ਮੀਂਹ ਕਾਰਨ ਸਡ਼ੇ ਮੀਟਰ, ਬਿਜਲੀ ਸਪਲਾਈ ਠੱਪ
Friday, Aug 10, 2018 - 01:09 AM (IST)

ਅਬੋਹਰ (ਸੁਨੀਲ)- ਲਾਈਨਪਾਰ ਖੇਤਰ ਨਵੀਂ ਆਬਾਦੀ ਗਲੀ ਨੰਬਰ 19 ਵਿਚ ਅੱਜ ਦੁਪਹਿਰ ਅਚਾਨਕ ਬਿਜਲੀ ਮੀਟਰ ਦੇ ਬਕਸੇ ਵਿਚ ਸ਼ਾਰਟ ਸਰਕਿਟ ਨਾਲ ਅੱਗ ਲੱਗ ਗਈ, ਜਿਸਦੇ ਨਾਲ ਕਈ ਮੀਟਰ ਸਡ਼ ਗਏ ਤੇ ਬਿਜਲੀ ਸਪਲਾਈ ਠੱਪ ਹੋ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਨਵੀਂ ਆਬਾਦੀ ਵੱਡੀ ਪੌਡ਼ੀ ਗਲੀ ਨੰਬਰ 19 ਵਿਚ ਮੀਂਹ ਕਾਰਨ ਅਚਾਨਕ ਬਿਜਲੀ ਮੀਟਰ ਦੇ ਬਕਸੇ ਵਿਚ ਅੱਗ ਲੱਗਣ ਨਾਲ ਕਰੀਬ ਅੱਧਾ ਦਰਜਨ ਮੀਟਰ ਸਡ਼ ਗਏ, ਜਿਸਦੇ ਨਾਲ ਬਿਜਲੀ ਸਪਲਾਈ ਠੱਪ ਹੋ ਗਈ। ਮੁਹੱਲਾਵਾਸੀਆਂ ਨੇ ਦੱਸਿਆ ਕਿ ਪਹਿਲਾਂ ਹੀ ਇਹ ਬਕਸਾ ਖਸਤਾ ਹਾਲਤ ਵਿਚ ਸੀ ਤੇ ਉਨ੍ਹਾਂ ਕਈ ਵਾਰ ਇਸ ਨੂੰ ਬਦਲਨ ਦੀ ਮੰਗ ਕੀਤੀ ਸੀ ਪਰ ਵਿਭਾਗ ਨੇ ਇਸ ਵੱਲ ਧਿਆਨ ਨਹੀਂ ਦਿੱਤਾ, ਜਿਸਦੇ ਚਲਦੇ ਅੱਜ ਉਨ੍ਹਾਂ ਦੇ ਮੀਟਰ ਸਡ਼ ਗਏ।