ਜਲੰਧਰ: ਬਿਜਲੀ ਦੀ ਘਾਟ ਕਾਰਨ ਮਚੀ ਹਾਹਾਕਾਰ, 10 ਹਜ਼ਾਰ ਦੇ ਪਾਰ ਪੁੱਜੀਆਂ ਸ਼ਿਕਾਇਤਾਂ

Friday, Jul 02, 2021 - 12:35 PM (IST)

ਜਲੰਧਰ: ਬਿਜਲੀ ਦੀ ਘਾਟ ਕਾਰਨ ਮਚੀ ਹਾਹਾਕਾਰ, 10 ਹਜ਼ਾਰ ਦੇ ਪਾਰ ਪੁੱਜੀਆਂ ਸ਼ਿਕਾਇਤਾਂ

ਜਲੰਧਰ (ਪੁਨੀਤ)- 2 ਦਿਨ ਤੋਂ ਬਿਜਲੀ ਦੀ ਕਿੱਲਤ ਨਾਲ ਜੂਝ ਰਹੇ ਕਿ ਘਰੇਲੂ ਉਤਪਾਦਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ, ਜਿਸ ਕਾਰਨ ਵੀਰਵਾਰ ਨੂੰ ਕੋਈ ਕੱਟ ਨਹੀਂ ਲਾਇਆ ਗਿਆ। ਚੋਣ ਵਰ੍ਹੇ ਦੇ ਮੱਦੇਨਜ਼ਰ ਕੈਪਟਨ ਸਰਕਾਰ ਵੱਲੋਂ ਇੰਡਸਟਰੀ ਦੀ ਬਿਜਲੀ ਕੱਟ ਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ। ਵੀਰਵਾਰ ਭਾਵੇਂ ਹੀ ਕੋਈ ਬਿਜਲੀ ਕੱਟ ਨਾ ਲਾਇਆ ਗਿਆ ਹੋਵੇ ਪਰ ਨਾਰਥ ਜ਼ੋਨ ਵਿਚ ਬਿਜਲੀ ਦੀਆਂ ਸ਼ਿਕਾਇਤਾਂ ਦਾ ਅੰਕੜਾ 10 ਹਜ਼ਾਰ ਤੋਂ ਪਾਰ ਪਹੁੰਚ ਗਿਆ।

ਇਸ ਵਾਰ ਬਿਜਲੀ ਨੂੰ ਬਚਾਉਣ ਲਈ ਸਰਕਾਰੀ ਦਫ਼ਤਰਾਂ ਵਿਚ ਏ. ਸੀ. ਆਦਿ ਨਾ ਚਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਪਰ ਸ਼ਹਿਰ ਵਿਚ ਕਈ ਸਥਾਨਾਂ 'ਤੇ ਵੇਖਣ ਵਿਚ ਆਇਆ ਹੈ ਕਿ ਸਟ੍ਰੀਟ ਲਾਈਟਾਂ ਚੱਲ ਰਹੀਆਂ ਸਨ। ਬਿਜਲੀ ਦੀ ਕਿੱਲਤ ਦੇ ਬਾਵਜੂਦ ਸਵੇਰ ਦੇ ਸਮੇਂ ਚੱਲ ਰਹੀਆਂ ਇਨ੍ਹਾਂ ਲਾਈਟਾਂ ਕਾਰਨ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਸਵਾਲ ਉੱਠਦਾ ਹੈ।

