ਬਿਜਲੀ ਸੰਕਟ: ਪੰਜਾਬ ’ਚ 15 ਜੁਲਾਈ ਤੱਕ ਉਦਯੋਗ ਰਹਿਣਗੇ ਬੰਦ
Sunday, Jul 11, 2021 - 11:09 AM (IST)
ਪਟਿਆਲਾ (ਪਰਮੀਤ): ਪੰਜਾਬ ਵਿਚ ਬਿਜਲੀ ਸੰਕਟ ਦੇ ਚਲਦਿਆਂ ਇੰਡਸਟਰੀ ਲਈ ਪਾਬੰਦੀਆਂ 11 ਜੁਲਾਈ ਤੋਂ 15 ਜੁਲਾਈ ਵਧਾ ਦਿੱਤੀਆਂ ਗਈਆਂ ਹਨ। ਇਸ ਦੌਰਾਨ ਤਲਵੰਡੀ ਸਾਬੋ ਪਲਾਂਟ ਜਿਸਦਾ ਤੀਜਾ ਯੁਨਿਟ ਕੱਲ੍ਹ ਬੰਦ ਹੋਇਆ ਸੀ, ਦਾ ਇਕ ਵੀ ਯੂਨਿਟ ਅੱਜ ਸ਼ੁਰੂ ਨਹੀਂ ਹੋ ਸਕਿਆ ਪਰ ਰਣਜੀਤ ਸਾਗਰ ਡੈਮ ਪ੍ਰਾਜੈਕਟ ਦਾ ਇਕ ਨੰਬਰ ਯੁਨਿਟ ਅੱਜ ਸ਼ੁਰੂ ਹੋ ਗਿਆ।ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ ਸਾਰੇ ਜਨਰਲ ਇੰਡਸਟਰੀ (ਐੱਲ ਐੱਸ) ਖਪਤਕਾਰਾਂ ਜਿਨ੍ਹਾਂ ਨੂੰ ਕੈਟਾਗਿਰੀ 1, 2 ਅਤੇ 3 ਫੀਡਰਾਂ ਤੋਂ ਬਿਜਲੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦਾ ਪ੍ਰਵਾਨਤ ਲੋਡ 1000 ਕੇ.ਵੀ.ਏ. ਤੱਕ ਹੈ ਤੇ ਜੋ ਡੀ ਐੱਸ ਜ਼ੋਨ ਵਿਚ ਹਨ, ਲਈ ਪਾਬੰਦੀਆਂ 11 ਜੁਲਾਈ ਨੂੰ ਸਵੇਰੇ 8 ਵਜੇ ਤੋਂ 15 ਜੁਲਾਈ ਸਵੇਰੇ 8 ਵਜੇ ਤੱਕ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ: ਸੰਗਰੂਰ: ਭਿਆਨਕ ਸੜਕ ਹਾਦਸੇ ਨੇ ਪਰਿਵਾਰ 'ਚ ਵਿਛਾਏ ਸੱਥਰ, ਮਾਂ ਸਮੇਤ ਦੋ ਪੁੱਤਰਾਂ ਦੀ ਮੌਤ
ਇਸ ਦੌਰਾਨ ਅੱਜ ਬਿਜਲੀ ਪ੍ਰਾਜੈਕਟਾਂ ਦੇ ਮਾਮਲੇ ਵੀ ਪਾਵਰਕਾਮ ਨੂੰ ਉਦੋਂ ਥੋੜ੍ਹੀ ਰਾਹਤ ਮਿਲੀ ਜਦੋਂ ਰਣਜੀਤ ਸਾਗਰ ਡੈੱਮ ਪ੍ਰਾਜੈਕਟ ਦਾ ਇਕ ਨੰਬਰ ਯੂਨਿਟ ਮੁੜ ਸ਼ੁਰੂ ਹੋ ਗਿਆ ਜਿਸ ਨਾਲ 120 ਮੈਗਾਵਾਟ ਵਾਧੂ ਬਿਜਲੀ ਪਾਵਰਕਾਮ ਨੁੰ ਮਿਲਣੀ ਸ਼ੁਰੂ ਹੋ ਗਈ। ਦੂਜੇ ਪਾਸੇ ਤਲਵੰਡੀ ਸਾਬੋ ਪ੍ਰਾਜੈਕਟ ਜਿਸਦਾ ਇਕ ਯੁਨਿਟ ਕੱਲ੍ਹ ਬੰਦ ਹੋਇਆ ਸੀ, ਅੱਜ ਵੀ ਬਹਾਲ ਨਹੀਂ ਹੋ ਸਕਿਆ ਤੇ ਇਸ ਦੇ ਤਿੰਨੋਂ ਯੂਨਿਟ ਬੰਦ ਰਹੇ।
ਇਹ ਵੀ ਪੜ੍ਹੋ: ਨਵਜਨਮੇ ਬੱਚੇ ਲਈ ਖ਼ੂਨ ਲੈਣ ਗਏ ਪਿਓ ਨੂੰ ਸ਼ਰਾਬੀ ਤਕਨੀਸ਼ੀਅਨ ਕਹਿੰਦਾ 'ਦਫ਼ਾ ਹੋ ਜਾਓ', ਬੱਚੇ ਦੀ ਮੌਤ
ਪਾਵਰਕਾਮ ਨੇ ਪ੍ਰੈੱਸ ਨੋਟ 'ਚ ਲੁਕੋਇਆ ਸੱਚ ?
