ਪੰਜਾਬ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੀ ਸ਼ਾਂਤੀਪੂਰਵਕ ਵੋਟਿੰਗ ਪ੍ਰਕਿਰਿਆ ਖ਼ਤਮ

Tuesday, May 26, 2026 - 07:46 PM (IST)

ਪੰਜਾਬ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੀ ਸ਼ਾਂਤੀਪੂਰਵਕ ਵੋਟਿੰਗ ਪ੍ਰਕਿਰਿਆ ਖ਼ਤਮ

ਬਟਾਲਾ (ਵਿਨੋਦ)- ਪੰਜਾਬ 'ਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਲੋਕ ਸਵੇਰ ਤੋਂ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪੋਲਿੰਗ ਬੂਥਾਂ 'ਤੇ ਪਹੁੰਚ ਰਹੇ ਹਨ। ਤਿੱਖੀ ਗਰਮੀ ਦੇ ਬਾਵਜੂਦ ਵੋਟਰਾਂ ਦੇ ਹੌਸਲੇ ਵਿੱਚ ਕੋਈ ਕਮੀ ਨਹੀਂ ਦਿਖਾਈ ਦਿੱਤੀ ਅਤੇ ਮਹਿਲਾਵਾਂ, ਨੌਜਵਾਨਾਂ ਤੇ ਬਜ਼ੁਰਗਾਂ ਨੇ ਵੀ ਵੱਡੀ ਗਿਣਤੀ ਵਿੱਚ ਵੋਟਿੰਗ ਵਿੱਚ ਹਿੱਸਾ ਲਿਆ। ਦੱਸ ਦੇਈਏ ਕਿ ਸਵੇਰੇ 10 ਵਜੇ ਤੱਕ ਪੋਲਿੰਗ ਫੀਸਦੀ ਇਸ ਤਰ੍ਹਾਂ ਰਹੀ—

ਕੁੱਲ ਪੋਲਿੰਗ : 14.55%

ਨਗਰ ਨਿਗਮ ਬਟਾਲਾ : 14.01%

ਨਗਰ ਕੌਂਸਲ ਫਤਿਹਗੜ੍ਹ ਚੂੜੀਆਂ : 14.54%

ਨਗਰ ਕੌਂਸਲ ਧਾਰੀਵਾਲ : 17.24%

ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ : 22.37%

12 ਵਜੇ ਤੱਕ ਦੀ ਪੋਲਿੰਗ

ਕੁੱਲ ਪੋਲਿੰਗ : 35.60%

ਨਗਰ ਨਿਗਮ ਬਟਾਲਾ : 29.80%

ਨਗਰ ਕੌਂਸਲ  ਫਤਿਹਗੜ੍ਹ ਚੂੜੀਆਂ: 30.81%

ਨਗਰ ਕੌਂਸਲ ਧਾਰੀਵਾਲ : 35.41%

ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ : 46.37%

2 ਵਜੇ ਤੱਕ ਦੀ ਪੋਲਿੰਗ

ਕੁੱਲ ਪੋਲਿੰਗ: 50.11%

ਨਗਰ ਨਿਗਮ ਬਟਾਲਾ :  43.15%

ਨਗਰ ਕੌਂਸਲ  ਫਤਿਹਗੜ੍ਹ ਚੂੜੀਆਂ:  45.57%

ਨਗਰ ਕੌਂਸਲ ਧਾਰੀਵਾਲ :  50.64%

ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ  : 61.10%


author

Shivani Bassan

Content Editor

Related News