ਸੀਲ ਕੀਤਾ ਪਾਵਰ ਨਿਗਮ ਦਾ ਦਫ਼ਤਰ ਮੁੜ ਖੁੱਲ੍ਹਿਆ, ਕਾਮਿਆਂ ਦੇ ਹੋਣਗੇ ਕੋਰੋਨਾ ਟੈਸਟ

07/29/2020 12:33:40 PM

ਜਲੰਧਰ (ਪੁਨੀਤ)— ਵੱਖ-ਵੱਖ ਸਰਕਾਰੀ ਮਹਿਕਮਿਆਂ ਦੇ ਕਾਮਿਆਂ ਨੂੰ ਆਪਣੇ ਲਪੇਟ 'ਚ ਲੈ ਚੁੱਕੇ ਕੋਰੋਨਾ ਵਾਇਰਸ ਨੇ ਪਾਵਰ ਨਿਗਮ ਦੇ ਦਫ਼ਤਰ 'ਚ ਦਸਤਕ ਦੇ ਦਿੱਤੀ ਹੈ, ਜਿਸ ਨੂੰ ਲੈ ਕੇ ਸੀਨੀਅਰ ਅਧਿਕਾਰੀ ਚਿੰਿਤਤ ਨਜ਼ਰ ਆ ਰਹੇ ਹਨ। ਬੀਤੇ ਦਿਨੀਂ ਮਾਡਲ ਟਾਊਨ ਡਿਵੀਜ਼ਨ ਦੇ ਬੂਟਾ ਮੰਡੀ ਸਥਿਤ ਦਫ਼ਤਰ ਦੇ ਕਰਮਚਾਰੀ ਸੰਦੀਪ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ:  ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲਿਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, ਹਾਲਤ ਗੰਭੀਰ

ਇਸ ਸਬੰਧ 'ਚ ਪਾਵਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੇ ਸਿਹਤ ਮਹਿਕਮੇ ਨਾਲ ਸੰਪਰਕ ਕਰਕੇ ਅਤੇ ਉਨ੍ਹਾਂ ਦੀ ਰਾਏ ਲੈ ਕੇ ਬੀਤੇ ਦਿਨ ਦਫ਼ਤਰ ਖੋਲ੍ਹ ਦਿੱਤਾ। ਹੁਣ ਪਾਵਰ ਨਿਗਮ ਜਾਂਚ ਦੇ ਘੇਰੇ 'ਚ ਆ ਰਹੇ ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਵਾਏਗਾ। ਫਿਲਹਾਲ ਉਨ੍ਹਾਂ ਕਰਮਚਾਰੀਆਂ ਦਾ ਟੈਸਟ ਹੋਵੇਗਾ ਜੋ ਕਿ ਸੰਦੀਪ ਦੇ ਸੰਪਰਕ 'ਚ ਰੋਜ਼ਾਨਾ ਆਉਂਦੇ ਰਹੇ ਹਨ। ਪਹਿਲਾਂ ਕਰਵਾਏ ਜਾ ਰਹੇ ਟੈਸਟ ਤੋਂ ਬਾਅਦ ਜੋ ਰਿਪੋਰਟ ਆਵੇਗੀ, ਉਸ ਤੋਂ ਬਾਅਦ ਹੀ ਅਗਲੀ ਪਲਾਨਿੰਗ ਕੀਤੀ ਜਾਵੇਗੀ। ਇਸ ਸਬੰਧ 'ਚ ਬੀਤੇ ਦਿਨ ਆਬਾਦਪੁਰਾ ਸਬ-ਡਿਵੀਜ਼ਨ ਦੇ ਅਧਿਕਾਰੀਆਂ ਅਤੇ ਡਿਵੀਜ਼ਨ ਦੇ ਸੀਨੀਅਰ ਅਧਿਕਾਰੀਆਂ ਨੇ ਸਿਹਤ ਮਹਿਕਮੇ ਨਾਲ ਸੰਪਰਕ ਕੀਤਾ ਪਰ ਸਿਹਤ ਮਹਿਕਮੇ ਤੋਂ ਕੋਈ ਕਰਮਚਾਰੀ ਮੌਕੇ 'ਤੇ ਨਹੀਂ ਆਇਆ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਦੇ ਚਾਹਵਾਨਾਂ ਲਈ GNA ਯੂਨੀਵਰਸਿਟੀ ਦਾ ਨਵਾਂ ਪ੍ਰੋਗਰਾਮ, ਇੰਝ ਕਰੋ ਅਪਲਾਈ

