ਪ੍ਰਿੰਸ ਬਾਬਾ ਨਾਲ ਮਿਲ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਕਾਬੂ

08/22/2019 4:38:02 PM

ਜਲੰਧਰ (ਵਰੁਣ) : ਐੱਨ. ਆਰ. ਆਈ. ਦੇ ਸਾਲੇ ਤੋਂ 48 ਲੱਖ ਰੁਪਏ ਲੁੱਟਣ ਵਾਲੇ ਤਿੰਨ ਲੁਟੇਰਿਆਂ 'ਚੋਂ ਅਮਿਤ ਉਰਫ ਅਮੀ ਪ੍ਰਿੰਸ ਬਾਬੇ ਦੇ ਨਾਲ ਮਿਲ ਕੇ ਕਰੀਬ 4 ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਅਮਿਤ ਉਨ੍ਹਾਂ ਲੋਕਾਂ ਨੂੰ ਸ਼ਿਕਾਰ ਬਣਾਉਂਦਾ ਸੀ ਜੋ ਆਪਣੇ ਕੋਲ ਜ਼ਿਆਦਾਤਰ ਦੋ ਨੰਬਰ ਦਾ ਕੈਸ਼ ਰੱਖਦੇ ਸਨ। ਪੁਲਸ 'ਚ ਮਾਮਲਾ ਨਾ ਜਾਵੇ ਇਸ ਦੇ ਕਾਰਨ ਉਹ ਅਜਿਹੇ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਸਨ। ਪ੍ਰਿੰਸ ਬਾਬੇ ਦੇ ਨਾਲ ਅਮਿਤ ਦੀ ਕਾਫ਼ੀ ਦੋਸਤੀ ਸੀ। ਪੁਲਸ ਪ੍ਰਿੰਸ ਬਾਬਾ ਨੂੰ ਕਈ ਲੁੱਟ ਦੀਆਂ ਵਾਰਦਾਤਾਂ 'ਚ ਗ੍ਰਿਫਤਾਰ ਕਰ ਕੇ ਜੇਲ ਭੇਜ ਚੁੱਕੀ ਹੈ। 48 ਲੱਖ ਲੁੱਟ ਖੋਹ 'ਚ ਸ਼ਾਮਲ ਤੀਜੇ ਮੁਲਜ਼ਮ ਦੀ ਭਾਲ 'ਚ ਸੀ. ਆਈ. ਏ. ਸਟਾਫ - 1 ਨੇ ਬੁੱਧਵਾਰ ਨੂੰ ਵੀ ਛਾਪੇਮਾਰੀ ਕੀਤੀ ਪਰ ਉਸਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਫਰਾਰ ਮੁਲਜ਼ਮ ਦੇ ਕੋਲ 17 ਲੱਖ ਰੁਪਏ ਹਨ ਜਿਸ ਨੂੰ ਪੁਲਸ ਕੋਲ ਬਰਾਮਦ ਕਰਵਾਉਣਾ ਹੈ ਜਦਕਿ ਅਮਿਤ ਕੁਮਾਰ ਵਾਸੀ ਜੇਲ ਚੌਕ ਅਤੇ ਅਮਨਦੀਪ ਸਿੰਘ ਵਾਸੀ ਸੰਗਤ ਸਿੰਘ ਨਗਰ ਤੋਂ 31 ਲੱਖ ਰੁਪਏ ਬਰਾਮਦ ਹੋ ਚੁੱਕੇ ਹਨ। ਉੱਧਰ ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਜੇਕਰ ਪ੍ਰਿੰਸ ਬਾਬੇ ਦੇ ਨਾਲ ਮਿਲ ਕੇ ਉਕਤ ਲੋਕਾਂ 'ਚੋਂ ਕਿਸੇ ਨੇ ਵੀ ਮਿਲ ਕੇ ਵਾਰਦਾਤ ਕੀਤੀ ਹੈ ਤਾਂ ਉਸਦੀ ਜਾਂਚ ਕੀਤੀ ਜਾਵੇਗੀ। ਦੱਸ ਦਈਏ ਕਿ ਅਮਿਤ, ਅਮਨ ਸਮੇਤ ਤਿੰਨ ਲੁਟੇਰਿਆਂ ਨੇ 6 ਅਗਸਤ ਨੂੰ ਐੱਨ. ਆਰ. ਆਈ. ਦੇ ਸਾਲੇ ਸੋਨੂੰ ਵਾਸੀ ਬਸਤੀ ਸ਼ੇਖ ਨੂੰ ਦਾਤਰ ਮਾਰ ਕੇ ਉਸ ਤੋਂ 48 ਲੱਖ ਰੁਪਏ ਲੁੱਟ ਲਏ ਸਨ। ਵਾਰਦਾਤ ਦੇ 14 ਦਿਨ ਬਾਅਦ ਸੀ. ਆਈ. ਏ. ਸਟਾਫ -1 ਦੀ ਪੁਲਸ ਨੇ ਅਮਿਤ ਅਤੇ ਅਮਨ ਨੂੰ ਕਾਬੂ ਕਰ ਲਿਆ ਸੀ ਜਦਕਿ ਉਨ੍ਹਾਂ ਦਾ ਤੀਜਾ ਸਾਥੀ ਫਰਾਰ ਹੋ ਚੁੱਕਾ ਸੀ। ਦੋਵਾਂ ਮੁਲਜ਼ਮਾਂ ਨੂੰ ਵੀਰਵਾਰ ਦੁਬਾਰਾ ਕੋਰਟ 'ਚ ਪੇਸ਼ ਕੀਤਾ ਜਾਵੇਗਾ।