ਜਲੰਧਰ: ਕਿਸਾਨਾਂ ਵੱਲੋਂ ਫਗਵਾੜਾ ਨੈਸ਼ਨਲ ਹਾਈਵੇਅ ਜਾਮ, ਟ੍ਰੈਫਿਕ ਕੀਤੀ ਡਾਇਵਰਟ

PunjabKesari

ਉੱਥੇ ਹੀ ਸ਼ਿਕਾਇਤ ਕੇਂਦਰਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਸ਼ਿਕਾਇਤ ਇੰਦਰਾ ਵਿੱਚ ਕਰਮਚਾਰੀ ਨਾਦਾਰਦ ਰਹੇ। ਅਧਿਕਾਰੀਆਂ ਦਾ ਕਹਿਣਾ ਸੀ ਕਿ ਸਟਾਫ਼ ਘੱਟ ਹੈ, ਜਿਸ ਕਾਰਨ ਕਰਮਚਾਰੀ ਸ਼ਿਕਾਇਤਾਂ ਨਿਪਟਾਉਣ ਲਈ ਫੀਲਡ ਵਿਚ ਹੋਣਗੇ। ਉਪਭੋਗਤਾਵਾਂ ਦਾ ਕਹਿਣਾ ਹੈ ਕਿ ਮਹਿਕਮੇ ਦੇ 1912 ਨੰਬਰ 'ਤੇ ਸੰਪਰਕ ਨਹੀਂ ਹੁੰਦਾ, ਜਿਸ ਕਾਰਨ ਉਨ੍ਹਾਂ ਨੂੰ ਸ਼ਿਕਾਇਤ ਕੇਂਦਰਾਂ ਵਿੱਚ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਮਹਿੰਗੀ ਬਿਜਲੀ ਮਿਲ ਰਹੀ ਹੈ ਪਰ ਉਪਭੋਗਤਾਵਾਂ ਨੂੰ ਸਹੂਲਤਾਂ ਦੇ ਨਾਂ ’ਤੇ ਠੇਂਗਾ ਵਿਖਾਇਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੀਆਂ ਪ੍ਰਾਪਤ ਹਦਾਇਤਾਂ ਮੁਤਾਬਕ ਸਰਕਾਰੀ ਦਫ਼ਤਰ ਸਵੇਰੇ 8 ਵਜੇ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ ਤਾਂ ਕਿ ਬਿਜਲੀ ਦੀ ਬਚਤ ਕੀਤੀ ਜਾ ਸਕੇ।

ਇਹ ਵੀ ਪੜ੍ਹੋ:  ਰੋਪੜ: ਬਿਜਲੀ ਦੇ ਕੱਟਾਂ ਤੋਂ ਪੰਜਾਬ ਪਰੇਸ਼ਾਨ, ਅਕਾਲੀ ਦਲ ਤੇ ਬਸਪਾ ਵੱਲੋਂ 'ਮੁਫ਼ਤ ਪੱਖੀ ਸੇਵਾ' ਦੀ ਸ਼ੁਰੂਆਤ

ਫੋਨ ਨਾ ਮਿਲਣਾ ਸਭ ਤੋਂ ਵੱਡੀ ਪ੍ਰੇਸ਼ਾਨੀ
ਉੱਥੇ ਹੀ ਉਪਭੋਗਤਾਵਾਂ ਦਾ ਕਹਿਣਾ ਹੈ ਕਿ ਬਿਜਲੀ ਦੀਆਂ ਸ਼ਿਕਾਇਤਾਂ ਸਮੇਂ ’ਤੇ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਮਕਦੂਮਪੁਰ ਸਮੇਤ ਕਈ ਇਲਾਕਿਆਂ ਦੇ ਲੋਕਾਂ ਨੇ ਦੱਸਿਆ ਕਿ ਬੀਤੇ ਦਿਨ ਦੇਰ ਰਾਤ ਬੰਦ ਹੋਈ ਬਿਜਲੀ ਸਵੇਰ ਤੱਕ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪਈ। ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਕਰਮਚਾਰੀਆਂ ਵੱਲੋਂ ਸ਼ਾਮ 5 ਵਜੇ ਆਪਣਾ ਫੋਨ ਬੰਦ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਫੋਨ ਨਾ ਮਿਲਣਾ ਸਭ ਤੋਂ ਵੱਡੀ ਪ੍ਰੇਸ਼ਾਨੀ ਹੁੰਦੀ ਹੈ।

ਇਨ੍ਹਾਂ ਨੰਬਰਾਂ ’ਤੇ ਕਰ ਸਕਦੇ ਹਨ ਸ਼ਿਕਾਇਤਾਂ
ਜਲੰਧਰ ਸਰਕਲ ਅਧੀਨ ਆਉਂਦੇ ਉਪਭੋਗਤਾ ਇਸਟ ਡਿਵੀਜ਼ਨ ਲਈ 6466-95106, ਵੈਸਟ ਸਬੰਧੀ 96461-16776, ਮਾਡਲ ਟਾਊਨ ਲਈ 96461-16777, ਕੈਂਟ ਲਈ 96461-14254 ਅਤੇ ਫਗਵਾੜਾ ਲਈ 96461-14410 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਬਿਜਲੀ ਉਪਭੋਗਚਾ ਪਾਵਰ ਨਿਗਮ ਦੇ ਟੋਲ ਫ੍ਰੀ ਨੰਬਰ 1800-180-1512 ’ਤੇ ਵੀ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ: ਜਲੰਧਰ ਦੇ ਸੁਖਮੀਤ ਡਿਪਟੀ ਕਤਲ ਕਾਂਡ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਨੇ ਮੁੜ ਪਾਈ ਪੋਸਟ, ਪੁਲਸ ਲਈ ਆਖੀ ਵੱਡੀ ਗੱਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News