ਫਿਰੋਜ਼ਪੁਰ ਦੇ ਪ੍ਰੈੱਸ ਕਲੱਬ ''ਚ ਪੱਤਰਕਾਰ ''ਤੇ ਹਮਲਾ, ਕੀਤਾ ਲਹੂ-ਲੁਹਾਣ

Wednesday, Aug 12, 2020 - 05:38 PM (IST)

ਫਿਰੋਜ਼ਪੁਰ ਦੇ ਪ੍ਰੈੱਸ ਕਲੱਬ ''ਚ ਪੱਤਰਕਾਰ ''ਤੇ ਹਮਲਾ, ਕੀਤਾ ਲਹੂ-ਲੁਹਾਣ

ਫਿਰੋਜ਼ਪੁਰ (ਹਰਚਰਨ ਸਿੰਘ, ਬਿੱਟੂ) : 10- 15 ਅਣਪਛਾਤੇ ਵਿਅਕਤੀਆ ਵਲੋਂ ਮਸ਼ਹੂਰ ਗੀਤਕਾਰ ਅਤੇ ਪ੍ਰੈਸ ਕਲੱਬ ਦੇ ਮੈਂਬਰ ਗੁਰਨਾਮ ਸਿੰਘ ਸਿੱਧੂ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਨਾਲ ਗੁਰਨਾਮ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਨਾਮ ਸਿੱਧੂ ਆਪਣੇ ਘਰ ਵਿਚ ਸੀ ਤਾਂ ਉਸ ਨੂੰ ਰੈੱਡ ਕਰਾਸ ਦੇ ਮੁਲਾਜ਼ਮ ਵਲੋਂ ਫੋਨ ਕਰਕੇ ਪ੍ਰੈਸ ਕਲੱਬ ਆਉਣ ਲਈ ਕਿਹਾ ਅਤੇ ਜਦੋਂ ਗੁਰਨਾਮ ਸਿੱਧੂ ਪ੍ਰੈਸ ਕਲੱਬ ਪਹੁੰਚਿਆ ਤਾਂ ਉਕਤ ਵਿਅਕਤੀਆ ਨੇ ਗੁਰਨਾਮ 'ਤੇ ਹਮਲਾ ਕਰ ਦਿੱਤਾ। 

ਇਹ ਵੀ ਪੜ੍ਹੋ : ਇਸ ਵਾਰ ਤਾਂ ਸ਼ਰਾਬ ਤਸਕਰਾਂ ਨੇ ਹੱਦ ਹੀ ਕਰ ਦਿੱਤੀ, ਹੈਰਾਨ ਕਰ ਦੇਵੇਗੀ ਟਾਂਡਾ ਦੀ ਇਹ ਘਟਨਾ

PunjabKesari

ਗੁਰਨਾਮ ਸਿੰਘ ਜਦੋਂ ਆਪਣੀ ਜਾਨ ਬਚਾਉਣ ਲਈ ਭੱਜਿਆ ਤਾਂ ਉਕਤ ਵਿਅਕਤੀਆਂ ਨੇ ਉਸ ਉਪਰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਸਿੱਧੂ ਦੇ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਕਲੱਬ ਮੈਂਬਰਾਂ ਨੇ ਤੁਰੰਤ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ। ਮੌਕੇ 'ਤੇ ਪਹੁੰਚੀ ਥਾਣਾ ਸਦਰ ਦੀ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ਵਿਚ ਆਏ ਦਿਨ-ਗੁੰਡਾਗਰਦੀ ਦੀਆਂ ਵਾਰਦਾਤਾ ਵੱਧਦੀਆਂ ਜਾ ਰਹੀਆਂ ਹਨ ਅਤੇ ਗੁੰਡੇ ਆਮ ਹੀ ਸੜਕਾਂ 'ਤੇ ਬੇਸਬਾਲ, ਤਲਵਾਰਾਂ ਅਤੇ ਹੋਰ ਮਾਰੂ ਹਥਿਆਰ ਲੈ ਕੇ ਘੁੰਮਦੇ ਦਿਖਾਈ ਦਿੰਦੇ ਹਨ।

ਇਹ ਵੀ ਪੜ੍ਹੋ : ਕੋਠਾ ਗੁਰੂ ਦੀ ਧੀ ਨੇ ਆਸਟ੍ਰੇਲੀਆ 'ਚ ਉਹ ਕਰ ਦਿਖਾਇਆ ਸੁਣ ਤੁਸੀਂ ਵੀ ਕਰੋਗੇ ਸਿਫ਼ਤਾਂ


author

Gurminder Singh

Content Editor

Related News