ਪੰਜਾਬ ਦੇ ਵੱਡੇ ਬਿਜਲੀ ਗਰਿੱਡ ''ਚ ਲੱਗੀ ਭਿਆਨਕ ਅੱਗ, ਹੋ ਗਿਆ ਬਲੈਕ ਆਊਟ

Saturday, Jul 20, 2024 - 06:33 PM (IST)

ਮੋਗਾ (ਗੋਪੀ ਰਾਊਕੇ/ਕਸ਼ਿਸ਼ ਸਿੰਗਲਾ) : ਮੋਗਾ-ਬਘਾਪੁਰਾਣਾ ਮੁੱਖ ਮਾਰਗ 'ਤੇ ਪਿੰਡ ਸਿੰਘਾਵਾਲਾ ਨੇੜੇ ਬਣੇ ਬਿਜਲੀ 220  ਕੇ. ਵੀ. ਗਰਿੱਡ ਨੂੰ ਅਚਾਨਕ ਸ਼ਾਮ 4 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ ਜਿਸ ਕਰਕੇ ਚਾਰੇ ਪਸੇ ਅੱਗ ਦੇ ਭਾਂਬੜ ਮੱਚ ਗਈ। ਅੱਗ ਲੱਗਣ ਕਾਰਣ ਸਾਰੇ ਇਲਾਕੇ ਦੀ ਬਿਜਲੀ ਤੁਰੰਤ ਬੰਦ ਕਰ ਦਿੱਤੀ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕੀਤਾ। 

ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ, ਪਤੀ ਨੇ ਕੁਹਾੜੀ ਨਾਲ ਵੱਢ ਕੇ ਕਤਲ ਕੀਤੀ ਪਤਨੀ

ਖ਼ਬਰ ਲਿਖੇ ਜਾਣ ਤਕ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ। ਮੌਕੇ 'ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਗਰਿੱਡ ਅੰਦਰ ਸਥਿਤ 20 ਐੱਮ. ਵੀ. ਏ. ਦੇ ਟਰਾਂਸਫਾਰਮ ਦਾ ਬੁੱਸ਼ ਖਰਾਬ ਹੋ ਗਿਆ ਸੀ, ਜਿਸ ਪਿਛੋਂ ਅਚਾਨਕ ਇਸ ਟਰਾਂਸਫਾਰਮ ਨੇ ਅੱਗ ਫੜ ਲਈ। ਜਿਸ ਕਾਰਣ ਇਸ 220 ਕੇ. ਵੀ. ਬਿਜਲੀ ਗਰਿੱਡ ਤੋਂ ਚੱਲਣ ਵਾਲੀ ਸਾਰੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਜਿਸ ਨਾਲ ਅੱਧੇ ਮੋਗਾ ਜ਼ਿਲ੍ਹੇ ਵਿਚ ਬਲੈਕ ਆਊਟ ਵਰਗਾ ਮਾਹੌਲ ਹੋ ਗਿਆ ਹੈ। 

ਇਹ ਵੀ ਪੜ੍ਹੋ : ਸਕੂਲ ਦੀ ਅਧਿਆਪਕਾ ਨਾਲ ਪ੍ਰੇਮ ਸੰਬੰਧਾਂ ਦੇ ਚੱਲਦੇ ਨੌਜਵਾਨ ਨੇ ਨਹਿਰ ਦੇ ਠਾਠਾਂ ਮਾਰਦੇ ਪਾਣੀ 'ਚ ਮਾਰੀ ਛਾਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News