ਜਲੰਧਰ: ਨਿੱਜੀ ਹਸਪਤਾਲ ''ਚ ਡਿਲਿਵਰੀ ਲਈ ਆਈ ਜਨਾਨੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

Friday, Aug 28, 2020 - 03:07 PM (IST)

ਜਲੰਧਰ: ਨਿੱਜੀ ਹਸਪਤਾਲ ''ਚ ਡਿਲਿਵਰੀ ਲਈ ਆਈ ਜਨਾਨੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਜਲੰਧਰ (ਸੋਨੂੰ)— ਇਥੋਂ ਦੇ ਇਕ ਨਿੱਜੀ ਹਸਪਤਾਲ 'ਚ ਡਿਲਿਵਰੀ ਲਈ ਆਈ ਇਕ ਜਨਾਨੀ ਦਾ ਖੂਨ ਨਾ ਰੁਕਣ ਕਰਕੇ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸਵੇਰੇ ਇਕ ਨਿੱਜੀ ਹਸਪਤਾਲ 'ਚ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਜਨਾਨੀ ਦੀ ਡਿਲਿਵਰੀ ਹੋਣ ਤੋਂ ਬਾਅਦ ਖੂਨ ਨਾ ਰੁਕਣ ਕਰਕੇ ਹਸਪਤਾਲ ਵਾਲਿਆਂ ਨੇ ਦੂਜੇ ਹਸਪਤਾਲ 'ਚ ਰੈਫਰ ਕਰ ਦਿੱਤਾ ਸੀ। ਮਹਿਲਾ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਾਇਆ ਹੈ ਕਿ ਡਾਕਟਰ ਦੀ ਲਾਪਰਵਾਹੀ ਨਾਲ ਡਿਲਿਵਰੀ ਹੋਣ ਤੋਂ ਬਾਅਦ ਮੌਤ ਹੋਈ ਹੈ।

PunjabKesari

ਮ੍ਰਿਤਕ ਜਨਾਨੀ ਸੋਨਿਕਾ ਦੇ ਪਤੀ ਸੰਨੀ ਨੇ ਦੱਸਿਆ ਕਿ ਦੇਰ ਰਾਤ ਇਕ ਨਿੱਜੀ ਹਸਪਤਾਲ 'ਚ ਆਪਣੀ ਪਤਨੀ ਨੂੰ ਡਿਲਿਵਰੀ ਲਈ ਲੈ ਕੇ ਆਇਆ ਸੀ। ਇਥੇ ਹਸਪਤਾਲ ਵਾਲਿਆਂ ਨੇ ਉਸ ਨੂੰ ਇਲਾਜ ਲਈ ਦਰਦ ਦੇ ਇੰਜੈਕਸ਼ਨ ਲਗਾਏ ਅਤੇ ਬਾਅਦ 'ਚ ਉਸ ਦੀ ਡਿਲਿਵਰੀ ਕੀਤੀ। ਡਿਲਿਵਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਸ ਦੀ ਪਤਨੀ ਦਾ ਖੂਨ ਨਹੀਂ ਰੁਕ ਰਿਹਾ ਹੈ ਅਤੇ ਉਸ ਦੀ ਪਤਨੀ ਨੂੰ ਦੂਜੇ ਹਸਪਤਾਲ 'ਚ ਰੈਫਰ ਕਰਨ ਦੀ ਗੱਲ ਕਹੀ।

PunjabKesari

ਉਨ੍ਹਾਂ ਦੱਸਿਆ ਕਿ ਉਹ ਉਸ ਨੂੰ ਉਥੋਂ ਦੂਜੇ ਹਸਪਾਤਲ ਲੈ ਗਏ, ਜਿੱਥੇ ਉਸ ਦੀ ਪਤਨੀ ਦੀ ਨਬਜ਼ ਵੇਖਣ ਤੋਂ ਬਾਅਜ ਡਰਿੱਪ ਲਗਾਈ ਦਿੱਤੀ ਗਈ। ਉਸ ਦੇ ਬਾਅਦ ਉਸ ਦੀ ਪਤਨੀ ਦਾ ਸਰੀਰ ਠੰਡਾ ਪੈ ਗਿਆ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ। ਪਤੀ ਨੇ ਪੁਲਸ ਨੂੰ ਇਸ ਸਬੰਧ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

PunjabKesari

ਥਾਣਾ ਭਾਰਗੋ ਕੈਂਪ ਦੇ ਪੁਲਸ ਅਧਿਕਾਰੀ ਭਗਵੰਤ ਭੁੱਲਰ ਨੇ ਦੱਸਿਆ ਕਿ ਬਸਤੀ ਪੀਰ ਦਾਹ ਦੇ ਰਹਿਣ ਵਾਲੀ ਸੋਨਿਕਾ ਡਿਲਿਵਰੀ ਕਰਵਾਉਣ ਨਿੱਜੀ ਹਸਪਤਾਲ 'ਚ ਆਈ ਸੀ। ਜਿਸ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ 'ਤੇ ਹਸਪਤਾਲ ਵਾਲਿਆਂ ਨੇ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਸੀ।

PunjabKesari

ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਲਾਪਰਵਾਹੀ ਕਾਰਨ ਜਨਾਨੀ ਦੀ ਮੌਤ ਹੋਈ ਹੈ। ਫਿਲਹਾਲ ਮ੍ਰਿਤਕ ਜਨਾਨੀ ਦੀ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

PunjabKesari


author

shivani attri

Content Editor

Related News