ਮੱਕੜੀ ਦੇ ਜਾਲ ਦੀ ਤਰਾਂ ਲਟਕ ਰਹੀਆਂ ਨੇ ਬਿਜਲੀ ਦੀਆਂ ਤਾਰਾਂ

Friday, Feb 09, 2018 - 02:28 PM (IST)

ਮੱਕੜੀ ਦੇ ਜਾਲ ਦੀ ਤਰਾਂ ਲਟਕ ਰਹੀਆਂ ਨੇ ਬਿਜਲੀ ਦੀਆਂ ਤਾਰਾਂ


ਸਾਦਿਕ (ਦੀਪਕ) - ਇਲਾਕੇ 'ਚ ਕਈ ਥਾਵਾਂ ਅਜਿਹੀਆਂ ਹਨ, ਜਿਥੇ ਬਿਜਲੀ ਦੀਆਂ ਤਾਰਾਂ ਲਟਕ ਰਹੀਆਂ ਹਨ। ਲਟਕ ਰਹੀਆਂ ਇਹ ਬਿਜਲੀ ਦੀਆਂ ਤਾਰਾਂ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਕਸਬੇ 'ਚ ਕਈ ਖੰਭੇ ਅਜਿਹੇ ਹਨ, ਜਿੱਥੇ ਤਾਰਾਂ ਦੇ ਜਾਲ ਦਿਖਾਈ ਦਿੰਦੇ ਹਨ। ਇਹ ਤਾਰਾਂ ਮੱਕੜੀ ਦੇ ਜਾਲ ਦੀ ਤਰਾਂ ਲੱਗਦੀਆਂ ਹਨ। ਇਹ ਜਾਲ ਸਿਰਫ਼ ਆਮ ਲੋਕ ਨੂੰ ਹੀ ਦਿਖਾਈ ਦਿੰਦੇ ਹਨ, ਜਿੰਨ੍ਹਾਂ ਲਈ ਇਹ ਮੁਸੀਬਤ। ਪਾਵਰਕਾਮ ਵਿਭਾਗ ਦੇ ਕਰਮਚਾਰੀਆਂ ਨੂੰ ਇਹ ਬਿਜਲੀ ਦੀਆਂ ਤਾਰਾਂ ਦਿਖਾਈ ਨਹੀਂ ਦਿੰਦੀਆਂ ਜਾਂ ਉਹ ਉਨ੍ਹਾਂ ਦਾ ਧਿਆਨ ਇਸ ਪਾਸੇ ਜਾ ਹੀ ਨਹੀਂ ਰਿਹਾ। ਅਬਾਦੀ ਵਾਲੇ ਇਲਾਕੇ 'ਚ ਕਈ ਵਾਰ ਨੀਵੀਆਂ ਤਾਰਾਂ ਵੱਡੇ ਵਾਹਨਾਂ ਦੇ ਲੰਘਣ ਲਾਲ ਟੁੱੱਟ ਜਾਦੀਆਂ ਹਨ। ਇਸ ਨਾਲ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ। ਅਬਾਦੀ ਵਾਲੇ ਇਲਾਕਿਆਂ 'ੱਚ ਇਹ ਤਾਰਾਂ ਘਰਾਂ ਦੀਆਂ ਛੱਤਾ ਦੇ ਕੋਲੋ ਲੰਘਦੀਆਂ ਹਨ, ਜਿਸ ਨਾਲ ਛੋਟੇ ਬੱਚਿਆਂ ਜਾਂ ਫਿਰ ਕਿਸੇ ਵੀ ਵਿਅਕਤੀ ਦਾ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਤਾਰਾਂ ਕਾਰਨ ਕਈ ਥਾਵਾਂ 'ਤੇ ਜਾਨੀ ਨੁਕਸਾਨ ਹੋ ਚੁੱਕਾ ਹੈ ਅਤੇ ਕਈ ਲੋਕ ਅਪਹਾਜ ਹੋ ਚੁੱਕੇ ਹਨ। ਅਜਿਹੀਆਂ ਘਟਨਾਵਾਂ ਹੋਣ ਦੇ ਬਾਵਜੂਦ ਬਿਜਲੀ ਬੋਰਡ ਦੇ ਅਧਿਕਾਰੀਆਂ ਕੋਲ ਧਿਆਨ ਦੇਣ ਦਾ ਸਮਾਂ ਨਹੀਂ ਹੈ।


Related News