ਸਿਹਤਮੰਦ ਰਹਿਣ ਲਈ ਹਮੇਸ਼ਾ ਪੀਓ ਘੜੇ ਦਾ ਪਾਣੀ, ਫਰਿੱਜ਼ ਵਰਤਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ

Wednesday, Apr 19, 2023 - 03:51 PM (IST)

ਸਿਹਤਮੰਦ ਰਹਿਣ ਲਈ ਹਮੇਸ਼ਾ ਪੀਓ ਘੜੇ ਦਾ ਪਾਣੀ, ਫਰਿੱਜ਼ ਵਰਤਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ

ਸੁਲਤਾਨਪੁਰ ਲੋਧੀ (ਧੀਰ)-ਜਿਵੇਂ ਹੀ ਗਰਮੀ ਦਾ ਮੌਸਮ ਨੇੜੇ ਆਉਂਦਾ ਹੈ, ਘੜੇ ਦੀ ਮਹੱਤਤਾ ਵਧਣ ਲੱਗ ਜਾਂਦੀ ਹੈ, ਇਸ ਦਾ ਪਾਣੀ ਜਿੰਨਾ ਠੰਡਾ ਪੀਣ ਲਈ ਹੈ, ਸਿਹਤ ਲਈ ਓਨਾ ਹੀ ਫਾਇਦੇਮੰਦ ਹੈ। ਅੱਜ ਆਰ. ਓ. ਅਤੇ ਫਰਿੱਜ ਵਾਲਾ ਪਾਣੀ ਹੋਣ ਦੇ ਬਾਵਜੂਦ ਲੋਕ ਘੜੇ ਦਾ ਪਾਣੀ ਸਰੀਰ ਦੇ ਪੱਧਰ ਨੂੰ ਸੰਤੁਲਿਤ ਕਰਦਾ ਹੈ ਅਤੇ ਇਸ ਦਾ ਪਾਣੀ ਪੀਣ ਨਾਲ ਮਿੱਟੀ ਦੇ ਕੁਦਰਤੀ ਖਣਿਜ ਸਰੀਰ ਤੱਕ ਪਹੁੰਚਦੇ ਹਨ। ਫਰਿੱਜ ਦੇ ਪਾਣੀ ’ਚ ਇਕ ਕਿਸਮ ਦੀ ਗੈਸ ਹੁੰਦੀ ਹੈ, ਜੋ ਸਿਹਤ ਲਈ ਹਾਨੀਕਾਰਕ ਹੈ। ਉਹ ਗੈਸ ਫਰਿੱਜ ’ਚ ਰੱਖੀਆਂ ਸਫੈਦ ਚੀਜ਼ਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਦੀ ਹੈ, ਇਸ ਦੇ ਪ੍ਰਭਾਵ ਨਾਲ ਅਲਕਾਲਾਈਟਸ ਨਸ਼ਟ ਹੋ ਜਾਦੇ ਹਨ। ਫਰਿੱਜ ਦਾ ਪਾਣੀ ਪੀ ਕੇ ਕੋਈ ਸੰਤੁਸ਼ਟੀ ਨਹੀਂ ਹੁੰਦੀ। ਫਿਲਟਰ ਕੀਤੇ ਪਾਣੀ ਦੇ ਉਲਟ, ਘੜੇ ’ਚ ਕੁਦਰਤੀ ਆਕਸੀਜਨ ਆਉਂਦੀ ਹੈ, ਜਿਸ ਕਾਰਨ ਇਹ ਸਿਹਤ ਲਈ ਵਧੇਰੇ ਫਾਇਦੇਮੰਦ ਹੋ ਜਾਂਦਾ ਹੈ।

ਘੜੇ ’ਚ ਪਾਣੀ ਠੰਡਾ ਕਿਵੇਂ ਹੁੰਦਾ ਹੈ?
ਘੜੇ ’ਚ ਪਾਣੀ ਨੂੰ ਠੰਡਾ ਕਰਨ ਦੀ ਪ੍ਰਕਿਰਿਆ ਚਮੜੀ ਵਿਚੋਂ ਪਸੀਨੇ ਦੇ ਸੁੱਕਣ ਵਰਗੀ ਪ੍ਰਕਿਰਿਆ ਹੈ। ਇਸ ਤੋਂ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਜਦੋਂ ਤੁਹਾਨੂੰ ਗਰਮੀਆਂ ’ਚ ਪਸੀਨਾ ਆਉਂਦਾ ਹੈ ਤਾਂ ਪਸੀਨਾ ਆਉਣ ’ਤੇ ਚਮੜੀ ਨੂੰ ਠੰਡਕ ਮਹਿਸੂਸ ਹੁੰਦੀ ਹੈ। ਇਸੇ ਤਰ੍ਹਾ ਜਦੋਂ ਘੜੇ ’ਚ ਪਾਣੀ ਭਰਿਆ ਜਾਂਦਾ ਹੈ ਤਾਂ ਹਵਾ ਇਸ ਦੇ ਸੂਖਮ ਛੇਕਾਂ ’ਚੋਂ ਲੰਘਦੀ ਰਹਿੰਦੀ ਹੈ, ਜਿਸ ਕਾਰਨ ਪਾਣੀ ਠੰਡਾ ਰਹਿੰਦਾ ਹੈ। ਘੜੇ ’ਚੋਂ ਜਿੰਨੀ ਹਵਾ ਲੰਘੇਗੀ, ਪਾਣੀ ਓਨਾ ਹੀ ਠੰਡਾ ਹੋਵੇਗਾ।

