ਜੋੜੇ ਨੂੰ ਕੈਨੇਡਾ ਭੇਜਣ ਦੇ ਬਹਾਨੇ ਮਾਰੀ 8.70 ਲੱਖ ਰੁਪਏ ਦੀ ਠੱਗੀ

Wednesday, Jul 29, 2026 - 04:40 PM (IST)

ਜੋੜੇ ਨੂੰ ਕੈਨੇਡਾ ਭੇਜਣ ਦੇ ਬਹਾਨੇ ਮਾਰੀ 8.70 ਲੱਖ ਰੁਪਏ ਦੀ ਠੱਗੀ

ਨਵਾਂਸ਼ਹਿਰ (ਤ੍ਰਿਪਾਠੀ)- ਜੋੜੇ ਨੂੰ ਸਪਾਉਜ ਵੀਜੇ 'ਤੇ ਕੈਨੇਡਾ ਭੇਜਣ ਦੇ ਬਹਾਨੇ 8.70 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਏਜੰਟ ਖ਼ਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਜਸਪਾਲ ਪੁੱਤਰ ਸਰਬਜੀਤ ਪਾਲ ਅਤੇ ਉਸ ਦੀ ਪਤਨੀ ਗੀਤਿਕਾ ਵਾਸੀ ਨਵਾਂਸ਼ਹਿਰ ਨੇ ਦੱਸਿਆ ਕਿ ਉਨ੍ਹਾਂ ਦੀ ਮੁਲਾਕਾਤ ਵਿਦੇਸ਼ ਭੇਜਣ ਦਾ ਕੰਮ ਕਰਨ ਵਾਲੇ ਏਜੰਟ ਅਸ਼ੋਕ ਕੁਮਾਰ ਮੰਗਲਾ ਪੁੱਤਰ ਦੇਸ ਰਾਜ ਵਾਸੀ ਜਗਰਾਓ ਨਾਲ ਕਿਸੇ ਜਾਣਕਾਰ ਜ਼ਰੀਏ ਹੋਈ ਸੀ।

ਉਸ ਨੇ ਦੱਸਿਆ ਕਿ ਸਪਾਉਜ ਵੀਜੇ 'ਤੇ ਕੈਨੇਡਾ ਜਾਣ ਦੀ ਗੱਲਬਾਤ 35 ਲੱਖ ਰੁਪਏ 'ਚ ਏਜੰਟ ਨਾਲ ਤੈਅ ਹੋਇਆ ਸੀ, ਜਿਸ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਗੀਤਿਕਾ ਦੀ ਡਿਗਰੀ ਬਣਾਉਣੀ ਹੋਵੇਗੀ, ਜਿਸ 'ਤੇ ਕੁੱਲ੍ਹ 2.70 ਲੱਖ ਰੁਪਏ ਖ਼ਰਚ ਆਉਣਗੇ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਏਜੰਟ ਨੂੰ 2.70 ਲੱਖ ਰੁਪਏ ਦੇ ਕੇ ਉਸ ਨੇ ਗੀਤਿਕਾ ਦੀ ਡਿਗਰੀ ਦੇ ਦਿੱਤੀ। ਜਿਸ ਬਾਰੇ ਉਸ ਨੂੰ ਇਹ ਨਹੀਂ ਪਤਾ ਕਿ ਉਹ ਡਿਗਰੀ ਅਸਲੀ ਹੈ ਜਾਂ ਨਕਲੀ।

ਇਹ ਵੀ ਪੜ੍ਹੋ: ਭਲਕੇ ਜਲੰਧਰ ਰਹੇਗਾ ਬੰਦ ਜਾਂ ਖੁੱਲ੍ਹਾ! ਪੜ੍ਹੋ ਵੱਡੀ ਅਪਡੇਟ

ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਉਕਤ ਏਜੰਟ ਨੇ 6 ਲੱਖ ਰੁਪਏ ਦੀ ਮੰਗ ਕੀਤੀ ਤਾਂ ਉਸ ਨੇ 6 ਲੱਖ ਰੁਪਏ ਦੇ ਦਿੱਤੇ। ਜਿਸ ਨੇ ਪੈਸੇ ਲੈਣ ਸਮੇਂ ਭਰੋਸਾ ਦਿੱਤਾ ਕਿ ਉਸਦਾ ਕੰਮ 3-4 ਮਹੀਨਿਆਂ ਵਿੱਚ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਦਿੱਤਾ ਗਿਆ ਸਮਾਂ ਬੀਤ ਜਾਣ ਤੋਂ ਬਾਅਦ ਪਹਿਲਾਂ ਤਾਂ ਉਹ ਕੰਮ ਜਲਦੀ ਕਰਵਾ ਦੇਣ ਦਾ ਵਾਅਦਾ ਕਰਦਾ ਰਿਹਾ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਧਮਕੀਆਂ ਦਿੰਦਾ ਰਿਹਾ ਕਿ ਉਹ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕਰੇਗਾ। ਉਨ੍ਹਾਂ ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਮੰਗ ਕੀਤੀ ਹੈ ਕਿ ਉਕਤ ਏਜੰਟ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਅਤੇ ਉਸ ਦੇ ਪੈਸੇ ਵਾਪਸ ਕੀਤੇ ਜਾਣ।

ਉਕਤ ਸ਼ਿਕਾਇਤ ਦੀ ਪੜਤਾਲ ਉਪਰੰਤ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਦੋਸ਼ੀ ਏਜੰਟ ਅਸ਼ੋਕ ਕੁਮਾਰ (ਮੰਗਲਾ) ਪੁੱਤਰ ਦੇਸ ਰਾਜ ਵਾਸੀ ਜਗਰਾਉ ਖ਼ਿਲਾਫ਼ ਭਾਰਤੀ ਚੋਣ ਜ਼ਾਬਤਾ 2023 ਦੀ ਧਾਰਾ 318 (4) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News