ਪਾਵਰਕਾਮ ਮਹਿਕਮੇ ਵਲੋਂ ਭੇਜੇ ਬਿੱਲ ਨੇ ਪਰਿਵਾਰ ਦੇ ਪੈਰਾਂ ਹੇਠੋਂ ਕੱਢੀ ਜ਼ਮੀਨ
Monday, Jan 04, 2021 - 04:56 PM (IST)
ਟਾਂਡਾ ਉੜਮੁੜ (ਜਸਵਿੰਦਰ, ਮੋਮੀ) : ਪਾਵਰਕਾਮ ਮਹਿਕਮਾ ਆਪਣੀਆਂ ਗ਼ਲਤੀਆਂ ਕਾਰਨ ਸੁਰਖੀਆਂ ਵਿਚ ਰਹਿਣਾ ਸ਼ਾਇਦ ਆਪਣੀ ਖ਼ੂਬੀ ਸਮਝਦਾ ਹੈ, ਇਸ ਗੱਲ ਦੀ ਤਾਜ਼ਾ ਮਿਸਾਲ ਅੱਜ ਉਸ ਵਕਤ ਦੇਖਣ ਨੂੰ ਮਿਲੀ ਜਦੋਂ ਇਕ ਵਿਅਕਤੀ ਦਾ ਇਕ ਕਿੱਲੋਵਾਟ ਤੋਂ ਘੱਟ ਲੋਡ ਹੋਣ ਦੇ ਬਾਵਜੂਦ ਬਿੱਲ ਨਾ ਆਉਣ ਦੇ ਬਾਵਜੂਦ ਵੀ ਉਸ ਦਾ ਦੋ ਲੱਖ ਸੰਤਾਲੀ ਹਜ਼ਾਰ ਦਾ ਬਿੱਲ ਦੇਖ ਕੇ ਜਿੱਥੇ ਉਸ ਦੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਉਥੇ ਦੇਖਣ ਸੁਣਨ ਵਾਲਿਆਂ ਨੇ ਵੀ ਇਸ ਗੱਲ ’ਤੇ ਮਹਿਕਮੇ ਨੂੰ ਕੋਸਿਆ। ਪੀੜਤ ਅਵਤਾਰ ਸਿੰਘ ਅਤੇ ਉਸ ਦੇ ਪਰਿਵਾਰ ਨੇ ਦੁਖੀ ਮਨ ਨਾਲ ਦੱਸਿਆ ਕਿ ਉਸ ਦੇ ਘਰ ਦਾ ਲੋਡ ਇਕ ਕਿਲੋਵਾਟ ਤੋਂ ਘੱਟ ਹੈ, ਲੋਡ ਘੱਟ ਹੋਣ ਦੇ ਬਾਵਜੂਦ ਅਤੇ ਐੱਸ. ਸੀ. ਬਰਾਦਰੀ ਨਾਲ ਸਬੰਧ ਰੱਖਣ ਕਾਰਨ ਉਸ ਦਾ ਬਿੱਲ ਕਾਫ਼ੀ ਸਮੇਂ ਤੋਂ ਨਹੀਂ ਆ ਰਿਹਾ।
ਅੱਜ ਜਦੋਂ ਅਚਾਨਕ ਆਏ ਬਿੱਲ ਨੂੰ ਉਸ ਨੇ ਦੇਖਿਆ ਤਾਂ þਰਾਨ ਹੋ ਗਿਆ ਕਿ ਇੱਕ ਲੱਖ ਸੰਤਾਲੀ ਹਜ਼ਾਰ ਦਾ ਬਿੱਲ ਛਪਿਆ ਹੋਇਆ ਸੀ, ਜਿਸ ਨਾਲ ਪਰਿਵਾਰ ਦੇ ਹੋਸ਼ ਉੱਡ ਗਏ ਅਤੇ ਪਰਿਵਾਰ ਨੇ ਤੁਰੰਤ ਮਹਿਕਮੇ ਨਾਲ ਰਾਬਤਾ ਕਾਇਮ ਕੀਤਾ। ਮਹਿਕਮੇ ਅਵਤਾਰ ਸਿੰਘ ਤੋਂ ਇਸ ਸੰਬੰਧੀ ਐਪਲੀਕੇਸ਼ਨ ਦੀ ਮੰਗ ਕੀਤੀ ਹੈ। ਇਸ ਸਬੰਧੀ ਸਬੰਧਤ ਐੱਸ. ਡੀ. ਓ. ਰਮਨ ਕੁਮਾਰ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਗਜ਼ ਪੱਤਰ ਦੇਖਣ ਤੋਂ ਬਾਅਦ ਹੀ ਪਤਾ ਚੱਲ ਸਕਦਾ ਹੈ। ਇਸ ਸਬੰਧੀ ਪਰਿਵਾਰ ਨੇ ਮਹਿਕਮੇ ਤੋਂ ਬਿੱਲ ਠੀਕ ਕਰਨ ਦੀ ਗੁਹਾਰ ਲਗਾਈ ਹੈ।