ਜਲੰਧਰ ਦੇ ਨਿੱਜੀ ਹਸਪਤਾਲ 'ਚ ਗਰਭਵਤੀ ਔਰਤ ਦੀ ਮੌਤ, ਲਾਸ਼ ਦੇਣ ਲਈ ਮੰਗੇ ਲੱਖਾਂ ਰੁਪਏ, ਪਰਿਵਾਰ ਵੱਲੋਂ ਹੰਗਾਮਾ
Thursday, Aug 25, 2022 - 01:48 PM (IST)
ਜਲੰਧਰ (ਸੋਨੂੰ)- ਜਲੰਧਰ ਦੇ ਰਾਮਾਮੰਡੀ ਇਲਾਕੇ 'ਚ ਪੈਂਦੇ ਜੌਹਲ ਹਸਪਤਾਲ ਵਿਚ ਬੁਧਵਾਰ ਦੇਰ ਰਾਤ ਨੂੰ ਭਾਰੀ ਹੰਗਾਮਾ ਹੋਇਆ । ਹੰਗਾਮੇ ਦੀ ਵਜ੍ਹਾ ਪਤੀ ਤੋਂ ਬਿਨਾਂ ਪੁੱਛੇ ਕੀਤੇ ਪਤਨੀ ਦੇ ਦੋ ਆਪਰੇਸ਼ਨ ਤੋਂ ਬਾਅਦ ਪਤਨੀ ਦੀ ਮੌਤ ਹੋਈ ਹੈ। ਮੰਗਲਵਾਰ ਤੜਕੇ ਪ੍ਰਵਾਸੀ ਮਜ਼ਦੂਰ ਵੱਲੋਂ ਆਪਣੀ ਗਰਭਵਤੀ ਪਤਨੀ ਨੂੰ ਜੌਹਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਸ 'ਤੇ ਔਰਤ ਦੇ ਪਤੀ ਤੋਂ ਬਿਨਾਂ ਪੁੱਛੇ ਕੀਤੇ 2 ਆਪਰੇਸ਼ਨਾਂ ਤੋਂ ਬਾਅਦ ਮੌਤ ਹੋ ਗਈ। ਆਪਰੇਸ਼ਨ ਦੌਰਾਨ ਉਸ ਦੀ ਪਤਨੀ ਨੇ ਬੱਚੇ ਨੂੰ ਜਨਮ ਦਿੱਤਾ ਸੀ ਪਰ ਹਸਪਤਾਲ ਦੇ ਸਟਾਫ਼ ਵੱਲੋਂ ਉਸ ਬੱਚੇ ਨੂੰ ਪਰਿਵਾਰ ਤੋਂ ਦੂਰ ਰੱਖਿਆ ਗਿਆ।
ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਘਰ, ਭੋਗਪੁਰ ’ਚ ਚਿੱਟੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਪਤੀ ਨੇ ਦੱਸਿਆ ਕਿ ਮੈਂ ਬੱਚੇ ਜਾਣਕਾਰੀ ਲੈਣ ਲੱਗਾ ਤਾਂ ਕੁਝ ਹੀ ਦੇਰ ਵਿੱਚ ਡਾਕਟਰਾਂ ਵੱਲੋਂ ਮੇਰੀ ਪਤਨੀ ਦਾ ਦੂਜਾ ਆਪਰੇਸ਼ਨ ਵੀ ਕਰ ਦਿੱਤਾ ਗਿਆ। ਇਸ ਦੌਰਾਨ ਕੁਝ ਘੰਟਿਆਂ ਬਾਅਦ ਜਦ ਮੈਂ ਉਸ ਨੂੰ ਕਮਰੇ ਵਿਚ ਮਿਲਣ ਗਿਆ ਤਾਂ ਮੇਰੀ ਪਤਨੀ ਨੂੰ ਵੱਡੀਆਂ-ਵੱਡੀਆਂ ਮਸ਼ੀਨਾਂ 'ਤੇ ਰੱਖਿਆ ਸੀ ਅਤੇ ਬੱਚੇ ਬਾਰੇ ਮੈਨੂ ਨਹੀਂ ਦੱਸਿਆ ਜਾ ਰਿਹਾ ਸੀ। ਅਗਲੇ ਦਿਨ ਮੈਨੂੰ ਡਾਕਟਰਾਂ ਵੱਲੋਂ ਕਿਹਾ ਗਿਆ ਕਿ ਆਪਣੀ ਪਤਨੀ ਦੀ ਲਾਸ਼ ਲੈ ਕੇ ਜਾਣੀ ਹੈ ਤਾਂ 1 ਲੱਖ 28 ਹਜ਼ਾਰ ਰੁਪਏ ਜਮ੍ਹਾ ਕਰਵਾ ਦਿਓ, ਜਿਸ ਨੂੰ ਲੈ ਮਹਿਲਾ ਦੇ ਪਤੀ ਵੱਲੋਂ ਜਲੰਧਰ ਵੈਸਟ ਹਲਕੇ ਦੇ ਵਿਧਾਇਕ ਸ਼ੀਤਲ ਅੰਗੂਰਾਲ ਦੀ ਗੱਲ ਕਰਵਾਈ ਗਈ।
ਸ਼ੀਤਲ ਅੰਗੂਰਾਲ ਦਾ ਕਹਿਣਾ ਹੈ ਕਿ ਗਰੀਬ ਦੀ ਮਦਦ ਲਈ ਜਦੋਂ ਉਨ੍ਹਾਂ ਨੇ ਡਾ, ਜੌਹਲ ਨੂੰ ਫੋਨ ਕੀਤਾ ਤਾਂ ਅੱਗੋਂ ਡਾ. ਜੌਹਲ ਵੱਲੋਂ ਬਦਤਮੀਜ਼ੀ ਤਰੀਕੇ ਨਾਲ ਗੱਲ ਕੀਤੀ ਗਈ, ਜਿਸ ਤੋਂ ਬਾਅਦ ਸਮਰਥਕਾਂ ਸਮੇਤ ਸ਼ੀਤਲ ਅੰਗੂਰਾਲ ਹਸਪਤਾਲ ਦੇ ਬਾਹਰ ਪਹੁੰਚ ਹਸਪਤਾਲ ਖ਼ਿਲਾਫ਼ ਪ੍ਰਦਰਸ਼ਨ ਕਰਨ ਲੱਗੇ ਤਾਂ ਮੌਕੇ 'ਤੇ ਪੁਲਸ ਨੇ ਪਹੁੰਚ ਕਾਰਵਾਈ ਦਾ ਭਰੋਸਾ ਦੇ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ। ਮੌਕੇ 'ਤੇ ਪਹੁੰਚੇ ਡੀ. ਸੀ. ਪੀ. ਜਗਮੋਹਨ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਕਰ ਰਹੇ ਹਨ। ਬਿਆਨ ਅਨੁਸਾਰ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਨਿੱਜੀ ਹਸਪਤਾਲ ਦੇ ਹੋਸਟਲ ’ਚ ਨਰਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