ਇਹ ਵੀ ਪੜ੍ਹੋ : ਵਿਜੀਲੈਂਸ ਟੀਮ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨਾਲ ਜੁੜੀ ਸੰਸਥਾ ’ਤੇ ਮਾਰਿਆ ਛਾਪਾ

ਗਰਮੀਆਂ ’ਚ ਘੜੇ ਦਾ ਪਾਣੀ ਪੀਣ ਦੇ ਲਾਭ
-ਘੜੇ ਦਾ ਪਾਣੀ ਪੀਣ ਨਾਲ ਪਾਚਣ ਪ੍ਰਕਿਰਿਆ ਦਰੁਸਤ ਰਹਿੰਦੀ ਹੈ।
-ਘੜੇ ਦੇ ਪਾਣੀ ਦਾ ਤਾਪਮਾਨ ਠੀਕ ਹੁੰਦਾ ਹੈ, ਜਿਸ ਨਾਲ ਸਰਦੀ-ਜੁਕਾਮ ਦੂਰ ਰਹਿੰਦਾ ਹੈ।
-ਕੈਂਸਰ ਵਰਗੀ ਬੀਮਾਰੀ ਦਾ ਖਤਰਾ ਘੱਟ ਜਾਂਦਾ ਹੈ।
-ਇਸ ਦੇ ਪਾਣੀ ਨਾਲ ਸਰੀਰ ਦਾ ਪੀ. ਐੱਚ. ਬੈਲੇਂਸ ਰਹਿੰਦਾ ਹੈ, ਜਿਸ ਕਰਕੇ ਸਰੀਰ ਕਈ ਦਿੱਕਤਾਂ ਤੋਂ ਬੱਚਿਆ ਰਹਿੰਦਾ ਹੈ।
-ਗਰਮੀਆਂ ’ਚ ਦਮੇ ਦੇ ਮਰੀਜ਼ਾਂ ਲਈ ਘੜੇ ਦਾ ਪਾਣੀ ਫਾਇਦੇਮੰਦ ਹੁੰਦਾ ਹੈ।
-ਘੜੇ ਦਾ ਪਾਣੀ ਡਾਇਰੀਆ ਅਤੇ ਪੀਲੀਏ ਵਰਗੀਆਂ ਬੀਮਾਰੀਆਂ ਨੂੰ ਜਨਮ ਦੇਣ ਵਾਲੇ ਕੀਟਾਣੂਆਂ ਨੂੰ ਖ਼ਤਮ ਕਰ ਦਿੰਦਾ ਹੈ।
-ਘੜੇ ਦਾ ਪਾਣੀ ਕੁਦਰਤੀ ਤੌਰ ’ਤੇ ਠੰਡਾ ਹੁੰਦਾ ਹੈ, ਜਿਸ ਕਰਕੇ ਸਰੀਰ ’ਚ ਸੋਜ ਤੇ ਦਰਦ ਦੀ ਸਮੱਸਿਆ ਨਹੀਂ ਹੁੰਦੀ।
-ਇਸ ਨਾਲ ਕਬਜ਼ ਨਹੀਂ ਹੁੰਦੀ ਅਤੇ ਸਰੀਰ ਨੂੰ ਆਇਰਨ ਵੀ ਮਿਲਦਾ ਹੈ।
-ਘੜੇ ਦਾ ਪਾਣੀ ਪੀਣ ਨਾਲ ਵਾਰ-ਵਾਰ ਪਿਆਸ ਨਹੀਂ ਲੱਗਦੀ ਹੈ।
-ਇਹ ਪਾਣੀ ਸਰੀਰ ’ਚ ਆਕਸੀਜਨ ਦੀ ਸਹੀ ਮਾਤਰਾ ਨੂੰ ਬਣਾਈ ਰੱਖਦਾ ਹੈ।
-ਘੜੇ ਦਾ ਪਾਣੀ ਪੀਣ ਨਾਲ ’ਚ ਖਾਰਾਪਨ ਵਧਦਾ ਹੈ, ਜਿਸ ਨਾਲ ਮੂੰਹ ਦਾ ਸੁਆਦ ਅਤੇ ਬਦਬੂ ਠੀਕ ਹੁੰਦੀ ਹੈ।
-ਵਧਦੀ ਉਮਰ ਦੇ ਪ੍ਰਭਾਵ ਨੂੰ ਘਟਾਉਂਦਾ ਹੈ। ਭਾਰ ਵਧਣ ਨਹੀਂ ਦਿੰਦਾ।
-ਸਰੀਰ ਦੇ ਜ਼ਹਿਰੀਲੇ ਤੱਤ ਨੂੰ ਦੂਰ ਕਰਦਾ ਹੈ।
-ਚਮੜੀ ਨੂੰ ਸੁੰਦਰ ਬਣਾਉਂਦਾ ਹੈ।

