ਜਲੰਧਰ: ਧੀ ਨੂੰ ਜਨਮ ਦੇਣ ਦੇ ਬਾਅਦ ਦੁਨੀਆ ਨੂੰ ਛੱਡ ਗਈ ਮਾਂ, ਪਰਿਵਾਰ ਨੇ ਡਾਕਟਰਾਂ 'ਤੇ ਲਾਏ ਵੱਡੇ ਦੋਸ਼

Thursday, May 27, 2021 - 09:52 PM (IST)

ਜਲੰਧਰ: ਧੀ ਨੂੰ ਜਨਮ ਦੇਣ ਦੇ ਬਾਅਦ ਦੁਨੀਆ ਨੂੰ ਛੱਡ ਗਈ ਮਾਂ, ਪਰਿਵਾਰ ਨੇ ਡਾਕਟਰਾਂ 'ਤੇ ਲਾਏ ਵੱਡੇ ਦੋਸ਼

ਜਲੰਧਰ (ਸ਼ੋਰੀ)– ਨਕੋਦਰ ਚੌਂਕ ਨੇੜੇ ਸਥਿਤ ਦੋਆਬਾ ਹਸਪਤਾਲ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਥੇ ਇਕ ਔਰਤ ਦੀ ਮੌਤ ਹੋ ਗਈ। ਔਰਤ ਦੇ ਪਰਿਵਾਰ ਨੇ ਡਾਕਟਰਾਂ ਉਤੇ ਲਾਪਰਵਾਹੀ ਕਰਨ ਦੇ ਦੋਸ਼ ਲਗਾਏ ਹਨ। ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੇ ਹਸਪਤਾਲ ਦੇ ਬਾਹਰ ਧਰਨਾ ਲਗਾ ਕੇ ਹੰਗਾਮਾ ਕੀਤਾ। ਜਾਣਕਾਰੀ ਦਿੰਦਿਆਂ ਰਾਹੁਲ ਵਾਸੀ ਬਸਤੀ ਦਾਨਿਸ਼ਮੰਦਾਂ ਨੇ ਦੱਸਿਆ ਕਿ ਉਸ ਦੀ ਪਤਨੀ ਨੀਲੂ ਨੂੰ ਗਰਭਵਤੀ ਹਾਲਤ ਵਿਚ ਉਸ ਨੇ ਦੋਆਬਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ, ਜਿੱਥੇ ਉਸ ਦੀ ਪਤਨੀ ਨੇ ਇਕ ਬੇਟੀ ਨੂੰ ਜਨਮ ਦਿੱਤਾ।

ਇਹ ਵੀ ਪੜ੍ਹੋ: ਜਲੰਧਰ ਦੇ ਗੈਂਗਰੇਪ ਮਾਮਲੇ 'ਚ ਖੁੱਲ੍ਹੀਆਂ ਹੋਰ ਕਈ ਪਰਤਾਂ, ਕਾਂਗਰਸੀ ਆਗੂ ਬਣਾ ਰਿਹਾ ਪੁਲਸ 'ਤੇ ਦਬਾਅ

ਉਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਪਤਨੀ ਦੀ ਹਾਲਤ ਠੀਕ ਨਹੀਂ ਹੈ ਅਤੇ ਉਸ ਨੂੰ ਕਿਡਨੀ ਦੇ ਮਾਹਿਰ ਹਸਪਤਾਲ ਵਿਚ ਲੈ ਜਾਵੇ। ਬਾਅਦ ਵਿਚ ਪਤਾ ਲੱਗਾ ਹੈ ਕਿ ਉਸ ਦੀ ਪਤਨੀ ਨੀਲੂ ਦੀ ਕਿਡਨੀ ਖ਼ਰਾਬ ਹੋ ਚੁੱਕੀ ਹੈ। ਪਤਨੀ ਦੀ ਬਾਅਦ ਵਿਚ ਮੌਤ ਹੋ ਗਈ।

ਇਹ ਵੀ ਪੜ੍ਹੋ: ਮਾਹਿਲਪੁਰ 'ਚ ਵੱਡੀ ਵਾਰਦਾਤ, ਖੇਤਾਂ 'ਚ ਸੁੱਤੇ ਪਏ ਬਜ਼ੁਰਗ ਕਿਸਾਨ ਦਾ ਕੀਤਾ ਕਤਲ

ਰਾਹੁਲ ਦਾ ਦੋਸ਼ ਹੈ ਕਿ ਦੋਆਬਾ ਹਸਪਤਾਲ ਦੇ ਡਾਕਟਰਾਂ ਨੇ ਗਲਤ ਟੀਕਾ ਲਗਾਇਆ, ਜਿਸ ਕਾਰਨ ਉਸ ਦੀ ਪਤਨੀ ਦੀ ਹਾਲਤ ਖ਼ਰਾਬ ਹੋ ਗਈ ਅਤੇ ਮੌਤ ਹੋ ਗਈ। ਉਥੇ ਹੀ ਏ. ਸੀ. ਪੀ. ਹਰਸਿਮਰਤ ਸਿੰਘ ਪੁਲਸ ਫੋਰਸ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਜਾਂਚ ਲਈ ਉਹ ਮੈਡੀਕਲ ਰਿਪੋਰਟ ਤਿਆਰ ਕਰਨਗੇ ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕਰਨਗੇ। ਦੂਜੇ ਪਾਸੇ ਦੋਆਬਾ ਹਸਪਤਾਲ ਦੇ ਡਾਕਟਰ ਆਸ਼ੂਤੋਸ਼ ਨੇ ਉਨ੍ਹਾਂ ਦੇ ਹਸਪਤਾਲ ’ਤੇ ਲੱਗੇ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਹਸਪਤਾਲ ਦੀ ਕੋਈ ਗਲਤੀ ਨਹੀਂ ਹੈ। ਜਾਣਬੁੱਝ ਕੇ ਕੁਝ ਲੋਕ ਮਾਮਲੇ ਨੂੰ ਤੂਲ ਦੇ ਰਹੇ ਹਨ।

ਇਹ ਵੀ ਪੜ੍ਹੋ:  ਪਹਿਲਾਂ ਪੂਰੇ ਟੱਬਰ ਨੂੰ ਵਿਖਾਏ ਕੈਨੇਡਾ ਜਾਣ ਦੇ ਸੁਫ਼ਨੇ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News