ਜਲੰਧਰ ਦੀ ਮਸ਼ਹੂਰ ਪਰਾਂਠਿਆਂ ਵਾਲੀ ਬੇਬੇ ਦਾ ਦੇਹਾਂਤ
Sunday, May 30, 2021 - 06:34 PM (IST)
ਜਲੰਧਰ - ਜਲੰਧਰ ਦੇ ਫਗਵਾੜਾ ਗੇਟ ਨੇੜੇ ਪਰਾਂਠਿਆਂ ਦੀ ਛੋਟੀ ਜਿਹੀ ਦੁਕਾਨ ਲਗਾਉਣ ਵਾਲੀ ਮਸ਼ਹੂਰ ਪਰਾਂਠਿਆਂ ਵਾਲੀ ਬੇਬੇ ਦਾ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਆਪਣੇ ਸਵਾਦਿਸ਼ਟ ਪਰਾਂਠਿਆਂ ਕਾਰਣ ਜਾਣੀ ਜਾਂਦੀ 75 ਸਾਲਾ ਬਜ਼ੁਰਗ ਕਮਲੇਸ਼ ਰਾਣੀ ਨੇ ਅੱਜ 10.30 ਵਜੇ ਆਖਰੀ ਸਾਹ ਲਏ। ਇਸ ਸੰਬੰਧੀ ਜਦੋਂ ਬਜ਼ੁਰਗ ਕਮਲੇਸ਼ ਰਾਣੀ ਦੇ ਜਾਣਕਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਰੋਨਾ ਦੇ ਲਾਕਡਾਊਨ ਕਾਰਣ ਉਹ ਕਾਫੀ ਦਿਨਾਂ ਤੋਂ ਘਰ ਸਨ ਅਤੇ ਉਨ੍ਹਾਂ ਦੀ ਸਿਹਤ ਵੀ ਕੁਝ ਠੀਕ ਨਹੀਂ ਸੀ, ਜਿਸ ਕਾਰਣ ਅੱਜ ਉਨ੍ਹਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ।
ਇਹ ਵੀ ਪੜ੍ਹੋ : ਸੰਦੌੜ ’ਚ ਦੁਖਦਾਈ ਘਟਨਾ, ਮਾਂ-ਧੀ ਅਤੇ ਨੌਜਵਾਨ ਕੁੜੀ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ
ਇਥੇ ਇਹ ਵੀ ਦੱਸਣਯੋਗ ਹੈ ਕਿ ਬਜ਼ੁਰਗ ਕਮਲੇਸ਼ ਰਾਣੀ ਪਿਛਲੇ 25-30 ਸਾਲ ਤੋਂ ਜਲੰਧਰ ਦੇ ਮਸ਼ਹੂਰ ਫਗਵਾੜਾ ਗੇਟ ਦੀ ਨੁੱਕਰ ’ਤੇ ਪਰਾਂਠੇ ਬਣਾਉਂਦੀ ਆ ਰਹੀ ਸੀ। ਆਪਣੇ ਪਰਾਂਠਿਆਂ ਕਾਰਣ ਕਮਲੇਸ਼ ਕੌਰ ਇੰਨੀ ਮਸ਼ਹੂਰ ਸੀ ਕਿ ਰਾਤ ਸਮੇਂ ਉਨ੍ਹਾਂ ਕੋਲ ਪਰਾਂਠੇ ਖਾਣ ਵਾਲਿਆਂ ਦਾ ਮੇਲਾ ਲੱਗਾ ਰਹਿੰਦਾ ਸੀ। ਭਾਵੇਂ ਕਮਲੇਸ਼ ਕੌਰ ਰਾਤ 8 ਵਜੇ ਤੋਂ ਲੈ ਕੇ ਰਾਤ 2 ਕੁ ਵਜੇ ਤਕ ਪਰਾਂਠੇ ਬਣਾਉਂਦੇ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਸਵਾਦਿਸ਼ਟ ਪਰਾਂਠੇ ਖਾਣ ਵਾਲਿਆਂ ਦੀ ਲਾਈਨ ਲੱਗੀ ਰਹਿੰਦੀ ਸੀ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਵਾਰਦਾਤ, ਵਕੀਲ ਨੇ ਸ਼ਰੇਆਮ ਚਲਾਈਆਂ ਗੋਲ਼ੀਆਂ, ਇਕ ਦੀ ਮੌਤ
ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਮਸ਼ਹੂਰ ਅਦਾਕਾਰ ਦਿਲਜੀਤ ਦੁਸਾਂਝ ਅਤੇ ਹੋਰ ਗਾਇਕਾਂ ਨੇ ਵੀ ਪਰਾਂਠਿਆਂ ਵਾਲੀ ਬੇਬੇ ਦੀ ਵੀਡੀਓ ਦੇਖਣ ਤੋਂ ਬਾਅਦ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਸਨ। ਬਜ਼ੁਰਗ ਕਮਲੇਸ਼ ਰਾਣੀ ਜਲੰਧਰ ਦੇ ਪ੍ਰਕਾਸ਼ ਨਗਰ ਦੀ ਰਹਿਣ ਵਾਲੀ ਸੀ।
ਇਹ ਵੀ ਪੜ੍ਹੋ : ਮੁਕਤਸਰ ’ਚ ਸ਼ਰਮਸਾਰ ਹੋਈ ਇਨਸਾਨੀਅਤ, ਭੈਣ ਵਲੋਂ ਭਰਾ ’ਤੇ ਲਗਾਏ ਦੋਸ਼ਾਂ ਨੇ ਉਡਾਏ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?