ਪਾਵਰਕਾਮ ਤੋਂ ਬਿਲਡਿੰਗ ਦੇ ਕਿਰਾਏ ਦੀ ਵਸੂਲੀ ਲਈ ਬਜ਼ੁਰਗ ਖਾ ਰਿਹੈ ਧੱਕੇ
Sunday, Dec 03, 2017 - 06:40 PM (IST)
ਮੱਲ੍ਹੀਆਂ ਕਲਾਂ (ਟੁੱਟ)— ਮੱਲ੍ਹੀਆਂ ਕਲਾਂ ਦੇ ਰਹਿਣ ਵਾਲੇ ਮਹਿੰਦਰ ਸਿੰਘ ਮੱਲ੍ਹੀ ਪੁੱਤਰ ਬੰਤਾ ਸਿੰਘ ਨੇ ਆਖਿਆ ਕਿ ਮੈਂ ਆਪਣੀ ਜਗ੍ਹਾ 9 ਮਰਲੇ ਵਿਚ ਬਣੀ ਬਿਲਡਿੰਗ 1978 ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਕਿਰਾਏ 'ਤੇ ਦਿੱਤੀ ਸੀ। ਪਾਵਰਕਾਮ ਨੇ 2009 ਵਿਚ ਇਹ ਬਿਲਡਿੰਗ ਖਾਲੀ ਕਰ ਦਿੱਤੀ ਪਰ ਮੇਰਾ 14 ਸਾਲਾਂ ਦਾ ਕਿਰਾਇਆ ਜਿਉਂ ਦਾ ਤਿਉਂ ਖੜ੍ਹਾ ਹੈ। ਪੀੜਤ ਬਜ਼ੁਰਗ ਨੇ ਕਿਹਾ ਕਿ ਮੈਂ ਇਸ ਸਬੰਧੀ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਕਈ ਵਾਰੀ ਬੇਨਤੀ ਕਰ ਚੁੱਕਾ ਹਾਂ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਮੈਂ ਕਈ ਵਾਰ ਦਫਤਰ ਦੇ ਧੱਕੇ ਖਾ ਚੁੱਕਾ ਹਾਂ। ਉਨ੍ਹਾਂ ਨੇ ਕਿਹਾ ਕਿ ਜੇਕਰ ਮੈਨੂੰ ਮੇਰੀ ਬਣਦੀ ਰਕਮ ਨਾ ਮਿਲੀ ਤਾਂ ਮੈਂ ਸੰਘਰਸ਼ ਤੋਂ ਪਿੱਛੇ ਨਹੀਂ ਹਟਾਂਗਾ।
