ਬਿਜਲੀ ਮੰਤਰੀ ਹਰਭਜਨ ਸਿੰਘ ਦਾ SC ਵਰਗ ਨੂੰ ਮੁਫ਼ਤ ਬਿਜਲੀ ’ਤੇ ਸਪੱਸ਼ਟੀਕਰਨ, ਕਹੀ ਇਹ ਗੱਲ

Tuesday, Apr 19, 2022 - 06:43 PM (IST)

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ 1 ਜੁਲਾਈ ਤੋਂ 600 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਐਲਾਨ ਤੋਂ ਬਾਅਦ ਸਰਕਾਰ ਕਈ ਸਵਾਲਾਂ ਦੇ ਘੇਰੇ ’ਚ ਆ ਗਈ ਸੀ। ਇਸੇ ਦਰਮਿਆਨ ਹੁਣ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਸਰਕਾਰ ਵੱਲੋਂ ਮੁਫ਼ਤ ਬਿਜਲੀ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ। ਹਰਭਜਨ ਸਿੰਘ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਿਰਫ 1 ਕਿਲੋਵਾਟ ਵਾਲੇ ਐੱਸ. ਸੀ., ਬੀ. ਸੀ. ਜਾਂ ਫ੍ਰੀਡਮ ਫਾਈਟਰ ਨਾਲ ਸਬੰਧਿਤ ਪਰਿਵਾਰ ਨੂੰ ਹੀ 600 ਪਲੱਸ ਬਿਜਲੀ ਦੇ ਯੂਨਿਟ ਖ਼ਪਤ ਕਰਨ ਤੋਂ ਬਾਅਦ ਪੂਰਾ ਬਿੱਲ ਨਹੀਂ ਭਰਨਾ ਪਵੇਗਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਚੰਡੀਗੜ੍ਹ ’ਚ ਮਾਸਕ ਪਹਿਨਣਾ ਹੋਇਆ ਜ਼ਰੂਰੀ (ਵੀਡੀਓ)

1 ਕਿਲੋਵਾਟ ਤੋਂ ਉਪਰ ਵਾਲੇ ਐੱਸ. ਸੀ., ਬੀ. ਸੀ. ਜਾਂ ਫ੍ਰੀਡਮ ਫਾਈਟਰ ਦੇ ਪਰਿਵਾਰ ਨਾਲ ਸਬੰਧਿਤ ਖ਼ਪਤਕਾਰਾਂ ’ਤੇ ਜਨਰਲ ਵਰਗ ਵਾਲੀ ਸ਼ਰਤ ਹੀ ਲਾਗੂ ਹੋਵੇਗੀ ਤੇ ਉਨ੍ਹਾਂ ਨੂੰ 600 ਤੋਂ ਇਕ ਯੂਨਿਟ ਵੀ ਜ਼ਿਆਦਾ ਖ਼ਪਤ ਕਰਨ ’ਤੇ ਪੂਰਾ ਬਿਜਲੀ ਦਾ ਬਿੱਲ ਭਰਨਾ ਪਵੇਗਾ। 

ਇਹ ਵੀ ਪੜ੍ਹੋ : ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ ਡੱਲਾ ਦੇ ਦੋ ਸਾਥੀ MP-5 ਗੰਨ ਤੇ 44 ਜ਼ਿੰਦਾ ਕਾਰਤੂਸਾਂ ਸਣੇ ਗ੍ਰਿਫ਼ਤਾਰ  


Manoj

Content Editor

Related News