ਚੋਣ ਕਮਿਸ਼ਨ ਨੇ ਬਦਲਿਆ ਫ਼ੈਸਲਾ, ਪੰਜਾਬ ’ਚ ਚੋਣ ਦਫ਼ਤਰਾਂ ਦਾ ਸਮਾਂ ਰਹੇਗਾ ਪਹਿਲਾਂ ਵਾਂਗ

Wednesday, May 27, 2026 - 12:32 AM (IST)

ਚੋਣ ਕਮਿਸ਼ਨ ਨੇ ਬਦਲਿਆ ਫ਼ੈਸਲਾ, ਪੰਜਾਬ ’ਚ ਚੋਣ ਦਫ਼ਤਰਾਂ ਦਾ ਸਮਾਂ ਰਹੇਗਾ ਪਹਿਲਾਂ ਵਾਂਗ

ਜਲੰਧਰ (ਚੋਪੜਾ) : ਪੰਜਾਬ ਸਰਕਾਰ ਵੱਲੋਂ ਭਿਆਨਕ ਗਰਮੀ ਦੇ ਚਲਦੇ ਸੂਬੇ ਭਰ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਕਰਨ ਦੇ ਫ਼ੈਸਲੇ ਦੇ ਵਿਚਕਾਰ ਹੁਣ ਚੋਣ ਕਮਿਸ਼ਨ ਨੇ ਆਪਣੇ ਦਫ਼ਤਰਾਂ ਨੂੰ ਇਸ ਬਦਲਾਅ ਤੋਂ ਬਾਹਰ ਰੱਖਦੇ ਹੋਏ ਨਵੇਂ ਹੁਕਮ ਜਾਰੀ ਕੀਤੇ ਹਨ। ਮੁੱਖ ਚੋਣ ਅਫ਼ਸਰ, ਪੰਜਾਬ ਦੀ ਅਗਵਾਈ ’ਚ ਜਾਰੀ ਪੱਤਰ ’ਚ ਸਪਸ਼ਟ ਕੀਤਾ ਗਿਆ ਹੈ ਕਿ ਮੁੱਖ ਚੋਣ ਅਫ਼ਸਰ ਦਾ ਦਫ਼ਤਰ ਤਥਾ ਜ਼ਿਲਾ ਪੱਧਰ ’ਤੇ ਸਥਿਤ ਚੋਣ ਤਹਿਸੀਲਦਾਰ ਦਫ਼ਤਰ ਪਹਿਲਾਂ ਦੀ ਤਰ੍ਹਾਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹੀ ਕੰਮ ਕਰਦੇ ਰਹਿਣਗੇ।

ਮੁੱਖ ਚੋਣ ਅਫ਼ਸਰ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਗਏ ਪੱਤਰ ’ਚ ਕਿਹਾ ਗਿਆ ਹੈ ਕਿ ਇਹ ਦਫ਼ਤਰ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਦੇ ਅਧੀਨ ਕੰਮ ਕਰਦਾ ਹੈ ਅਤੇ ਚੋਣ ਕਮਿਸ਼ਨ ਦਾ ਅਧਿਕਾਰਤ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨਿਰਧਾਰਤ ਹੈ। ਅਜਿਹੇ ’ਚ ਚੋਣ ਸਬੰਧੀ ਕਾਰਜਾਂ ਦੀ ਗੰਭੀਰਤਾ ਅਤੇ ਨਿਰੰਤਰਤਾ ਨੂੰ ਦੇਖਦੇ ਹੋਏ ਦਫ਼ਤਰ ਦੇ ਸਮੇਂ ’ਚ ਕਿਸੇ ਤਰ੍ਹਾਂ ਦਾ ਬਦਲਾਅ ਸੰਭਵ ਨਹੀਂ ਹੈ।

ਉਨ੍ਹਾਂ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ 14 ਮਈ 2026 ਤੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.) ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਇਸ ਦੇ ਤਹਿਤ ਵੋਟਰ ਸੂਚੀਆਂ ਦੇ ਵਿਸ਼ੇਸ਼ ਪੁਨਰੀਖਣ ਦਾ ਕਾਰਜ 15 ਜੂਨ ਤੋਂ ਸ਼ੁਰੂ ਹੋ ਕੇ 1 ਅਕਤੂਬਰ ਤੱਕ ਚੱਲੇਗਾ। ਇਸ ਦੌਰਾਨ ਵੋਟਰ ਸੂਚੀਆਂ ਦੀ ਸੋਧ, ਨਵੀਆਂ ਵੋਟਾਂ ਬਣਾਉਣ, ਨਾਂ ਕਟਵਾਉਣ ਅਤੇ ਹੋਰ ਚੋਣ ਪ੍ਰਕਿਰਿਆਵਾਂ ਨਾਲ ਸਬੰਧਤ ਵੱਡੇ ਪੱਧਰ ’ਤੇ ਕਾਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਗਾਮੀ ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ।

ਇਸੇ ਨੂੰ ਧਿਆਨ ’ਚ ਰੱਖਦੇ ਹੋਏ ਰਾਜ ਚੋਣ ਕਮਿਸ਼ਨ, ਪੰਜਾਬ ਦੀ ਵਲੋਂ ਹੁਕਮ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਮੁੱਖ ਚੋਣ ਅਫ਼ਸਰ ਦਫ਼ਤਰ, ਚੰਡੀਗੜ੍ਹ ਅਤੇ ਜ਼ਿਲ੍ਹਿਆਂ ’ਚ ਸਥਿਤ ਚੋਣ ਬ੍ਰਾਂਚਾਂ ਦੇ ਦਫ਼ਤਰ ਪੁਰਾਣੇ ਸਮੇਂ ਅਨੁਸਾਰ ਹੀ ਕੰਮ ਕਰਨਗੇ।


author

Inder Prajapati

Content Editor

Related News