PunjabKesari

ਉੱਥੇ ਹੀ ਦਫ਼ਤਰ ਖੁੱਲ੍ਹਣ ਤੋਂ ਬਾਅਦ ਸਖਤ ਅਹਿਤਿਆਤ ਦਰਮਿਆਨ ਪਬਲਿਕ ਪਬਲਿੰਗ ਕੀਤੀ ਗਈ। ਕਰਮਚਾਰੀਆਂ ਨੂੰ ਮਾਸਕ ਪਹਿਨਣ ਦੀ ਖਾਸ ਹਦਾਇਤ ਦਿੱਤੀ ਗਈ। ਇਸ ਦੇ ਨਾਲ-ਨਾਲ ਦਫ਼ਤਰ ਆਉਣ ਵਾਲੇ ਕਰਮਚਾਰੀਆਂ ਅਤੇ ਪਬਲਿਕ ਦਾ ਤਾਪਮਾਨ ਜਾਂਚ ਕੇ ਹੀ ਉਨ੍ਹਾਂ ਨੂੰ ਦਫਤਰ ਦੇ ਅੰਦਰ ਜਾਣ ਦਿੱਤਾ ਗਿਆ। ਇਸ ਦੇ ਨਾਲ-ਨਾਲ ਅੰਦਰ ਜਾਣ ਤੋਂ ਪਹਿਲਾਂ ਸਭ ਦੇ ਹੱਥਾਂ ਨੂੰ ਸੈਨੇਟਾਈਜ਼ ਕਰਵਾਇਆ ਗਿਆ। ਉਕਤ ਕੇਸ ਸਾਹਮਣੇ ਆਉਣ ਤੋਂ ਬਾਅਦ ਦਫਤਰ ਨੂੰ ਸੈਨੇਟਾਈਜ਼ ਕਰਵਾਇਆ ਜਾ ਚੁੱਕਾ ਹੈ ਅਤੇ ਮੰਗਲਵਾਰ ਵੀ ਦਫਤਰ 'ਚ ਸਪਰੇਅ ਆਦਿ ਦਾ ਪੂਰਾ ਇੰਤਜ਼ਾਮ ਕਰਵਾ ਦਿੱਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਸਮੇਂ-ਸਮੇਂ 'ਤੇ ਸਪਰੇਅ ਕਰਵਾਇਆ ਜਾਵੇਗਾ ਕਿਉਂਕਿ ਕਰਮਚਾਰੀਆਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ।

ਬਿੱਲ ਜਮ੍ਹਾ ਕਰਵਾਉਣ ਆਏ ਲੋਕਾਂ ਨੂੰ ਦੂਰੀ ਬਣਾ ਕੇ ਖੜ੍ਹਾ ਕੀਤਾ ਗਿਆ। ਇਸ ਦੇ ਲਈ ਕੁਝ ਇਕ ਫੁੱਟ 'ਤੇ ਗੋਲੇ ਲਾਏ ਗਏ ਅਤੇ ਪਾਵਰ ਨਿਗਮ ਦੇ ਸਟਾਫ ਕਰਮਚਾਰੀਆਂ ਨੂੰ ਉੱਥੇ ਤਾਇਨਾਤ ਕੀਤਾ ਗਿਆ, ਤਾਂ ਕਿ ਦੂਰੀ ਦੇ ਨਿਯਮ ਨੂੰ ਤੋੜਨ ਤੋਂ ਰੋਕਿਆ ਜਾ ਸਕੇ। ਉੱਥੇ ਪਬਲਿਕ ਡੀਲਿੰਗ ਕਰਨ ਵਾਲੇ ਸਟਾਫ ਨੂੰ ਵਾਰ-ਵਾਰ ਸੈਨੇਟਾਈਜ਼ਰ ਦਾ ਇਸਤੇਮਾਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ, ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਦਸਤਾਨੇ ਪਹਿਨਣ ਲਈ ਵੀ ਕਿਹਾ ਗਿਆ।
ਇਹ ਵੀ ਪੜ੍ਹੋ​​​​​​​: ਪਤਨੀ ਦੀ ਵੀਡੀਓ ਰਿਕਾਰਡਿੰਗ ਵਾਇਰਲ ਕਰਨ ਲਈ ਕੀਤਾ ਬਲੈਕਮੇਲ, ਮੰਗੀ 3 ਲੱਖ ਦੀ ਫਿਰੌਤੀ

