ਰੂਸ ਭੇਜਣ ਦੇ ਬਹਾਨੇ ਕੀਤੀ ਲੱਖਾਂ ਦੀ ਠੱਗੀ, ਔਰਤ ਸਮੇਤ ਦੋ ਟਰੈਵਲ ਏਜੰਟਾਂ ''ਤੇ ਮਾਮਲਾ ਦਰਜ

Sunday, Aug 02, 2026 - 03:18 PM (IST)

ਰੂਸ ਭੇਜਣ ਦੇ ਬਹਾਨੇ ਕੀਤੀ ਲੱਖਾਂ ਦੀ ਠੱਗੀ, ਔਰਤ ਸਮੇਤ ਦੋ ਟਰੈਵਲ ਏਜੰਟਾਂ ''ਤੇ ਮਾਮਲਾ ਦਰਜ

ਨਵਾਂਸ਼ਹਿਰ (ਤ੍ਰਿਪਾਠੀ)- ਪੁਲਸ ਨੇ ਵਰਕ ਪਰਮਿਟ 'ਤੇ ਰੂਸ ਭੇਜਣ ਦੇ ਬਹਾਨੇ 2.90 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਔਰਤ ਸਮੇਤ ਦੋ ਟਰੈਵਲ ਏਜੰਟਾਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਰਾਜਵੰਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਪਿੰਡ ਲਡੋਆ ਨੇ ਦੱਸਿਆ ਕਿ ਉਸ ਨੇ ਟਰੈਵਲ ਏਜੰਟ ਹਰਮਨਦੀਪ ਕੌਰ ਪੁੱਤਰੀ ਅਵਤਾਰ ਸਿੰਘ ਅਤੇ ਤੁਲਸੀ ਰਾਮ ਪੁੱਤਰ ਮਹਿੰਦਰ ਪਾਲ ਨਾਲ ਉਸ ਦੇ ਲੜਕੇ ਨੂੰ ਵਰਕ ਪਰਮਿਟ 'ਤੇ ਰੂਸ ਭੇਜਣ ਦਾ ਸੌਦਾ ਕੀਤਾ ਸੀ, ਜਿਸ ਦੇ ਬਦਲੇ ਉਸ ਨੇ 2 ਲੱਖ 90 ਹਜ਼ਾਰ ਰੁਪਏ ਦੀ ਰਕਮ ਲੈ ਲਈ ਅਤੇ ਉਸ ਦੇ ਲੜਕੇ ਤੋਂ 80 ਹਜ਼ਾਰ ਤੋਂ 1 ਲੱਖ ਰੁਪਏ ਦੀ ਤਨਖ਼ਾਹ ਦਾ ਝੂਠਾ ਬਹਾਨਾ ਲਾ ਕੇ ਉਸ ਦੇ ਲੜਕੇ ਨੂੰ ਈ-ਟੂਰਿਸਟ ਵੀਜ਼ਾ 'ਤੇ ਰਸ਼ਿਆ ਭੇਜਿਆ ਦਿੱਤਾ।

ਇਹ ਵੀ ਪੜ੍ਹੋ: ਅਰਮੀਨੀਆ ਤੋਂ ਪਿੰਡ ਪਹੁੰਚੀ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਉਸ ਦੇ ਲੜਕੇ ਨੂੰ ਨਾ ਤਾਂ ਵਰਕ ਪਰਮਿਟ ਵਿੱਚ ਬਦਲਿਆ ਗਿਆ ਅਤੇ ਨਾ ਹੀ ਸਮਝੌਤੇ ਮੁਤਾਬਕ ਸਹੂਲਤਾਂ ਦਿੱਤੀਆਂ ਗਈਆਂ। ਉਸ ਨੇ ਦੱਸਿਆ ਕਿ ਉਸ ਦਾ ਲੜਕਾ 15 ਦਿਨ ਰੂਸ 'ਚ ਖੱਜਲ-ਖੁਆਰ ਹੋਣ ਤੋਂ ਬਾਅਦ ਵਾਪਸ ਆ ਗਿਆ। ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿੱਚ ਉਨ੍ਹਾਂ ਦੇ ਪੈਸੇ ਵਾਪਸ ਕਰਨ ਅਤੇ ਮੁਲਜ਼ਮ ਏਜੰਟਾਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਉਕਤ ਸ਼ਿਕਾਇਤ 'ਤੇ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਪੜਤਾਲ ਕਰਨ ਉਪਰੰਤ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਦੋਸ਼ੀ ਏਜੰਟ ਹਰਮਨਦੀਪ ਕੌਰ ਪੁੱਤਰੀ ਅਵਤਾਰ ਸਿੰਘ ਵਾਸੀ ਸੰਤ ਨਗਰ, ਲਾਡੋਵਾਲ ਰੋਡ, ਜਲੰਧਰ ਅਤੇ ਤੁਲਸੀ ਰਾਮ ਪੁੱਤਰ ਮਹਿੰਦਰ ਪਾਲ ਵਾਸੀ ਨਿਊ ਮਾਡਲ ਹਾਊਸ, ਜਲੰਧਰ ਦੇ ਖਿਲਾਫ ਭਾਰਤੀ ਨਿਆ ਸੰਹਿਤਾ (ਬੀ. ਐੱਨ. ਐੱਸ) 2023 ਦੀ ਧਾਰਾ 318 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News