ਏ. ਡੀ. ਸੀ. ਪੀ. ਦੀ ਚਿਤਾਵਨੀ ਠੁੱਸ
ਕੁਝ ਦਿਨ ਪਹਿਲਾਂ ਬੱਸ ਸਟੈਂਡ ਰੋਡ 'ਤੇ ਜਾ ਕੇ ਸੜਕ 'ਤੇ ਹੀ ਗੱਡੀਆਂ ਖੜ੍ਹੀਆਂ ਕਰਨ ਵਾਲੇ ਲੋਕਾਂ ਨੂੰ ਏ. ਡੀ. ਸੀ. ਪੀ. ਭੰਡਾਲ ਦੀ ਚਿਤਾਵਨੀ ਠੁੱਸ ਸਾਬਤ ਹੋਈ। ਏ. ਡੀ. ਸੀ. ਪੀ. ਪੀ. ਐੱਸ. ਭੰਡਾਲ ਨੇ ਸਖਤ ਸ਼ਬਦਾਂ 'ਚ ਗੱਡੀਆਂ ਖੜ੍ਹੀਆਂ ਕਰਨ ਵਾਲੇ ਲੋਕਾਂ ਦੇ ਚਲਾਨ ਕੱਟਣ ਦੀ ਚਿਤਾਵਨੀ ਦਿੱਤੀ ਸੀ ਜਦਕਿ ਉਨ੍ਹਾਂ ਨਾਲ ਉਦੋਂ ਟ੍ਰੈਫਿਕ ਪੁਲਸ ਦੀ ਟੀਮ ਵੀ ਸੀ। ਏ. ਡੀ. ਸੀ. ਪੀ. ਦੀ ਚਿਤਾਵਨੀ ਨੂੰ ਲੋਕਾਂ ਨੇ ਨਜ਼ਰਅੰਦਾਜ਼ ਕਰਦੇ ਹੋਏ ਫਿਰ ਦੁਬਾਰਾ ਰੋਡ 'ਤੇ ਗੱਡੀਆਂ ਖੜ੍ਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਸੜਕ ਤੋਂ ਨਿਕਲਣ ਵਾਲੇ ਵਾਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Anuradha

Content Editor

Related News