ਪਾਵਰਕਾਮ ਵੱਲੋਂ 43 ਦਿਨਾਂ ''ਚ ਬਿਜਲੀ ਚੋਰੀ ਦੇ 54212 ਮਾਮਲੇ ਬੇਨਕਾਬ, 6 ਕਰੋੜ ਦਾ ਜੁਰਮਾਨਾ ਠੋਕਿਆ

05/18/2022 1:55:22 PM

ਲੁਧਿਆਣਾ (ਸਲੂਜਾ) : ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਵਰਕਾਮ ਵੱਲੋਂ ਬਿਜਲੀ ਚੋਰੀ ਦੇ ਖ਼ਾਤਮੇ ਨੂੰ ਲੈ ਕੇ ਪੰਜਾਬ ਭਰ 'ਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪਾਵਰਕਾਮ ਨੇ 43 ਦਿਨਾਂ 'ਚ ਬਿਜਲੀ ਚੋਰੀ ਦੇ 5228 ਮਾਮਲੇ ਬੇਨਕਾਬ ਕਰਦੇ ਹੋਏ 6 ਕਰੋੜ, 94 ਲੱਖ ਦਾ ਜੁਰਮਾਨਾ ਬਿਜਲੀ ਚੋਰਾਂ ਨੂੰ ਠੋਕਿਆ ਹੈ। ਪਾਵਰਕਾਮ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ 'ਚੋਂ 1285 ਮਾਮਲੇ ਬਿਜਲੀ ਚੋਰੀ ਦੇ ਅਤੇ 3943 ਮਾਮਲੇ ਗੈਰ ਕਾਨੂੰਨੀ ਢੰਗ ਨਾਲ ਬਿਜਲੀ ਦੇ ਇਸਤੇਮਾਲ ਕਰਨ ਦੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : ਮੋਹਾਲੀ ਪੁਲਸ ਵੱਲੋਂ ਲਾਏ ਬੈਰੀਕੇਡ ਤੋੜ ਕੇ ਚੰਡੀਗੜ੍ਹ ਵੱਲ ਵਧੇ ਕਿਸਾਨ, ਸਰਕਾਰ ਨੂੰ ਦਿੱਤੀ ਚਿਤਾਵਨੀ (ਤਸਵੀਰਾਂ)
ਬਾਰਡਰ ਜੋਨ ਦੀਆਂ ਟੀਮਾਂ ਨੇ ਚੈੱਕ ਕੀਤੇ 20919 ਬਿਜਲੀ ਕੁਨੈਕਸ਼ਨ
ਪਾਵਰਕਾਮ ਦੀਆਂ ਬਾਰਡਰ ਜੋਨ ਦੀਆਂ ਟੀਮਾਂ ਨੇ ਬਿਜਲੀ ਚੋਰੀ ਰੋਕਥਾਮ ਮੁਹਿੰਮ ਤਹਿਤ 20919 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ। ਜਿਨ੍ਹਾਂ 'ਚੋਂ 439 ਮਾਮਲੇ ਬਿਜਲੀ ਚੋਰੀ ਦੇ ਪਾਏ ਗਏ ਅਤੇ ਇਨ੍ਹਾਂ 'ਚੋਂ 79 ਲੱਖ ਰੁਪਏ ਜੁਰਮਾਨੇ ਦੇ ਨੋਟਿਸ ਭੇਜੇ ਗਏ।

ਇਹ ਵੀ ਪੜ੍ਹੋ : MBD ਮਾਲ 'ਚ ਫਿਲਮ ਦੇਖਣ ਆਈਆਂ 2 ਧਿਰਾਂ ਭਿੜੀਆਂ, ਆਪਸ 'ਚ ਹੋ ਗਈਆਂ ਹੱਥੋਪਾਈ (ਵੀਡੀਓ)
ਕੇਂਦਰੀ ਜੋਨ 'ਚ 7130 ਕੁਨੈਕਸ਼ਨਾਂ ਦੀ ਚੈਕਿੰਗ
ਪਾਵਰਕਾਮ ਦੀਆਂ ਟੀਮਾਂ ਨੇ 7130 ਬਿਜਲੀ ਕੁਨੈਕਸ਼ਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਇਨ੍ਹਾਂ 'ਚੋਂ 171 ਮਾਮਲੇ ਬਿਜਲੀ ਚੋਰੀ ਦੇ ਅਤੇ 516 ਮਾਮਲੇ ਯੂ. ਯੂ. ਈ. ਦੇ ਸਾਹਮਣੇ ਆਏ। ਇਨ੍ਹਾਂ 'ਚ ਕੁੱਲ 91 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News