ਰਾਮ ਤੀਰਥ ''ਚ ਹੁਣ ਮਸ਼ੀਨ ਨਾਲ ਬਣਨਗੇ ਪ੍ਰਸ਼ਾਦੇ (ਵੀਡੀਓ)

Tuesday, Jul 11, 2017 - 11:48 AM (IST)

ਰਾਮ ਤੀਰਥ ''ਚ ਹੁਣ ਮਸ਼ੀਨ ਨਾਲ ਬਣਨਗੇ ਪ੍ਰਸ਼ਾਦੇ (ਵੀਡੀਓ)

ਅੰਮ੍ਰਿਤਸਰ, (ਸੁਮਿਤ ਖੰਨਾ) - ਅੰਮ੍ਰਿਤਸਰ ਦੇ ਪਵਿੱਤਰ ਧਾਮ ਰਾਮ ਤੀਰਥ 'ਚ ਇੰਗਲੈਂਡ ਦੀ ਸੰਸਥਾ ਵੱਲੋਂ ਰੋਟੀ ਬਣਾਉਣ ਵਾਲੀ ਆਧੁਨਿਕ ਮਸ਼ੀਨ ਨੂੰ ਭੇਂਟ ਕੀਤਾ ਹੈ। ਕਲਿਆਣ ਨਾਂ ਦੀ ਇਸ ਸੰਸਥਾ ਵੱਲੋਂ ਲਗਵਾਈ ਗਈ ਇਸ ਮਸ਼ੀਨ ਨਾਲ ਇਕ ਘੰਟੇ ਅੰਦਰ ਚਾਰ ਹਜ਼ਾਰ ਦੇ ਕਰੀਬ ਪ੍ਰਸ਼ਾਦੇ ਤਿਆਰ ਹੋਣਗੇ ਅਤੇ ਆਉਣ ਵਾਲੇ ਸਮੇਂ ਵਿਚ ਸਬਜ਼ੀਆਂ ਬਣਾਉਣ ਵਾਲੀਆਂ ਵਿਸ਼ੇਸ਼ ਮਸ਼ੀਨਾਂ ਨੂੰ ਵੀ ਇੱਥੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਇਕ ਬੱਸ ਵੀ ਚਲਾਈ ਗਈ ਜੋ ਬੱਸ ਸਟੈਂਡ ਤੋਂ ਸ਼ਰਧਾਲੂਆਂ ਨੂੰ ਮੁਫਤ 'ਚ ਧਾਮ ਤੱਕ ਲੈ ਕੇ ਆਵੇਗੀ।


Related News