ਪਾਵਰਕਾਮ ਨੇ ਅੱਜ ਪ੍ਰੈੱਸ ਨੋਟ ਜਾਰੀ ਕਰਕੇ ਦਾਅਵਾ ਕੀਤਾ ਕਿ ਇਸ ਨੇ ਇੰਡਸਟਰੀ ਨੂੰ ਪਹਿਲਾਂ 50 ਕੇ ਵੀ ਏ ਦੀ ਥਾਂ 'ਤੇ 100 ਕੇ ਵੀ ਏ ਤੱਕ ਬਿਜਲੀ ਵਰਤਣ ਦੀ ਆਗਿਆ ਦੇ ਕੇ ਰਾਹਤ ਦਿੱਤੀ ਹੈ। ਇਸ ਪ੍ਰੈੱਸ ਨੋਟ ’ਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਸੀ ਕਿ ਪਾਬੰਦੀਆਂ 15 ਜੁਲਾਈ ਤੱਕ ਵਧਾ ਦਿੱਤੀਆਂ ਹਨ। ਇੱਥੇ ਹੀ ਬੱਸ ਨਹੀਂ ਬਲਕਿ ਜੋ ਪਾਬੰਦੀਆਂ ਦਾ ਹੁਕਮ ਜਾਰੀ ਹੋਇਆ ਹੈ, ਉਸ ਵਿਚ ਦੱਸੇ ਵਰਗਾਂ ਨੂੰ ਛੱਡ ਕੇ ਬਾਕੀ ਵਰਗਾਂ ਲਈ ਲੋਡ ਪ੍ਰਵਾਨਤ ਲੋਡ ਦਾ 10 ਫੀਸਦੀ ਜਾਂ 50 ਕੇ ਵੀ ਏ ਜੋ ਵੀ ਘੱਟ ਹੈ, ਉਹੀ ਹੋਣ ਦੀ ਆਗਿਆ ਦੇਣ ਦੀ ਗੱਲ ਕਹੀ ਗਈ ਹੈ।
ਇੰਡਸਟਰੀ ਮਾਲਕ ਪੰਜਾਬ ਛੱਡ ਕੇ ਜਾਣ ’ਤੇ ਵਿਚਾਰ ਕਰਨ ਲੱਗੇ।ਇਸ ਦੌਰਾਨ ਅੱਜ ਜਦੋਂ ਇੰਡਸਟਰੀ ਲਈ ਪਾਬੰਦੀਆਂ 15 ਜੁਲਾਈ ਤੱਕ ਵਧਾਉਣ ਦੇ ਆਰਡਰ ਜਾਰੀ ਹੋਏ ਤਾਂ ਫ਼ਿਰ ਉਦਯੋਗਪਤੀ ਬਹੁਤ ਦੁਖੀ ਅਵਸਥਾ ਵਿਚ ਨਜ਼ਰ ਆਏ ਤੇ ਉਨ੍ਹਾਂ ਨੇ ਪੰਜਾਬ ਛੱਡ ਕੇ ਜਾਣ ਤੱਕ ਦਾ ਮਨ ਬਣਾਏ ਜਾਣ ਦੀ ਗੱਲ ਸਾਂਝੀ ਕੀਤੀ।
ਇਹ ਵੀ ਪੜ੍ਹੋ: ਸ਼ਰਮਨਾਕ! ਅੰਮ੍ਰਿਤਸਰ 'ਚ ਮਿਲੀਆਂ ਦੋ ਨਵ-ਜਨਮੀਆਂ ਬੱਚੀਆਂ ਦੀਆਂ ਲਾਸ਼ਾਂ, ਕੁੱਤਿਆਂ ਨੇ ਨੋਚ-ਨੋਚ ਖਾਧੀਆਂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।