ਪੰਜਾਬ 'ਚ ਬੂਸਟਰ ਡੋਜ਼ ਦੀ ਤਿਆਰੀ, 10 ਜਨਵਰੀ ਤੋਂ ਲੱਗਣੀ ਹੋਵੇਗੀ ਸ਼ੁਰੂ
Thursday, Jan 06, 2022 - 09:57 PM (IST)
ਚੰਡੀਗੜ੍ਹ (ਬਿਊਰੋ)- ਪੰਜਾਬ ਵਿਚ ਵੱਧ ਰਹੇ ਕੋਰੋਨਾ ਮਹਾਮਾਰੀ ਦੇ ਦੌਰਾਨ ਸਰਕਾਰ ਨੇ ਬੂਸਟਰ ਡੋਜ਼ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਸਰਕਾਰ 10 ਜਨਵਰੀ ਤੋਂ ਬੂਸਟਰ ਡੋਜ਼ ਲਗਾਉਣਾ ਸ਼ੁਰੂ ਕਰੇਗੀ। ਪਹਿਲੇ ਪੜਾਅ ਵਿਚ ਹੈਲਥ ਕੇਅਰ, ਫਰੰਟਲਾਈਨ ਵਰਕਰ ਤੇ ਸੀਨੀਅਰ ਵਿਅਕਤੀਆਂ ਨੂੰ ਹੀ ਇਸ ਵਿਚ ਸ਼ਾਮਲ ਕੀਤਾ ਜਾਵੇਗਾ। ਦੂਜੀ ਖੁਰਾਕ ਦੇ 9 ਮਹੀਨਿਆਂ ਤੋਂ ਬਾਅਦ ਹੀ ਬੂਸਟਰ ਡੋਜ਼ ਲਗਾਈ ਜਾਵੇਗੀ।
ਇਹ ਖ਼ਬਰ ਪੜ੍ਹੋ- AUS v ENG : ਖਵਾਜਾ ਦਾ ਸ਼ਾਨਾਦਰ ਸੈਂਕੜਾ, ਆਸਟਰੇਲੀਆ ਦਾ ਮਜ਼ਬੂਤ ਸਕੋਰ
ਪੰਜਾਬ 'ਚ ਕੋਰੋਨਾ ਵਾਇਰਸ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। ਅਜਿਹੇ ਹਾਲਾਤ ਨੂੰ ਦੇਖਦੇ ਹੋਏ ਸਰਕਾਰ ਨੇ ਸਿਹਤ ਵਿਭਾਗ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾਲ ਨਜਿੱਠਣ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਰਹਿਣ ਨੂੰ ਕਿਹਾ ਹੈ। ਪਹਿਲੇ ਪੜਾਅ ਵਿਚ ਹੈਲਥ ਕੇਅਰ ਵਰਕਰ, ਫਰੰਟਲਾਈਨ ਵਰਕਰ ਤੇ 60 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਵਿਅਕਤੀਆਂ ਨੂੰ ਇਸ ਬੂਸਟਰ ਡੋਜ਼ ਦੇ ਲਈ ਯੋਗ ਮੰਨਿਆ ਹੈ। ਦੂਜੀ ਡੋਜ਼ ਤੋਂ 9 ਮਹੀਨਿਆਂ ਦੇ ਫਰਕ ਨਾਲ ਬੂਸਟਰ ਡੋਜ਼ ਦੇ ਲਈ ਸਰਟੀਫਿਕੇਟ ਹੋਣਾ ਜ਼ਰੂਰੀ ਹੋਵੇਗਾ।
ਇਹ ਖ਼ਬਰ ਪੜ੍ਹੋ- SA v IND : ਦੱਖਣੀ ਅਫਰੀਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ
ਜ਼ਿਕਰਯੋਗ ਹੈ ਕਿ ਪੰਜਾਬ ’ਚ ਪਿਛਲੇ 24 ਘੰਟਿਆਂ ’ਚ 1811 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਇਸ ਖ਼ਤਰਨਾਕ ਵਾਇਰਸ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 598, ਲੁਧਿਆਣਾ ’ਚ 203, ਜਲੰਧਰ ’ਚ 183, ਐੱਸ.ਏ.ਐੱਸ. ’ਚ 300, ਪਠਾਨਕੋਟ ’ਚ 163, ਅੰਮ੍ਰਿਤਸਰ ’ਚ 105, ਫਤਿਹਗੜ੍ਹ ਸਾਹਿਬ ’ਚ 52, ਗੁਰਦਾਸਪੁਰ ’ਚ 40, ਹੁਸ਼ਿਆਰਪੁਰ ’ਚ 30, ਬਠਿੰਡਾ ’ਚ 26, ਰੋਪੜ ’ਚ 21, ਤਰਨਤਾਰਨ ’ਚ 15, ਫਿਰੋਜ਼ਪੁਰ ’ਚ 14, ਸੰਗਰੂਰ ’ਚ 14, ਮੋਗਾ ’ਚ 9, ਕਪੂਰਥਲਾ ’ਚ 8, ਮੁਕਤਸਰ ’ਚ 8, ਬਰਨਾਲਾ ’ਚ 7, ਫਾਜ਼ਿਲਕਾ ’ਚ 7, ਫਰੀਦਕੋਟ ’ਚ 4 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮਾਨਸਾ ’ਚ ਕੋਈ ਵੀ ਸ਼ਖ਼ਸ ਕੋਰੋਨਾ ਪਾਜ਼ੇਟਿਵ ਨਹੀਂ ਪਾਇਆ ਗਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।