PPSC ਦੀ ਪ੍ਰੀਖਿਆ ’ਚ ਪਤੀ-ਪਤਨੀ ਨੇ ਮਾਰੀ ਬਾਜ਼ੀ, ਬਣੇ ਸਕੂਲ ਮੁਖੀ

Thursday, Mar 05, 2020 - 06:37 PM (IST)

PPSC ਦੀ ਪ੍ਰੀਖਿਆ ’ਚ ਪਤੀ-ਪਤਨੀ ਨੇ ਮਾਰੀ ਬਾਜ਼ੀ, ਬਣੇ ਸਕੂਲ ਮੁਖੀ

ਫਿਰੋਜ਼ਪੁਰ (ਕੁਮਾਰ) - ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ 672 ਮੁੱਖ ਅਧਿਆਪਕਾਂ ਦੀ ਸਿੱਧੀ ਭਰਤੀ ਲਈ ਪ੍ਰੀਖਿਆ ਲਈ ਗਈ ਸੀ, ਜਿਸ ’ਚ ਵੱਡੀ ਗਿਣਤੀ ਵਿਚ ਉਮੀਦਵਾਰਾਂ ਦਾ ਲਿਖਤੀ ਇਮਤਿਹਾਨ ਲਿਆ ਗਿਆ। ਇਮਤਿਹਾਨ ਦੀ ਮੈਰਿਟ ਤੋਂ ਬਾਅਦ ਇੰਟਰਵਿਊ ਲਈ ਗਈ, ਜਿਸ ਦੀ ਸਾਂਝੀ ਮੈਰਿਟ ਹਾਸਲ ਕਰਦੇ ਹੋਏ ਸਰਹੱਦੀ ਜ਼ਿਲੇ ਫਿਰੋਜ਼ਪੁਰ ਦੇ ਮਿਹਨਤੀ ਪਤੀ-ਪਤਨੀ ਜੋੜੇ ਸ.ਬੇਅੰਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਗਗਨਦੀਪ ਕੌਰ ਨੇ ਪੋਸਟਾਂ ਲਈ ਮੈਰਿਟ ਵਿਚ ਵਧੀਆ ਸਥਾਨ ਹਾਸਲ ਕਰਕੇ ਪਦਉਨਤੀ ਹਾਸਲ ਕੀਤੀ। ਮੈਰਿਟ ਵਿਚ ਵਧੀਆ ਸਥਾਨ ਹਾਸਲ ਕਰਕੇ ਪਦ-ਉੱਨਤ ਹੋਏ ਉਕਤ ਜੋੜੇ ਨੇ ਆਪਣੇ ਸ਼ਹਿਰ ਦਾ ਨਾਂ ਰੌਸ਼ਨ ਕਰ ਦਿੱਤਾ।

PunjabKesari

ਜ਼ਿਕਰਯੋਗ ਹੈ ਕਿ ਬੇਅੰਤ ਸਿੰਘ ਸਰਕਾਰੀ ਮਿਡਲ ਸਕੂਲ ਕੋਹਾਲਾ ਵਿਖੇ ਸਾਇੰਸ ਮਾਸਟਰ ਅਤੇ ਗਗਨਦੀਪ ਕੌਰ ਸਰਕਾਰੀ ਮਿਡਲ ਸਕੂਲ ਸੈਦਾਂ ਵਾਲਾ ਵਿਖੇ ਬਤੌਰ ਸਾਇੰਸ ਮਿਸਟ੍ਰੈੱਸ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਇਨ੍ਹਾਂ ਪਤੀ-ਪਤਨੀ ਦੀ ਪਦ-ਉੱਨਤੀ ਨਾਲ ਸਮੁੱਚੇ ਜ਼ਿਲੇ ਦੇ ਸਮਾਜ ਸੇਵੀ, ਸਮਾਜਿਕ, ਧਾਰਮਿਕ ਅਤੇ ਅਧਿਆਪਕ ਯੂਨੀਅਨ ਦੇ ਆਗੂਆਂ ਅਤੇ ਜਥੇਬੰਦੀਆਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਪਦ ਉਨਤ ਹੋਏ ਬੇਅੰਤ ਸਿੰਘ ਨੇ ਬਤੌਰ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਬਸਤੀ ਬੇਲਾ ਸਿੰਘ ਅਤੇ ਸ਼੍ਰੀਮਤੀ ਗਗਨਦੀਪ ਕੌਰ ਨੇ ਬਤੌਰ ਮੁੱਖ ਅਧਿਆਪਿਕਾ ਸਰਕਾਰੀ ਹਾਈ ਸਕੂਲ ਫਰੀਦੇਵਾਲਾ ਵਿਖੇ ਅਹੁਦਾ ਸੰਭਾਲਦੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਦਿੱਤੀ ਨਵੀਂ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਹਰ ਸੰਭਵ ਯਤਨਸ਼ੀਲ ਹੋਣਗੇ।
 


author

rajwinder kaur

Content Editor

Related News