ਚੰਨੀ ਸਰਕਾਰ ’ਤੇ ਬਿਜਲੀ ਸੰਕਟ ਦੇ ਬੱਦਲ ਛਾਏ, ਦਿਨ-ਰਾਤ ਲੱਗਦੇ ਕੱਟ ਤੋਂ ਲੋਕ ਦੁਖੀ

Wednesday, Oct 13, 2021 - 02:58 PM (IST)

ਚੰਨੀ ਸਰਕਾਰ ’ਤੇ ਬਿਜਲੀ ਸੰਕਟ ਦੇ ਬੱਦਲ ਛਾਏ, ਦਿਨ-ਰਾਤ ਲੱਗਦੇ ਕੱਟ ਤੋਂ ਲੋਕ ਦੁਖੀ

 ਧਨੌਲਾ (ਰਾਈਆਂ) : ਕੋਲੇ ਦੀ ਘਾਟ ਕਾਰਨ ਚੰਨੀ ਸਰਕਾਰ ’ਤੇ ਬਿਜਲੀ ਸੰਕਟ ਦੇ ਬੱਦਲ ਛਾਏ ਹੋਏ ਹਨ। ਦਿਨ-ਰਾਤ ਲੱਗਦੇ ਲੰਮੇ ਕੱਟ ਕਾਰਨ ਲੋਕ ਡਾਢੇ ਦੁੱਖੀ ਹਨ ਜਿਹੜੇ ਕਾਂਗਰਸ ਦੇ ਰਾਜ ਭਾਗ ’ਚ ਬਾਦਲਕਿਆਂ ਨੂੰ ਚੇਤੇ ਕਰ ਰਹੇ ਹਨ। ਇਸ ਪੈਦਾ ਹੋਏ ਸੰਕਟ ਕਾਰਨ ਚੰਨੀ ਸਰਕਾਰ ਵਿਰੋਧੀਆਂ ਦੇ ਨਾਲ-ਨਾਲ ਆਪਣੇ ਉਚ ਕੋਟੀ ਲੀਡਰਾਂ ਦੇ ਨਿਸ਼ਾਨੇ ’ਤੇ ਚੱਲ ਰਹੀ ਖੁਦ ਆਪਣੀ ਸਰਕਾਰ ’ਤੇ ਘੇਰਾ ਪਾਉਂਦਿਆਂ ਨਵਜੋਤ ਸਿੰਘ ਸਿੱਧੂ ਕਹਿ ਚੁੱਕੇ ਹਨ ਕਿ ਹੁਣ ਪਛਤਾਵੇ ਨਾਲੋਂ ਹਾਲਤ ਨੂੰ ਨਜਿੱਠਣ ਦੀ ਲੋੜ ਹੈ। ਕੋਲੋ ਦੀ ਘਾਟ ਕਾਰਨ ਜੂਝ ਰਹੇ ਪੰਜਾਬ ਪਾਵਰ ਕਾਰਪੋਰੇਸ਼ਨ ਵੱਲੋਂ ਬਿਜਲੀ ਉਤਪਾਦਨ ’ਚ ਕਮੀ ਦੇ ਕਾਰਨ ਦਿਨ ਰਾਤ ਦੇ ਕੱਟਾਂ ਦੀ ਸਮਾਂ ਸਾਰਨੀ ਮੁੱਖ ਦਫਤਰ ਤੋਂ ਜਾਰੀ ਕੀਤੀਆਂ ਜਾ ਰਹੀਆਂ ਹਨ ਪਹਿਲਾਂ ਇਹ ਕੱਟ ਰਾਤ 10 ਵੱਜੇ ਤੋਂ 12 ਵਜ੍ਹੇ ਤੱਕ ਲਗਾਇਆ ਜਾਦਾ ਰਿਹਾ ਹੈ ਹੁਣ ਤੜਕਸਾਰ 6 ਤੋਂ 8 ਤੱਕ ਦੁਪਹਿਰ 2 ਤੋਂ ਲੈਕੇ 4:30 ਤੱਕ ਲਗਾਏ ਜਾ ਰਹੇ ਕੱਟਾਂ ਦਾ ਕੁੱਲ ਸਮਾਂ 24 ਘੰਟਿਆਂ ਦੌਰਾਨ 6 ਘੰਟਿਆਂ ਤੱਕ ਪਹੁੰਚ ਗਿਆ ਹੈ। ਜੇਕਰ ਕੋਲੇ ਦੀ ਦਰਾਮਦ ’ਚ ਇਸੇ ਤਰ੍ਹਾਂ ਕਮੀ ਚੱਲਦੀ ਰਹੀ ਤਾਂ ਬਿਜਲੀ ਉਤਪਾਦਨ ਦੀ ਘਾਟ ਕਾਰਨ ਸੂਬੇ ’ਚ ਬਿਜਲੀ ਦਾ ਗਹਿਰਾ ਸੰਕਟ ਛਾ ਸਕਦਾ ਹੈ। ਇਹ ਸਮੇਂ ਦੌਰਾਨ ਲਾਏ ਜਾ ਰਹੇ ਕੱਟਾਂ ਸਮਾਂ ਵੱਧ ਕੇ 12 ਘੰਟਿਆਂ ਤੱਕ ਅੱਪੜ ਸਕਦਾ ਹੈ ।

