ਹਫ਼ਤੇ ਦੇ ਅੰਤਿਮ ਦਿਨ ਪਾਵਰ ਨਿਗਮ ਦੇ 3 ਕਰੋੜ ਦੇ ਬਿਜਲੀ ਬਿੱਲਾਂ ਦੀ ਅਦਾਇਗੀ
Saturday, Sep 12, 2020 - 11:14 AM (IST)
ਜਲੰਧਰ (ਪੁਨੀਤ)— ਹਫ਼ਤੇ ਦੇ ਅੰਤਿਮ ਦਿਨ ਪਾਵਰ ਨਿਗਮ ਨੂੰ 3 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੀ ਅਦਾਇਗੀ ਹੋਈ, ਜਿਸ ਨਾਲ ਮਹਿਕਮੇ ਨੂੰ ਵੱਡੀ ਰਾਹਤ ਮਿਲੀ। ਹੁਣ ਸੋਮਵਾਰ ਨੂੰ ਪਾਵਰ ਨਿਗਮ ਦੇ ਕੈਸ਼ ਕਾਊਂਟਰ ਖੁੱਲ੍ਹਣਗੇ, ਉਦੋਂ ਤੱਕ ਬਿੱਲਾਂ ਦੀ ਨਕਦ ਅਦਾਇਗੀ ਨਹੀਂ ਹੋ ਸਕੇਗੀ। ਛੁੱਟੀ ਦੇ ਇਨ੍ਹਾਂ ਦਿਨਾਂ 'ਚ ਜੋ ਖਪਤਕਾਰ ਆਪਣੇ ਬਿੱਲਾਂ ਦਾ ਭੁਗਤਾਨ ਕਰਨਾ ਚਾਹੁੰਦੇ ਹਨ ਤਾਂ ਉਹ ਆਨਲਾਈਨ ਬਦਲ ਦਾ ਇਸਤੇਮਾਲ ਕਰ ਸਕਦੇ ਹਨ।
ਇਹ ਵੀ ਪੜ੍ਹੋ: ਆਸ਼ਾ ਕੁਮਾਰੀ ਨੂੰ ਭਾਰੀ ਪਿਆ ਹਾਈਕਮਾਨ ਨੂੰ ਗਲਤ ਰਿਪੋਰਟਿੰਗ ਕਰਨਾ, ਗਈ ਪੰਜਾਬ ਇੰਚਾਰਜ ਦੀ ਕੁਰਸੀ
ਸ਼ੁੱਕਰਵਾਰ ਜਿਹੜੀ ਕੁਲੈਕਸ਼ਨ ਹੋਈ, ਉਸ 'ਚ 80 ਲੱਖ ਦੇ ਕਰੀਬ ਡਿਫਾਲਟਰ ਰਾਸ਼ੀ, ਜਦੋਂ ਕਿ 2.20 ਕਰੋੜ ਰੁਪਏ ਕੈਸ਼ ਕਾਊਂਟਰਾਂ 'ਤੇ ਜਮ੍ਹਾ ਹੋਏ। ਮਹਿਕਮੇ ਵੱਲੋਂ ਕੀਤੀ ਜਾ ਰਹੀ ਸਖ਼ਤੀ ਸਦਕਾ ਰਿਕਵਰੀ ਵਧ ਰਹੀ ਹੈ। ਇਸ ਤੋਂ ਪਹਿਲਾਂ ਇਹ ਰਾਸ਼ੀ 70 ਲੱਖ ਦੇ ਕਰੀਬ ਰਹਿ ਜਾਂਦੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਇਸ ਨੇ 75 ਲੱਖ ਦੇ ਅੰਕੜੇ ਨੂੰ ਛੂਹ ਲਿਆ ਸੀ ਅਤੇ ਅੱਜ ਇਹ ਰਾਸ਼ੀ 80 ਲੱਖ ਦੇ ਕਰੀਬ ਪਹੁੰਚ ਗਈ ਹੈ।
ਇਹ ਵੀ ਪੜ੍ਹੋ: ਪ੍ਰੇਮਿਕਾ ਦੀਆਂ ਧਮਕੀਆਂ ਤੋਂ ਤੰਗ ਆ ਕੇ ਪਤੀ ਨੇ ਕੀਤਾ ਉਹ ਕਾਰਾ, ਜਿਸ ਨੂੰ ਵੇਖ ਪਤਨੀ ਦੇ ਉੱਡੇ ਹੋਸ਼
ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਾਣੀ ਲਈ ਤੜਫ਼ਦਾ ਰਿਹਾ ਮੁੰਡਾ, ਸ਼ੱਕੀ ਹਾਲਾਤ 'ਚ ਹੋਈ ਮੌਤ
ਅਧਿਕਾਰੀਆਂ ਦਾ ਕਹਿਣਾ ਹੈ ਕਿ ਡਿਫਾਲਟਰ ਬਿਜਲੀ ਖਪਤਕਾਰਾਂ ਨੂੰ ਖੁਦ ਹੀ ਆਪਣੇ ਬਿੱਲਾਂ ਦੀ ਅਦਾਇਗੀ ਤੁਰੰਤ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ ਕੋਈ ਸਖਤ ਕਦਮ ਨਾ ਚੁੱਕਣਾ ਪਵੇ। ਹੁਣ ਨਵੇਂ ਬਿੱਲ ਵੀ ਬਣ ਰਹੇ ਹਨ, ਜਿਸ ਕਾਰਨਪਾਵਰ ਨਿਗਮ ਦੇ ਬਿਜਲੀ ਬਿੱਲਾਂ ਦੀ ਰਿਕਵਰੀ ਵਧਦੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਮਹਿਕਮੇ ਦੇ ਅਧਿਕਾਰੀਆਂ ਨੂੰ ਪਟਿਆਲਾ ਤੋਂ ਹਦਾਇਤਾਂ ਮਿਲੀਆਂ ਹਨ ਕਿ ਜਿਹੜੇ ਖਪਤਕਾਰ ਆਪਣੇ ਬਿੱਲਾਂ ਦਾ ਭੁਗਤਾਨ ਕਰਨ ਪ੍ਰਤੀ ਦਿਲਚਸਪੀ ਨਹੀਂ ਵਿਖਾ ਰਹੇ, ਉਨ੍ਹਾਂ 'ਤੇ ਸਖ਼ਤੀ ਕੀਤੀ ਜਾਵੇ।
ਇਹ ਵੀ ਪੜ੍ਹੋ: ਹੁਣ ਸਾਬਕਾ DGP ਸੁਮੇਧ ਸੈਣੀ ਦੇ ਜੱਦੀ ਘਰ 'ਚ ਐੱਸ.ਆਈ.ਟੀ. ਨੇ ਕੀਤੀ ਛਾਪੇਮਾਰੀ
ਇਹ ਵੀ ਪੜ੍ਹੋ: NRI ਪਤੀ ਦੀ ਘਟੀਆ ਕਰਤੂਤ, ਗੱਡੀ ਦੀ ਮੰਗ ਪੂਰੀ ਨਾ ਹੋਣ 'ਤੇ ਪਤਨੀ ਨਾਲ ਕੀਤਾ ਇਹ ਕਾਰਾ