ਪੰਜਾਬ 'ਚ ਬਿਜਲੀ ਹੋਈ ਸਸਤੀ, ਪਾਵਰਕਾਮ ਵੱਲੋਂ ਸੋਧੀਆਂ ਹੋਈਆਂ ਦਰਾਂ ਦਾ ਨੋਟੀਫਿਕੇਸ਼ਨ ਜਾਰੀ

Tuesday, Nov 23, 2021 - 09:40 PM (IST)

ਪੰਜਾਬ 'ਚ ਬਿਜਲੀ ਹੋਈ ਸਸਤੀ, ਪਾਵਰਕਾਮ ਵੱਲੋਂ ਸੋਧੀਆਂ ਹੋਈਆਂ ਦਰਾਂ ਦਾ ਨੋਟੀਫਿਕੇਸ਼ਨ ਜਾਰੀ

ਪਟਿਆਲਾ(ਪਰਮੀਤ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਿਜਲੀ ਦਰਾਂ ਵਿਚ 3 ਰੁਪਏ ਦੀ ਕਟੌਤੀ ਕਰਨ ਦਾ ਨੋਟੀਫਿਕੇਸ਼ਨ ਐਲਾਨ ਹੋਣ ਤੋਂ ਬਾਅਦ 22 ਦਿਨਾਂ ਤੱਕ ਜਾਰੀ ਨਾ ਹੋਣ ਦੀ ਖ਼ਬਰ ਜਗਬਾਣੀ ਵਿਚ ਪ੍ਰਮੁੱਖਤਾ ਨਾਲ ਛਪਣ ਤੋਂ ਬਾਅਦ ਅੱਜ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਸੋਧੀਆਂ ਦਰਾਂ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਸ ਮੁਤਾਬਕ ਬਿਜਲੀ ਦਰਾਂ ਵਿਚ 3 ਰੁਪਏ ਪ੍ਰਤੀ ਯੁਨਿਟ ਦੀ ਕਟੌਤੀ ਦੀਆਂ ਦਰਾਂ 1 ਨਵੰਬਰ 2021 ਤੋਂ ਲਾਗੂ ਹੋਣਗੀਆਂ।

ਇਹ ਵੀ ਪੜ੍ਹੋ : ਕੀ ਕਮੇਟੀ ਰਾਹੀਂ ਨਵੇਂ ਰੂਪ 'ਚ ਲਾਗੂ ਹੋਣਗੇ ਖੇਤੀ ਕਾਨੂੰਨ? PM ਮੋਦੀ ਦੇ ਇਸ ਬਿਆਨ ਨੂੰ ਸਮਝਣਾ ਜ਼ਰੂਰੀ
ਪਾਵਰਕਾਮ ਦੇ ਨੋਟੀਫਿਕੇਸ਼ਨ ਮੁਤਾਬਕ 2 ਕਿਲੋਵਾਟ ਲੋਡ ਤੱਕ ਵਾਲੇ ਖਪਤਕਾਰਾਂ ਲਈ ਪਹਿਲੀਆਂ 100 ਯੁਨਿਟ ਤੱਕ ਬਿਜਲੀ ਦਰਾਂ ਹੁਣ 4.19 ਰੁਪਏ ਦੀ ਥਾਂ 'ਤੇ 1.19 ਰੁਪਏ ਪ੍ਰਤੀ ਯੁਨਿਟ ਹੋਵੇਗੀ, 101 ਤੋਂ 300 ਯੁਨਿਟ ਤੱਕ ਦਰ ਹੁਣ 7.01 ਰੁਪਏ ਦੀ ਥਾਂ 'ਤੇ 4.01 ਰੁਪਏ ਪ੍ਰਤੀ ਯੁਨਿਟ ਹੋਵੇਗੀ ਅਤੇ 300 ਯੂਨਿਟ ਤੋਂ ਵੱਧ ਲਈ ਦਰ 8.76 ਰੁਪਏ ਦੀ ਥਾਂ 'ਤੇ 5.76 ਰੁਪਏ ਪ੍ਰਤੀ ਯੁਨਿਟ ਹੋਵੇਗੀ।
ਇਸੇ ਤਰੀਕੇ 2 ਕਿਲੋਵਾਟ ਤੋਂ 7 ਕਿਲੋਵਾਟ ਤੱਕ ਲੋਡ ਵਾਲੇ ਖਪਤਕਾਰਾਂ ਲਈ ਪਹਿਲੀਆਂ 100 ਯੁਨਿਟਾਂ ਲਈ ਦਰਾਂ 4.49 ਰੁਪਏ ਦੀ ਥਾਂ 'ਤੇ 1.49 ਰੁਪਏ ਪ੍ਰਤੀ ਯੂਨਿਟ, 101 ਤੋਂ 300 ਯੂਨਿਟ ਤੱਕ ਦਰ 7.01 ਰੁਪਏ ਦੀ ਥਾਂ 'ਤੇ 4.01 ਰੁਪਏ ਪ੍ਰਤੀ ਯੁਨਿਟ ਹੋਵੇਗੀ ਜਦੋਂ ਕਿ 300 ਯੂਨਿਟ ਤੋਂ ਵੱਧ ਲਈ ਦਰ 8.76 ਰੁਪਏ ਦੀ ਥਾਂ 'ਤੇ 5.76 ਰੁਪਏ ਪ੍ਰਤੀ ਯੁਨਿਟ ਹੋਣਗੀਆਂ।
ਨੋਟੀਫਿਕੇਸ਼ਨ ਮੁਤਾਬਕ ਇਹ ਦਰਾਂ 1 ਨਵੰਬਰ 2021 ਤੋਂ ਲਾਗੂ ਹੋਣਗੀਆਂ।

