ਪੰਜਾਬ ’ਚ ਵਧੀ ਬਿਜਲੀ ਦੀ ਮੰਗ, ਪਾਵਰਕਾਮ ਨੇ ਅਣ-ਐਲਾਨੇ ਕੱਟ ਲਗਾ ਕੇ ਸਾਂਭੇ ਹਾਲਾਤ

Monday, Apr 04, 2022 - 03:48 PM (IST)

ਪਟਿਆਲਾ : ਪੰਜਾਬ ਵਿਚ ਲਗਾਤਾਰ ਵੱਧ ਰਹੀ ਗਰਮੀ ਕਾਰਣ ਬਿਜਲੀ ਦੀ ਮੰਗ ਵੀ ਵੱਧ ਗਈ ਹੈ। ਦਰਅਸਲ 20 ਦਿਨ ਪਹਿਲਾਂ ਵਧੀ ਗਰਮੀ ਅਤੇ ਲੋਕਾਂ ਵਲੋਂ ਸਮੇਂ ਤੋਂ ਪਹਿਲਾਂ ਏ. ਸੀ. ਚਾਲੂ ਕਰਨ ਦੇ ਸਿੱਟੇ ਵਜੋਂ ਸੂਬੇ ’ਚ ਬਿਜਲੀ ਦੀ ਮੰਗ ਲਗਾਤਾਰ ਜ਼ੋਰ ਫੜ ਰਹੀ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਵਲੋਂ ਹਰ ਹੀਲਾ ਵਰਤਿਆ ਜਾ ਰਿਹਾ ਹੈ। ਸ਼ਨੀਵਾਰ ਨੂੰ ਬਿਜਲੀ ਦੀ ਮੰਗ 7,034 ਮੇਗਾਵਾਟ ਤੋਂ ਵੱਧ ਸੀ ਜਦਕਿ ਉਤਪਾਦਨ 6,634 ਮੇਗਾਵਾਟ ਸੀ। 400 ਮੇਗਾਵਾਟ ਕਮੀ ਪੂਰੀ ਕਰਨ ਲਈ ਪਾਵਰਕਾਮ ਨੇ 2-3 ਘੰਟੇ ਤੋਂ ਐਲਾਨੇ-ਅਣਐਲਾਨੇ ਬਿਜਲੀ ਕੱਟ ਲਗਾ ਕੇ ਫਿਲਹਾਲ ਸਥਿਤੀ ਨੂੰ ਕਾਬੂ ’ਚ ਕਰ ਲਿਆ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਕੋਲੇ ਦੀ ਕਮੀ ਹੈ। ਸੂਬੇ ’ਚ ਸਰਕਾਰੀ ਪ੍ਰਾਈਵੇਟ ਸਾਰੇ ਥਰਮਲ ਪਲਾਂਟਾਂ ਨੂੰ 74.6 ਮੀਟ੍ਰਿਕ ਟਨ ਕੋਲੇ ਦੀ ਰੋਜ਼ਾਨਾ ਜ਼ਰੂਰਤ ਹੁੰਦੀ ਹੈ ਪਰ ਅੱਧੀ ਸਪਲਾਈ ਮਿਲ ਰਹੀ ਹੈ।

ਇਹ ਵੀ ਪੜ੍ਹੋ : ਚੰਡੀਗ਼ੜ੍ਹ ਦੇ ਮਾਮਲੇ ’ਤੇ ਸੁਨੀਲ ਜਾਖੜ ਦਾ ਵੱਡਾ ਬਿਆਨ, ਤੰਜ ਕੱਸਦਿਆਂ ਆਖੀ ਇਹ ਗੱਲ

ਰੇਗੂਲੇਟਰੀ ਕਮਿਸ਼ਨ ਵਲੋਂ ਮਿਲੀ ਵੱਡੀ ਰਾਹਤ
ਬਿਜਲੀ ਦੀ ਕਾਲਾ ਬਾਜ਼ਾਰੀ ’ਤੇ ਰੋਕ ਲਗਾਉਣ ਨੂੰ ਲੈ ਕੇ ਸੈਂਟਰਲ ਇਲੈਕਟ੍ਰਸਿਟੀ ਰੇਗੂਲੇਟਰੀ ਕਮਿਸ਼ਨ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ। ਹੁਣ ਖੁੱਲ੍ਹੇ ਬਾਜ਼ਾਰ ’ਚ 12 ਰੁਪਏ ਪ੍ਰਤੀ ਯੂਨਿਟ ਤੋਂ ਜ਼ਿਆਦਾ ਰੁਪਏ ’ਚ ਬਿਜਲੀ ਨਹੀਂ ਵੇਚੀ ਜਾਵੇਗੀ। ਪਿਛਲੇ ਸਾਲ ਜਦੋਂ ਦੇਸ਼ ਭਰ ’ਚ ਕੋਲੇ ਦੀ ਕਮੀ ਆਈ ਸੀ ਤਾਂ ਉਸ ਸਮੇਂ ਖੁੱਲ੍ਹੇ ਬਾਜ਼ਾਰ ’ਚ ਬਿਜਲੀ ਦੀ ਖਰੀਦ ਕਰੀਬ 20 ਪ੍ਰਤੀ ਯੂਨਿਟ ਹਿਸਾਬ ਨਾਲ ਹੋ ਰਹੀ ਸੀ। ਕਾਲਾ ਬਾਜ਼ਾਰੀ ’ਤੇ ਰੋਕ ਨੂੰ ਲੈ ਕੇ ਆਲ ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਨੇ ਯੂਨੀਅਨ ਪਾਵਰ ਮੰਤਰੀ ਆਰ.ਕੇ ਸਿੰਘ ਨੂੰ ਇਕ ਪੱਤਰ ਭੇਜਿਆ ਸੀ ਕਿਉਂਕਿ ਮਾਮਲਾ ਪੂਰੇ ਦੇਸ਼ ਨਾਲ ਜੁੜਿਆ ਹੋਇਆ ਸੀ। ਇਸ ਲਈ ਮੰਤਰਾਲਾ ਨੇ ਜਾਂਚ ਤੋਂ ਬਾਅਦ ਉਕਤ ਹੁਕਮ ਜਾਰੀ ਕੀਤੇ ਹਨ।

 


Gurminder Singh

Content Editor

Related News