ਰਾਸ਼ਟਰਪਤੀ ਚੋਣ : ਪੰਜਾਬ ’ਚ ਵੀ ਹੋਈ ਕਰਾਸ ਵੋਟਿੰਗ

07/22/2022 6:25:48 PM

ਪਟਿਆਲਾ (ਪਰਮੀਤ) : ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਵਿਚ ਬੇਸ਼ੱਕ ਦਰੋਪਦੀ ਮੁਰਮੂ ਦੇਸ਼ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ ਪਰ ਵੋਟਾਂ ਦੀ ਗਿਣਤੀ ਦੇ ਨਤੀਜਿਆਂ ’ਤੇ ਝਾਤ ਮਾਰਨ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਪੰਜਾਬ ਵਿਚ ਵੀ ਵਿਧਾਇਕਾਂ ਨੇ ਕਰਾਸ ਵੋਟਿੰਗ ਕੀਤੀ ਹੈ। ਨਤੀਜਿਆਂ ਦੇ ਅੰਕੜਿਆਂ ਮੁਤਾਬਕ ਕੁੱਲ 114 ਵਿਧਾਇਕਾਂ ਨੇ ਵੋਟਾਂ ਪਾਈਆਂ ਸਨ। ਅਕਾਲੀ ਦਲ ਦੇ ਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਕਾਂਗਰਸ ਦੇ ਦੋ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਅਤੇ ਹਰਦੇਵ ਸਿੰਘ ਲਾਡੀ ਨੇ ਵੋਟ ਨਹੀਂ ਪਾਈ।

ਇਹ ਵੀ ਪੜ੍ਹੋ : ਪੁਲਸ ਵਲੋਂ ਮੂਸੇਵਾਲਾ ਦੇ ਕਾਤਲਾਂ ਨੂੰ ਐਨਕਾਊਂਟਰ ਕਰਨ ਤੋਂ ਬਾਅਦ ਅੰਦਰਲੀਆਂ ਤਸਵੀਰਾਂ ਆਈਆਂ ਸਾਹਮਣੇ

ਆਮ ਆਦਮੀ ਪਾਰਟੀ ਦੇ 92 ਵਿਧਾਇਕ ਹਨ ਤੇ ਕਾਂਗਰਸ ਦੇ 18 ਵਿਧਾਇਕ ਹਨ। ਜੇਕਰ ਦੋ ਕਾਂਗਰਸੀ ਵਿਧਾਇਕਾਂ ਨੇ ਵੋਟਾਂ ਨਹੀਂ ਪਾਈਆਂ ਤਾਂ ‘ਆਪ’ ਦੇ 92 ਅਤੇ ਕਾਂਗਰਸ ਦੇ 16 ਵਿਧਾਇਕਾਂ ਨੂੰ ਮਿਲਾ ਕੇ ਕੁੱਲ 108 ਵੋਟਾਂ ਬਣਦੀਆਂ ਸਨ। ਪੰਜ ਵੋਟਾਂ ਨੂੰ  ਅਣ-ਉਚਿਤ ਕਰਾਰ ਦਿੱਤਾ ਗਿਆ ਹੈ। ਜੇਕਰ ਇਹ ਪੰਜੇ ਵੋਟਾਂ ਇਸ ਧਿਰ ਦੀਆਂ ਵੀ ਮੰਨ ਲਈਆਂ ਜਾਣ ਤਾਂ ਵੀ 103 ਵੋਟਾਂ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਮਿਲਣੀਆਂ ਚਾਹੀਦੀਆਂ ਸਨ। ਜਦੋਂ ਕਿ ਉਨ੍ਹਾਂ ਨੂੰ ਸਿਰਫ਼ 101 ਵੋਟਾਂ ਮਿਲੀਆਂ ਹਨ। 

ਇਹ ਵੀ ਪੜ੍ਹੋ : ਦਿਲ ਕੰਬਾਅ ਦੇਣ ਵਾਲੇ ਹਾਦਸੇ ’ਚ ਨੌਜਵਾਨ ਅਧਿਆਪਕਾ ਦੀ ਮੌਤ, ਕੁੱਝ ਦਿਨ ਪਹਿਲਾਂ ਕੀਤੀ ਸੀ ਜੁਆਇਨਿੰਗ

ਦੂਜੇ ਪਾਸੇ ਦਰੋਪਦੀ ਮੁਰਮੂ ਦੇ ਹੱਕ ਵਿਚ ਵੋਟਾਂ ਪਾਉਣ ਵਾਲੇ ਦੋ ਭਾਜਪਾ ਵਿਧਾਇਕ ਅਤੇ ਦੋ ਅਕਾਲੀ ਵਿਧਾਇਕ ਸਨ। ਉਨ੍ਹਾਂ ਨੂੰ 4 ਵੋਟਾਂ ਮਿਲਣੀਆਂ ਚਾਹੀਦੀਆਂ ਸਨ ਪਰ ਉਨ੍ਹਾਂ ਨੂੰ 8 ਵੋਟਾਂ ਮਿਲੀਆਂ ਹਨ। ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ਵਿਚ ਵੀ ਵਿਧਾਇਕਾਂ ਨੇ ਪਾਰਟੀ ਲੀਹਾਂ ਤੋਂ ਉਪਰ ਉੱਠ ਕੇ ਦਰੋਪਦੀ ਮੁਰਮੂ ਨੂੰ ਵੋਟਾਂ ਪਾਈਆਂ ਹਨ।  ਇੱਥੇ ਦੱਸਣਯੋਗ ਹੈ ਕਿ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਵਿਚ ਵਿਧਾਇਕ ਤੇ ਐੱਮ. ਪੀ. ਆਪਣੀ ਮਰਜ਼ੀ ਮੁਤਾਬਕ ਵੋਟਾਂ ਪਾ ਸਕਦੇ ਹਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਦਾ ਪੁਲਸ ਨੇ ਕੀਤਾ ਐਨਕਾਊਂਟਰ, ਬਰਾਮਦ ਹੋਈ ਏ. ਕੇ. 47

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News