ਇਹ ਵੀ ਪੜ੍ਹੋ : ਹੁਣ  MSP ਨੂੰ ਲੈ ਕੇ ਕਿਸਾਨ ਤੇ ਕੇਂਦਰ ਹੋਣਗੇ ਆਹਮੋ-ਸਾਹਮਣੇ, ਸਰਕਾਰ ਚੁਣ ਸਕਦੀ ਹੈ ਇਹ ਰਾਹ
ਇਸ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਇਹ ਬਿਜਲੀ ਦਰਾਂ ਘਟਾਉਣ ਕਾਰਨ ਪਾਵਰਕਾਮ ਨੁੰ ਹੋਣ ਵਾਲੇ ਨੁਕਸਾਨ ਦੀ ਪੂਰਤੀ ਲਈ ਪੰਜਾਬ ਸਰਕਾਰ ਤੋਂ ਸਬਸਿਡੀ ਕਲੇਮ ਕਰਨ ਲਈ ਪ੍ਰਮੁੱਖ ਇੰਜੀਨੀਅਰ ਆਈ ਟੀ, ਪਾਵਰਕਾਮ, ਮੁੱਖ ਲੇਖਾ ਅਫਸਰ ਰੈਵੇਨਿਊ ਪਾਵਰਕਾਮ ਅਤੇ ਵਿੱਤ ਸਲਾਹਕਾਰ ਪਾਵਰਕਾਮ ਦੇ ਦਫਤਰ ਵੱਲੋਂ ਕਾਰਵਾਈ ਕੀਤੀ ਜਾਵੇਗੀ।
ਪਹਿਲਾਂ ਹੋਇਆ ਸੀ 1 ਦਸੰਬਰ ਤੋਂ ਦਰਾਂ ਲਾਗੂ ਕਰਨ ਬਾਰੇ ਫੈਸਲਾ। ਪਾਵਰਕਾਮ ਵੱਲੋਂ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਉਸ ਵਿਚ ਪਾਵਰਕਾਮ ਵਿਭਾਗ ਦਾ ਪੱਤਰ ਸ਼ਾਮਲ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਸੋਧੀਆਂ ਦਰਾਂ 1 ਦਸੰਬਰ ਤੋਂ ਲਾਗੂ ਕੀਤੀਆਂ ਜਾਣਗੀਆਂ ਪਰ ਪਾਵਰਕਾਮ ਦੇ ਸੀ ਐਮ ਡੀ ਏ ਵੇਨੁ ਪ੍ਰਸਾਦ ਨੇ ਸਪਸ਼ਟ ਕੀਤਾ ਕਿ ਬਾਅਦ ਵਿਚ ਫੈਸਲਾ ਬਦਲਿਆ ਗਿਆ ਹੈ ਤੇ ਇਹ ਦਰਾਂ 1 ਨਵੰਬਰ ਤੋਂ ਲਾਗੂ ਹੋਣਗੀਆਂ।


author

Bharat Thapa

Content Editor

Related News