ਬਿਜਲੀ ਮੰਤਰੀ ਨੇ ਫਤਿਹਪੁਰ ਰਾਜਪੂਤਾਂ ਬਿਜਲੀ ਘਰ ’ਤੇ ਮਾਰਿਆ ਅਚਨਚੇਤ ਛਾਪਾ, ਸਾਰਾ ਰਿਕਾਰਡ ਕੀਤਾ ਚੈੱਕ

Wednesday, Aug 03, 2022 - 03:02 PM (IST)

ਬਿਜਲੀ ਮੰਤਰੀ ਨੇ ਫਤਿਹਪੁਰ ਰਾਜਪੂਤਾਂ ਬਿਜਲੀ ਘਰ ’ਤੇ ਮਾਰਿਆ ਅਚਨਚੇਤ ਛਾਪਾ, ਸਾਰਾ ਰਿਕਾਰਡ ਕੀਤਾ ਚੈੱਕ

ਅੰਮ੍ਰਿਤਸਰ (ਰਮਨ) - ਕੈਬਿਨਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਫਤਿਹਪੁਰ ਰਾਜਪੂਤਾਂ ਦੇ ਬਿਜਲੀ ਘਰ ’ਤੇ ਅਚਨਚੇਤ ਛਾਪਾ ਮਾਰਿਆ ਗਿਆ। ਇਸ ਦੌਰਾਨ ਉਨ੍ਹਾਂ ਬਿਜਲੀ ਮੁਲਾਜ਼ਮਾਂ ਦੀ ਹਾਜ਼ਰੀ ਅਤੇ ਨਗਦੀ ਦੇ ਰਿਕਾਰਡ ਦੀ ਜਾਂਚ ਕੀਤੀ। ਉਨ੍ਹਾਂ ਇਸ ਦੌਰਾਨ ਨਵੇਂ ਕੁਨੈਕਸ਼ਨ ਲੈਣ ਆਏ ਅਤੇ ਬਿਜਲੀ ਦਾ ਲੋਡ ਵਧਾਉਣ ਆਏ ਲੋਕਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਖਪਤਕਾਰਾਂ ਕੋਲੋਂ ਬਿਜਲੀ ਦੀ ਸਪਲਾਈ ਅਤੇ ਬਿਜਲੀ ਸ਼ਿਕਾਇਤ ਸਬੰਧੀ ਵੇਰਵੇ ਲਏ। 

ਪੜ੍ਹੋ ਇਹ ਵੀ ਖ਼ਬਰ: ਖ਼ੁਦਕੁਸ਼ੀ ਨੋਟ 'ਚ 'ਚੰਗਾ ਪੁੱਤ ਨਹੀਂ ਬਣ ਸਕਿਆ’ ਲਿਖ ਸਕਿਓਰਿਟੀ ਗਾਰਡ ਨੇ ਗਲੇ ਲਾਈ ਮੌਤ

PunjabKesari

ਇਸ ਦੌਰਾਨ ਉਨ੍ਹਾਂ ਬਿਜਲੀ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਕਿਹਾ ਕਿ ਤੁਹਾਡਾ ਕੰਮ ਲੋਕਾਂ ਦੀਆਂ ਜ਼ਰੂਰੀ ਸੇਵਾਵਾਂ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਕੁਤਾਹੀ ਦੀ ਰਤਾ ਭਰ ਵੀ ਗੁੰਜਾਇਸ਼ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਤਰਜ਼ਮਾਨੀ ਕਰਮਚਾਰੀ ਕਰਦੇ ਹਨ ਅਤੇ ਤੁਹਾਡੇ ਵੱਲੋਂ ਲੋਕਾਂ ਨਾਲ ਕੀਤੇ ਜਾਂਦੇ ਵਿਵਹਾਰ ਤੋਂ ਸਰਕਾਰ ਦੀ ਪਛਾਣ ਬਣਦੀ ਹੈ। ਇਸ ਲਈ ਤੁਸੀਂ ਈਮਾਨਦਾਰੀ ਅਤੇ ਮਿਹਨਤ ਨਾਲ ਲੋਕ ਸੇਵਾ ਕਰੋ।

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ


author

rajwinder kaur

Content Editor

Related News