ਪ੍ਰਦੀਪ ਗੁਪਤਾ ਹੋਣਗੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਦੇ ਚੀਫ਼ ਇੰਜੀਨੀਅਰ

06/03/2023 2:08:52 PM

ਲੁਧਿਆਣਾ (ਰਾਮ) : ਪੰਜਾਬ ਸਰਕਾਰ ਦੇ ਸਾਇੰਸ ਤਕਨਾਲੋਜੀ ਐਂਡ ਐਨਵਾਇਰਨਮੈਂਟ ਦੇ ਸਕੱਤਰ ਰਾਹੁਲ ਤਿਵਾੜੀ ਵਲੋਂ ਜਾਰੀ ਕੀਤੇ ਗਏ ਆਰਡਰ ’ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਦੇ ਚੀਫ ਇੰਜੀਨੀਅਰ ਸੰਦੀਪ ਬਹਿਲ ਦੀ ਪਟਿਆਲਾ ’ਚ ਬਦਲੀ ਕਰ ਦਿੱਤੀ ਗਈ ਹੈ। ਉਨ੍ਹਾਂ ਦੀ ਜਗ੍ਹਾ ਪਟਿਆਲਾ ਤੋਂ ਪ੍ਰਦੀਪ ਗੁਪਤਾ ਨੂੰ ਲੁਧਿਆਣਾ ਚੀਫ ਇੰਜੀਨੀਅਰ ਦਾ ਕਾਰਜਭਾਰ ਸੌਂਪਿਆ ਗਿਆ ਹੈ।

ਸਰਕਾਰ ਦੇ ਹੁਕਮਾਂ ਮੁਤਾਬਕ ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ ਅਤੇ ਨਾਲ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਸਰਕਾਰ ਵਲੋਂ ਇਸ ਵੱਡੀ ਕਾਰਵਾਈ ਦੇ ਪਿੱਛੇ ਕੀ ਰਾਜ ਹੈ, ਉਸ ਦਾ ਕੋਈ ਖ਼ੁਲਾਸਾ ਨਹੀਂ ਹੋ ਸਕਿਆ। ਦੱਸ ਦੇਈਏ ਕਿ ਗਿਆਸਪੁਰਾ ’ਚ ਹੋਏ ਗੈਸ ਲੀਕ ਕਾਂਡ ਤੋਂ ਬਾਅਦ ਇਹ ਵੱਡੀ ਕਾਰਵਾਈ ਹੋਈ, ਜਿਸ ਵਿਚ 2 ਮਹੀਨੇ ਪਹਿਲਾਂ ਸੰਦੀਪ ਬਹਿਲ ਨੇ ਚਾਰਜ ਲਿਆ ਸੀ।


Babita

Content Editor

Related News