ਪਾਵਰ ਨਿਗਮ ਨੇ ਵਰਿਆਣਾ ਤੇ ਜਮਸ਼ੇਰ ''ਚ ਬਿਜਲੀ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ
Saturday, Oct 24, 2020 - 01:36 PM (IST)
ਜਲੰਧਰ (ਪੁਨੀਤ)— ਪਾਵਰ ਨਿਗਮ ਨੇ 30-40 ਕਿਲੋਮੀਟਰ ਤੱਕ ਸਪਲਾਈ ਦੇ ਰਹੇ 2 ਫੀਡਰਾਂ ਨੂੰ ਬਾਏਫਰਕੇਟ ਕਰਕੇ 2 ਨਵੇਂ ਫੀਡਰ ਬੀਤੇ ਦਿਨ ਤੋਂ ਸ਼ੁਰੂ ਕੀਤੇ ਹਨ, ਜਿਸ ਨਾਲ ਪੁਰਾਣੇ ਚੱਲਦੇ ਫੀਡਰਾਂ 'ਤੇ ਭਾਰ ਘਟੇਗਾ, ਜਿਸ ਨਾਲ ਬਿਜਲੀ ਦੀ ਖਰਾਬੀ ਦੀਆਂ ਸ਼ਿਕਾਇਤਾਂ ਘਟਣਗੀਆਂ ਅਤੇ ਓਵਰਲੋਡ ਦੀ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ। ਵਰਿਆਣਾ ਅਤੇ ਜਮਸ਼ੇਰ 'ਚ ਨਵੇਂ ਫੀਡਰ ਤਿਆਰ ਕਰਨ 'ਤੇ ਮਹਿਕਮੇ ਦਾ 82 ਲੱਖ ਦੇ ਕਰੀਬ ਖਰਚ ਆਇਆ ਹੈ। ਨਵੇਂ ਫੀਡਰਾਂ ਦੀ ਸ਼ੁਰੂਆਤ ਪਾਵਰ ਨਿਗਮ ਨਾਰਥ ਜ਼ੋਨ ਦੇ ਚੀਫ ਇੰਜੀ. ਜੈਇੰਦਰ ਦਾਨੀਆ ਅਤੇ ਡਿਪਟੀ ਚੀਫ ਇੰਜੀ. ਹਰਜਿੰਦਰ ਸਿੰਘ ਬਾਂਸਲ ਵੱਲੋਂ ਕੀਤੀ ਗਈ।
ਇਹ ਵੀ ਪੜ੍ਹੋ: ਟਾਂਡਾ: ਸੜੀ ਹੋਈ ਮਿਲੀ ਬੱਚੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਸੀ ਕਤਲ
ਇੰਜੀ. ਦਾਨੀਆ ਨੇ ਕਿਹਾ ਕਿ ਜਗਰਾਲ ਫੀਡਰ 40 ਕਿਲੋਮੀਟਰ ਦੇ ਇਲਾਕੇ 'ਚ ਬਿਜਲੀ ਸਪਲਾਈ ਦੇ ਰਿਹਾ ਸੀ। ਹੁਣ ਨਵਾਂ ਬਣਿਆ ਜਗਰਾਲ ਫੀਡਰ 3 ਅਹਿਮ ਪਿੰਡਾਂ ਨੂੰ ਸਪਲਾਈ ਦੇਵੇਗਾ, ਜਿਨ੍ਹਾਂ 'ਚ ਉੱਦੋਪੁਰ, ਜਗਰਾਲ ਅਤੇ ਚਿਤੇਆਣੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਗਰਾਲ ਫੀਡਰ ਤੋਂ ਨਾਨਕਵਿੰਡੀ, ਭੋਡੇ ਸਪਰਾਏ, ਚੰਨਪੁਰ ਤੇ ਦੀਵਾਲੀ ਪਿੰਡਾਂ ਦੀ ਬਿਜਲੀ ਸਪਲਾਈ ਚਲਾਈ ਜਾਵੇਗੀ।
ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਮੁਲਜ਼ਮ ਦੀ CCTV ਫੁਟੇਜ਼ ਆਈ ਸਾਹਮਣੇ
ਇਸੇ ਤਰ੍ਹਾਂ ਵੈਸਟ ਹਲਕੇ ਅਧੀਨ 66 ਕੇ. ਵੀ. ਮਕਸੂਦਾਂ ਸਬ-ਸਟੇਸ਼ਨ ਤੋਂ ਚੱਲਦਾ 11 ਕੇ. ਵੀ. ਮੰਡ ਫੀਡਰ ਬਾਏਫਰਕੇਟ ਕਰਕੇ ਨਵਾਂ ਫੀਡਰ ਹੇਲਰਾਂ ਵੀ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਤੋਂ ਵਰਿਆਣਾ ਤੇ ਹੇਲਰਾਂ ਦੀ ਸਪਲਾਈ ਚਲਾਈ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਵਾਲੇ ਮੰਡ ਫੀਡਰ 'ਤੇ ਹੁਣ ਸਿਰਫ ਤਲਵਾੜਾ, ਸੰਗਲ ਸੋਹਲ ਅਤੇ ਮੰਡ ਫੀਡਰ ਦੀ ਐਗਰੀਕਲਚਰ ਸਪਲਾਈ ਦਾ ਲੋਡ ਰਹੇਗਾ।
ਇਹ ਵੀ ਪੜ੍ਹੋ: ਤਲਾਕ ਦਿੱਤੇ ਬਿਨਾਂ ਪਤੀ ਨੇ ਰਚਾਇਆ ਦੂਜਾ ਵਿਆਹ, ਪਾਸਪੋਰਟ ਵੇਖਦਿਆਂ ਹੀ ਪਤਨੀ ਦੇ ਉੱਡੇ ਹੋਸ਼