ਸ਼ਰਾਬ ਦੇ ਨਸ਼ੇ ''ਚ ਮੰਦਿਰ ਵਿਚ ਵੜ ਕੇ ਵਿਅਕਤੀ ਨੇ ਕੀਤਾ ਹੰਗਾਮਾ
Friday, Jul 24, 2026 - 12:07 PM (IST)
ਫਗਵਾੜਾ (ਸੋਨੂੰ)- ਫਗਵਾੜਾ ਸ਼ਹਿਰ ਦੇ ਇਕ ਪਾਸ਼ ਇਲਾਕੇ ਮਾਡਲ ਟਾਊਨ 'ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਇਕ ਵਿਅਕਤੀ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ ਵਿੱਚ ਸ਼੍ਰੀ ਗੀਤਾ ਭਵਨ ਮੰਦਿਰ ਵਿੱਚ ਵੜ ਹੋ ਕੇ ਹੰਗਾਮਾ ਕਰਨ ਲੱਗਾ। ਸਥਾਨਕ ਨਿਵਾਸੀਆਂ ਅਤੇ ਇਕ ਸਫ਼ਾਈ ਕਰਮਚਾਰੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ: ਡਿਊਟੀ 'ਤੇ ਜਾਂਦੇ ਪੰਜਾਬ ਪੁਲਸ ਦੇ ਮੁਲਾਜ਼ਮ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ

ਸੂਚਨਾ ਮਿਲਣ 'ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਗ੍ਰਿਫ਼ਤਾਰ ਵਿਅਕਤੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਜਦੋਂ ਪੁਲਸ ਦੀ ਮੌਜੂਦਗੀ 'ਚ ਉਸ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਤਲਵਾਰਾਂ, ਸ਼ਰਾਬ ਦੀਆਂ ਬੋਤਲਾਂ, ਪੁਲਸ ਦੀ ਵਰਦੀ ਸਣੇ ਇਕ ਹੋਰ ਵਿਅਕਤੀ ਦਾ ਪਛਾਣ ਪੱਤਰ ਬਰਾਮਦ ਹੋਇਆ। ਉਕਤ ਵਿਅਕਤੀ ਦੀ ਕਾਰ 'ਤੇ ਰਾਜਨੀਤਿਕ ਪਾਰਟੀ ਦਾ ਝੰਡਾ ਵੀ ਲੱਗਾ ਹੋਇਆ ਸੀ। ਪੁਲਸ ਨੇ ਉਸ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਰਾਮਦ ਕੀਤੀਆਂ ਗਈਆਂ ਚੀਜ਼ਾਂ ਅਤੇ ਪਛਾਣ ਪੱਤਰਾਂ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਤਕਨੀਕੀ ਬਦਲਾਅ ਕਾਰਨ ਝੱਲਣੀ ਪਵੇਗੀ ਨਵੀਂ ਮੁਸੀਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