ਇਹ ਵੀ ਪੜ੍ਹੋ : ਇਲਾਜ ’ਚ ਲਾਪ੍ਰਵਾਹੀ ਕਾਰਨ ਹੋਈ ਔਰਤ ਦੀ ਮੌਤ, ਸਟੇਟ ਖਪਤਕਾਰ ਕਮਿਸ਼ਨ ਨੇ ਡਾਕਟਰਾਂ ਦੀ ਅਪੀਲ ਠੁਕਰਾਈ

ਬਿਜਲੀ ਕੱਟ ਦੀ ਪਈ ਕਾਰੋਬਾਰੀਆਂ ’ਤੇ ਪਈ ਮਾਰ
ਟੇਲਰ ਕਾਰੋਬਾਰ ਨਾਲ ਸਬੰਧਤ ਟੇਲਰ ਮਾਸਟਰ ਬੂਟਾ ਸਿੰਘ ਕੈਂਥ, ਜਗਜੀਤ ਸਿੰਘ ਸੈਨਾ, ਸੁਰਿੰਦਰ ਸਿੰਘ ਗਿੱਲ ਤੇ ਮੁੰਨਾ ਖਾਨ ਆਦਿ ਨੇ ਦੱਸਿਆ ਕਿ ਪੰਜਾਬ ਪਾਵਰ ਕਾਰਪੋਰੇਸ਼ਨ ਵੱਲੋਂ ਕੋਈ ਸਮਾਂ ਨਿਰਧਾਰਿਤ ਨਹੀਂ ਕੀਤਾ ਗਿਆ ਜਦੋਂ ਦੇਖੋ ਬਿਜਲੀ ਗੁੱਲ ਹੋਈ ਰਹਿੰਦੀ ਹੈ ਜਿਸ ਕਾਰਨ ਉਨ੍ਹਾਂ ਦੇ ਕਾਰੋਬਾਰ ’ਤੇ ਕਾਫੀ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 15 ਅਕਤੂਬਰ ਨੂੰ ਦੁਸਹਿਰਾ ਤਿਉਹਾਰ ਹੋਣ ਕਾਰਨ ਲੋਕ ਨਵੇਂ ਨਵੇਂ ਕੱਪੜੇ ਬਣਵਾਉਣ ਲਈ ਆ ਰਹੇ ਹਨ ਪਰ ਬਿਜਲੀ ਕਟੌਤੀ ਕਾਰਨ ਉਨ੍ਹਾਂ ਦਾ ਧੰਦਾ ਚੋਪਟ ਹੋਇਆ ਪਿਆ ਹੈ । ਪਿੰਡ ’ਚ ਚੱਕੀ ਚਲਾ ਰਹੇ ਗੋਰਾ ਸਿੰਘ, ਆਟੋ ਮਕੈਨਿਕ ਬਬਲੀ ਸਿੰਘ, ਸੀਰਾ ਬਾਬੇਕਾ, ਮੰਗਾਂ ਖਾਨ ,ਬਬਲੂ ਤੇ ਲੱਕੀ ਆਦਿ ਨੇ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਸੱਤਾ ਸੰਭਾਲਣ ਤੋਂ ਹੁਣ ਤੱਕ ਕੋਈ ਵਧੀਆ ਕੰਮ ਨਹੀਂ ਕੀਤਾ ਗਿਆ ਸਿਰਫ ਆਪਸੀ ਕਾਟੋ ਕਲੇਸ਼ ਕਾਰਨ ਲੋਕਾਂ ਨੂੰ ਫਾਹੇ ਟੰਗਿਆ ਪਿਆ ਹੈ। ਉਨ੍ਹਾਂ ਕਿਹਾ ਕਿ ਬਾਦਲਕਿਆਂ ਦੇ ਰਾਜ ਭਾਗ ’ਚ ਪੂਰੇ 10 ਸਾਲ ਇਕ ਘੰਟਾ ਕਦੇ ਕੱਟ ਨਹੀਂ ਲੱਗਿਆ ਪਰ ਕਾਂਗਰਸ ਦੇ ਰਾਜ ਨੇ ਲੋਕ ਤਪਾਏ ਪਏ ਹਨ ।

