ਪਾਵਰਕਾਮ ਦਾ ਪਾਇਲਟ ਪ੍ਰੋਜੈਕਟ ਰਿਹਾ ਸਫ਼ਲ, 4 ਸਾਲਾਂ ’ਚ ਵਧੀ ਕਿਸਾਨਾਂ ਦੀ ਆਮਦਨ

Sunday, Jun 12, 2022 - 05:41 PM (IST)

ਪਟਿਆਲਾ : ਪੰਜਾਬ 'ਚ ਜ਼ਮੀਨ ਹੇਠਲੇ ਪਾਣੀ ਨੂੰ ਹੇਠਾਂ ਡਿੱਗਣ ਤੋਂ ਬਚਾਉਣ ਲਈ ਪਾਵਰਕਾਮ ਨੇ ' ਪਾਣੀ ਬਚਾਓ, ਪੈਸਾ ਕਮਾਓ ' ਪਾਇਲਟ ਪ੍ਰੋਜੇਕਟ ਸ਼ੁਰੂ ਕੀਤਾ ਸੀ। ਇਸ ਪ੍ਰੋਜੈਕਟ ਤਹਿਤ 12 ਜ਼ਿਲ੍ਹਿਆਂ ਦੇ 150 ਫੀਡਰ ਸਫ਼ਲ ਹੋਣ ਤੋਂ ਬਾਅਦ ਪਾਵਰਕਾਮ ਨੇ ਫੀਡਰਾਂ ਦੀ ਗਿਣਤੀ ਵਧਾ ਕੇ 250 ਕਰ ਦਿੱਤੀ ਹੈ। 4 ਸਾਲਾਂ 'ਚ ਕਿਸਾਨ ਇਸ ਮੁਹਿੰਮ ਨਾਲ ਜੁੜ ਕੇ ਵੱਡੇ ਪੱਧਰ 'ਤੇ ਪੈਸੇ ਕਮਾ ਚੁੱਕੇ ਹਨ। ਇਸ ਮੁਹਿੰਮ ਤਹਿਤ ਕਿਸਾਨਾ ਨੇ 5 ਕਰੋੜ ਦੇ ਕਰੀਬ ਦੀ ਕਮਾਈ ਕੀਤੀ ਹੈ।  ਦੱਸ ਦਈਏ ਕਿ ਇਸ ਸਕੀਮ ਨੂੰ ਪਾਇਲਟ ਪ੍ਰੋਜੈਕਟ ਤਹਿਤ 2018 'ਚ ਜਲੰਧਰ, ਹੁਸ਼ਿਆਰਪੁਰ ਅਤੇ ਫਤਿਹਗੜ੍ਹ ਸਾਹਿਬ ਸ਼ੁਰੂ ਕੀਤਾ ਗਿਆ ਸੀ। ਇਸ ਦੇ ਸਫ਼ਲ ਨਤੀਜਿਆਂ ਨੂੰ ਦੇਖਦੇ ਹੋਏ, ਇਸ ਸਕੀਮ ਨੂੰ  ਬਾਕੀ ਜ਼ਿਲ੍ਹਿਆਂ 'ਚ ਵੀ ਲਾਗੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ

