇ ਰਿਕਾਰਡ ਰੂਮ 'ਚ ਰੱਖਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਜਦੋਂ ਲੜਕੀ ਜਦੋਂ ਫਾਈਲਾਂ ਰੱਖਣ ਲਈ ਉਪਰ ਚੱਲੀ ਗਈ ਤਾਂ ਪ੍ਰਿੰਸੀਪਲ ਆਪ ਵੀ ਪਿੱਛੇ ਚਲਾ ਗਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ। ਇਸ ਤੋਂ ਬਾਅਦ ਉਸ ਨੇ ਘਰ ਜਾ ਕੇ ਕੁਝ ਵੀ ਨਾ ਦੱਸਣ ਲਈ ਕਿਹਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਦੋਂ ਤੋਂ ਹੀ ਉਨ੍ਹਾਂ ਦੀ ਲੜਕੀ ਸਦਮੇ ਦੇ 'ਚ ਹੈ। 

PunjabKesari

ਉਕਤ ਪਰਿਵਾਰ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਉਨ੍ਹਾਂ ਜਦੋਂ ਪ੍ਰਿੰਸੀਪਲ ਨੂੰ ਕੀਤੀ ਤਾਂ ਉਹ ਫੋਨ 'ਤੇ ਮੁਆਫੀ ਮੰਗਣ ਲਗ ਪਿਆ। ਬਾਅਦ 'ਚ ਉਸ ਦੀ ਪਤਨੀ ਨੇ ਵੀ ਆਪਣੇ ਪਤੀ ਦੀ ਹਰਕਤ 'ਤੇ ਗਲਤੀ ਮੰਨੀ। ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਪ੍ਰਬੰਧਕ ਕਮੇਟੀ ਨੂੰ ਦਿੱਤੀ, ਉਨ੍ਹਾਂ ਨੇ ਪ੍ਰਿੰਸੀਪਲ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ। ਇਸ ਸਬੰਧ ਦੇ 'ਚ ਸੁਭਾਸ਼ ਬਾਠ ਐੱਸ. ਐੱਚ. ਓ. ਮਾਹਿਲਪੁਰ ਨੇ ਦੱਸਿਆ ਕਿ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਕਥਿਤ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਇਕ ਪਾਸੇ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਪਰ ਜਦੋਂ ਗੁਰੂ ਆਪਣੀ ਮਰਿਆਦਾ ਨੂੰ ਭੁੱਲ ਜਾਵੇ ਤਾਂ ਬੱਚਿਆਂ ਦਾ ਭਵਿੱਖ ਖਤਰੇ 'ਚ ਹੈ ਜਰੂਰਤ ਹੈ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਜਿਹੇ ਅਧਿਆਪਕਾਂ ਦੇ ਉੱਪਰ ਸਖਤੀ ਨਾਲ ਕਾਰਵਾਈ ਕਰਨ ਦੀ ਤਾਂਕਿ ਅਜਿਹੇ ਅਧਿਆਪਕਾਂ ਦੇ ਲਈ ਇਕ ਮਿਸਾਲ ਕਾਇਮ ਕੀਤੀ ਜਾਵੇ। 


author

shivani attri

Content Editor

Related News