ਪੰਜਾਬ ''ਚ ''ਬਲੈਕਆਊਟ'' ਬਾਰੇ ਚੰਦੂਮਾਜਰਾ ਦੀ ਕੈਪਟਨ ਨੂੰ ਨਸੀਹਤ, ''ਚਿੱਠੀਆ ਲਿਖਣ ਨਾਲ ਕੁੱਝ ਨੀ ਹੋਣਾ''
Saturday, Oct 31, 2020 - 02:50 PM (IST)
ਪਟਿਆਲਾ (ਇੰਦਰਜੀਤ, ਰਾਹੁਲ) : ਪੰਜਾਬ 'ਚ ਕਿਸਾਨ ਅੰਦਲੋਨ ਦੇ ਮੱਦੇਨਜ਼ਰ ਮਾਲਗੱਡੀਆਂ ਨਾ ਆਉਣ ਕਾਰਨ ਸਿਰਫ 2 ਦਿਨਾਂ ਦਾ ਕੋਲਾ ਬਚਿਆ ਹੈ, ਜਿਸ ਤੋਂ ਬਾਅਦ ਪੰਜਾਬ 'ਚ ਬਲੈਕਆਊਟ ਹੋਣ ਦੀ ਸੰਭਾਵਨਾ ਹੈ। ਇਸ ਮਾਮਲੇ ਸਬੰਧੀ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ ਇਸ ਮਾਮਲੇ ਬਾਰੇ ਕੈਪਟਨ ਵੱਲੋਂ ਕੇਂਦਰ ਨੂੰ ਸਿਰਫ ਚਿੱਠੀਆਂ ਲਿਖੀਆਂ ਜਾ ਰਹੀਆਂ ਹਨ, ਜਦੋਂ ਕਿ ਚਿੱਠੀਆਂ ਲਿਖਣ ਨਾਲ ਕੇਂਦਰ ਟਸ ਤੋਂ ਮਸ ਨਹੀਂ ਹੋਵੇਗਾ, ਇਸ ਲਈ ਕੈਪਟਨ ਨੂੰ ਅੱਗੇ ਹੋ ਕੇ ਅਗਵਾਈ ਕਰਨੀ ਚਾਹੀਦੀ ਹੈ।
ਚੰਦੂਮਾਜਰਾ ਨੇ ਕਿਹਾ ਕਿ ਜੇਕਰ ਪੰਜਾਬ 'ਚ ਇਹੋ ਹਾਲ ਰਿਹਾ ਤਾਂ ਪੂਰੇ ਸੂਬੇ 'ਚ ਬਲੈਕਆਊਟ ਹੋ ਜਾਵੇਗਾ ਅਤੇ ਪੰਜਾਬ ਸਰਕਾਰ ਕੋਲ ਹੁਣ ਕੋਲ ਬਿਜਲੀ ਖਰੀਦਣ ਲਈ ਪੈਸੇ ਵੀ ਨਹੀਂ ਹਨ।
ਇਹ ਵੀ ਪੜ੍ਹੋ : ਬਲੱਡ ਬੈਂਕ 'ਚ 'ਲਾਲ ਖੂਨ' ਦਾ ਕਾਲਾ ਖੇਡ, ਵਾਇਰਲ ਵੀਡੀਓ ਨੇ ਮਚਾ ਛੱਡੀ ਤੜਥੱਲੀ
ਦੱਸਣਯੋਗ ਹੈ ਕਿ 64 ਕਰੋੜ ਰੁਪਏ ਦੇ ਵਜ਼ੀਫਾ ਘਪਲੇ ਨੂੰ ਲੈ ਕੇ 2 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਨਾਭਾ ਵਿਖੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ਼ ਵਿਸ਼ਾਲ ਰੋਸ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਦਾ ਜਾਇਜ਼ਾ ਲੈਣ ਲਈ ਪ੍ਰੇਮ ਸਿੰਘ ਚੰਦੂਮਾਜਰਾ ਇੱਥੇ ਪਹੁੰਚੇ। ਇਸ ਮੌਕੇ ਚੰਦੂਮਾਜਰਾ ਨੇ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਪ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।