PunjabKesari

ਸਿਹਤ ਮਹਿਕਮੇ ਨਾਲ ਸੰਪਰਕ 'ਚ ਹੈ ਪਾਵਰ ਨਿਗਮ : ਐਕਸੀਅਨ ਦਵਿੰਦਰ
ਸੀਨੀਅਰ ਐਕਸੀਅਨ ਮਾਡਲ ਟਾਊਨ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਕੋਰੋਨਾ ਕੇਸ ਆਉਣ ਤੋਂ ਬਅਦ ਸਿਹਤ ਮਹਿਕਮੇ ਨਾਲ ਸੰਪਰਕ ਕੀਤਾ ਗਿਆ ਅਤੇ ਮੰਗਲਵਾਰ ਵੀ ਕਈ ਵਾਰ ਸਬੰਧਤ ਸਿਹਤ ਅਧਿਕਾਰੀਆਂ ਨਾਲ ਗੱਲ ਹੋਈ। ਦਫ਼ਤਰ ਖੋਲ੍ਹਣ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਹੈ। ਸਿਹਤ ਮਹਿਕਮੇ ਵੱਲੋਂ ਭਵਿੱਖ 'ਚ ਜੋ ਗਾਈਡ ਲਾਈਨਜ਼ ਦਿੱਤੀਆਂ ਜਾਣਗੀਆਂ, ਉਨ੍ਹਾਂ 'ਤੇ ਪੂਰਾ ਅਮਲ ਹੋਵੇਗਾ। ਅਸੀਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾ ਰਹੇ ਹਾਂ। ਇਸ ਸਬੰਧ 'ਚ ਸਟਾਫ ਨੂੰ ਪੂਰੀ ਅਹਿਤਿਆਤ ਵਰਤਣ ਨੂੰ ਕਿਹਾ ਗਿਆ ਹੈ। ਅੱਜ ਪਬਲਿਕ ਦੇ ਕੰਮ ਨਿਪਟਾਏ ਗਏ ਹਨ ਅਤੇ ਬੁੱਧਵਾਰ ਨੂੰ ਇਸੇ ਤਰ੍ਹਾਂ ਕੰਮਕਾਜ ਨਿਪਟਾਉਣ ਲਈ ਦਫ਼ਤਰ ਖੁੱਲ੍ਹਾ ਰਹੇਗਾ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਨਿਯਮਾਂ ਦੀ ਖੁਦ ਹੀ ਪਾਲਣਾ ਕਰਨ।
ਇਹ ਵੀ ਪੜ੍ਹੋ​​​​​​​: ਨਾਬਾਲਗਾ ਦੀ ਮੌਤ ਉਪਰੰਤ ਮਾਪਿਆਂ ਨੇ ਕੀਤਾ ਸਸਕਾਰ,ਕਤਲ ਦੇ ਖ਼ਦਸ਼ੇ ਅਧੀਨ ਪੁਲਸ ਨੇ ਲਏ ਰਾਖ ਦੇ ਨਮੂਨੇ


shivani attri

Content Editor

Related News