ਕੋਲੋ ਦੀ ਘਾਟ ਤੇ ਮਹਿੰਗਾ ਹੋਣ ਕਾਰਨ ਭੱਠਾ ਉਦਯੋਗ ਬੰਦ ਹੋਣ ਕੰਢੇ
ਜ਼ਿਲਾ ਬਰਨਾਲਾ ਦੇ ਪ੍ਰਧਾਨ ਰਜਨੀਸ਼ ਕੁਮਾਰ ਬਾਂਸਲ ਨੇ ਦੱਸਿਆ ਕਿ ਕੋਲੇ ਦੀ ਘਾਟ ’ਤੇ ਮਹਿੰਗਾ ਹੋਣ ਕਾਰਨ ਭੱਠਾ ਉਦਯੋਗ ਅੰਤਿਮ ਸਾਹਾਂ ’ਤੇ ਹੈ ਜਿਹੜਾ ਕੋਇਲਾ ਪਹਿਲਾਂ 9 ਹਜ਼ਾਰ ਰੁਪਏ ਪ੍ਰਤੀ ਟਨ ਮਿਲ ਰਿਹਾ ਸੀ, ਹੁਣ 20 ਹਜ਼ਾਰ ਰੁਪਏ ਤੋਂ ਪਾਰ ਹੋ ਚੁੱਕਾ ਹੈ ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਘਾਟੇ ’ਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤੇ ਕੋਲੇ ਦੇ ਰੇਟ ਘੱਟ ਦਰ ’ਤੇ ਨਿਰਧਾਰਿਤ ਕੀਤੇ ਜਾਣ ।

ਕੀ ਕਹਿਣਾ ਹੈ ਐੱਸ. ਡੀ. ਓ. ਦਾ
ਉਧਰ, ਪੰਜਾਬ ਪਾਵਰ ਕਾਰਪੋਰੇਸ਼ਨ ਦੇ ਐੱਸ. ਡੀ. ਓ. ਨਿਤਿਨ ਕੁਮਾਰ ਨੇ ਦੱਸਿਆ ਕਿ ਬਿਜਲੀ ਕੱਟ ਦੀ ਸਮਾਂ ਸਾਰਨੀ ਮੁੱਖ ਦਫਤਰ ਤੋਂ ਜਾਰੀ ਕੀਤੀ ਜਾ ਰਹੀ ਹੈ ਉਸ ਮੁਤਾਬਕ ਹੀ ਇਹ ਕੱਟ ਲੱਗ ਰਹੇ ਹਨ।

ਇਹ ਵੀ ਪੜ੍ਹੋ : ਤਸੱਲੀ ਹੈ ਕਿ ਕਾਤਲ ਡੇਰਾ ਮੁਖੀ ਨੂੰ ਦਿੱਤਾ ਗਿਆ ਦੋਸ਼ੀ ਕਰਾਰ : ਬਲਵੰਤ ਸਿੰਘ 

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News