ਇਸ ਸਕੀਮ ਤਹਿਤ ਕਿਸਾਨਾਂ ਨੂੰ ਜਿੰਨੇ ਯੂਨਿਟ ਮੁਫ਼ਤ ਦਿੱਤਾ ਜਾਂਦੇ ਹਨ ਜੇਕਰ ਉਹ ਉਸ ਵਿਚੋਂ ਘੱਟ ਯੂਨਿਟ ਖਰਚ ਕਰਦੇ ਹਨ ਤਾਂ ਸਰਕਾਰ ਵੱਲੋਂ ਉਨ੍ਹਾਂ ਕਿਸਾਨਾਂ ਉਸ ਇਕ ਯੂਨਿਟ ਪਿੱਛੇ 4 ਰੁਪਏ ਦਿੱਤੇ ਜਾਂਦੇ ਹਨ। ਸਰਕਾਰ ਵੱਲੋਂ ਇਸ ਤਰ੍ਹਾਂ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਪਾਣੀ ਨੂੰ ਬਚਿਆ ਜਾ ਸਕੇਗਾ ਅਤੇ ਪੈਸਾ ਵੀ ਆਵੇਗਾ। ਪਾਵਰਕਾਮ ਅਨੁਸਾਰ ਇਸ ਸਕੀਮ ਵਿਚ ਸ਼ਾਮਲ ਹੋਣ ਲਈ ਕਿਸੇ ਨੂੰ ਵੀ ਮਜ਼ਬੂਰ ਨਹੀਂ ਕੀਤਾ ਜਾਂਦਾ। ਕੋਈ ਵੀ ਆਪਣੀ ਮਰਜ਼ੀ ਨਾਲ ਇਸ 'ਚ ਸ਼ਾਮਲ ਹੋ ਸਕਦਾ ਹੈ। ਪਾਵਰਕਾਮ ਦੀ ਇਸ ਸਕੀਮ ਵਿਚ ਸ਼ਾਮਲ ਹੋਣ ਵਾਲੇ ਸਾਰੇ ਖੇਤੀ ਖਪਤਕਾਰਾਂ ਦੀਆਂ ਮੋਟਰਾਂ ਨੂੰ ਸੂਬਾ ਸਰਕਾਰ ਵੱਲੋਂ ਮੀਟਰ ਫਿੱਟ ਕੀਤੇ ਜਾਣਗੇ, ਜਿਸ ਵਿਚ ਬਚੇ ਹੋਏ ਯੂਨਿਟਾਂ ਦਾ ਰਿਕਾਰਡ ਰੱਖਿਆ ਜਾਵੇਗਾ। ਇਸ ਸਕੀਮ ਨਾਲ ਜੁੜੇ ਕਿਸਾਨ ਨੂੰ ਬਿਜਲੀ ਮੁਫ਼ਤ ਮਿਲਦੀ ਰਹੇਗੀ। ਜਿਸ ਕਾਰਨ ਉਨ੍ਹਾਂ ਨੂੰ ਬਿੱਲ ਨਹੀਂ ਭਰਨਾ ਪਵੇਗਾ। ਜੋ ਬਿਜਲੀ ਦੀ ਬੱਚਤ ਕਰੇਗਾ, ਉਸ ਨੂੰ ਪੈਸੇ ਮਿਲ ਜਾਣਗੇ।  

ਇਹ ਵੀ ਪੜ੍ਹੋ- ਸੰਗਰੂਰ ਜ਼ਿਮਨੀ ਚੋਣ : ਸਿੱਧੂ-ਮਜੀਠੀਆ ਨੂੰ ਹਰਾਉਣ ਵਾਲੀ ਜੀਵਨਜੋਤ ਨੇ ‘ਆਪ’ ਉਮੀਦਵਾਰ ਦੇ ਹੱਕ ’ਚ ਕੀਤਾ ਪ੍ਰਚਾਰ

ਸਰਕਾਰ ਦਾ ਇਹ ਕਹਿਣਾ ਹੈ ਕਿ ਜੇਕਰ 80% ਤੋਂ ਵੱਧ ਲੋਕ ਇਸ ਸਕੀਮ ਨੂੰ ਅਪਣਾਉਂਦੇ ਹਨ ਤਾਂ ਉਨ੍ਹਾਂ ਨੂੰ 2 ਘੰਟੇ ਵਾਧੂ ਬਿਜਲੀ ਦਿੱਤੀ ਜਾਵੇਗੀ। 250 ਫੀਡਰਾਂ ਦੇ ਖਪਤਕਾਰਾਂ ਨੂੰ ਦਿਨ ਵੇਲੇ ਬਿਜਲੀ ਮਿਲੇਗੀ। ਸਰਕਾਰ ਬਿਜਲੀ ਦੀ ਸੀਮਾ ਤੈਅ ਕਰੇਗੀ, ਤਾਂ ਜੋ ਕਿਸਾਨ ਹਰ ਰੋਜ਼ ਇਸ ਦੀ ਵਰਤੋਂ ਕਰ ਸਕਣ। ਜੇਕਰ ਕਿਸਾਨ ਸੀਮਾ ਤੋਂ ਵੱਧ ਖਪਤ ਕਰਦਾ ਹੈ ਤਾਂ ਜੁਰਮਾਨਾ ਨਹੀਂ ਵਸੂਲਿਆ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News