ਇਹ ਵੀ ਪੜ੍ਹੋ : ਸਮਾਰਟ ਸਿਟੀ ਪ੍ਰਾਜੈਕਟ ਤਹਿਤ ਜਲੰਧਰ ਨੂੰ ਮਿਲੇ 900 ਕਰੋੜ ਤੋਂ ਵਧੇਰੇ ਰੁਪਏ, ਸਰਵੇ ਰਿਪੋਰਟ 'ਚ ਹੋਇਆ ਵੱਡਾ ਖ਼ੁਲਾਸਾ

ਕੀ ਕਹਿੰਦੇ ਹਨ ਬੁੱਧੀਜੀਵੀ
ਮਿੱਟੀ ਦੇ ਘੜੇ ਦਾ ਪਾਣੀ ਪੀਣ ਨਾਲ ਮੈਗਨੀਸੀਅਮ ਮਿਲਦਾ ਹੈ, ਜੋ ਡਿਪਰੇਸ਼ਨ ਨੂੰ ਠੀਕ ਕਰਨ ’ਚ ਸਹਾਈ ਹੁੰਦਾ ਹੈ। ਇਹ ਕੈਲਸ਼ੀਅਮ ਦਾ ਸ੍ਰੋਤ ਹੈ, ਜੋ ਹੱਡੀਆਂ ਅਤੇ ਜੋੜਾਂ ਦੇ ਦਰਦ ਲਈ ਫਾਇਦੇਮੰਦ ਹੈ। ਮਿੱਟੀ ਦੇ ਬਣੇ ਘੜੇ ’ਚ ਪਾਣੀ ਮੌਸਮ ਅਨੁਸਾਰ ਠੰਡਾ ਰਹਿੰਦਾ ਹੈ। ਇਹ ਘੜੇ ਦਾ ਗੁਣ ਹੈ ਜੋ ਹੋਰ ਕਿਸੇ ਚੀਜ਼ ਵਿਚ ਨਹੀਂ ਮਿਲਦਾ। ਇਹ ਨਾ ਸਿਰਫ਼ ਪਾਣੀ ਨੂੰ ਠੰਡਾ ਕਰਦਾ ਹੈ, ਸਗੋਂ ਪਾਣੀ ਦੇ ਨਾਲ-ਨਾਲ ਕਈ ਅਜਿਹੀਆਂ ਜ਼ਰੂਰੀ ਚੀਜ਼ਾਂ ਵੀ ਸਾਡੇ ਸਰੀਰ ’ਚ ਪਹੁੰਚਾਉਂਦਾ ਹੈ, ਜੋ ਜ਼ਮੀਨ ’ਚ ਪਾਈਆਂ ਜਾਂਦੀਆਂ ਹਨ। -ਡਾ. ਹਰਪ੍ਰੀਤ ਸਿੰਘ।

ਡਾਕਟਰ ਮਿੱਟੀ ਦੇ ਘੜੇ ਦਾ ਪਾਣੀ ਪੀਣ ਦੀ ਸਲਾਹ ਵੀ ਦਿੰਦੇ ਹਨ, ਕਿਉਂਕਿ ਘੜੇ ਦਾ ਪਾਣੀ ਜਿੰਨਾ ਠੰਡਾ ਹੁੰਦਾ ਹੈ, ਓਨਾ ਹੀ ਸਾਡੇ ਸਰੀਰ ਅਤੇ ਗਲੇ ਲਈ ਵੀ ਚੰਗਾ ਹੁੰਦਾ ਹੈ। ਨਾ ਬਹੁਤ ਠੰਡਾ ਨਾ ਬਹੁਤ ਗਰਮ। ਇਹੀ ਕਾਰਨ ਹੈ ਕਿ ਘੜੇ ਦਾ ਪਾਣੀ ਪੀਣ ਨਾਲ ਅਸੀਂ ਬੀਮਾਰ ਨਹੀਂ ਹੁੰਦੇ। ਬਾਜ਼ਾਰ ’ਚ ਇਨ੍ਹਾਂ ਦੀ ਕੀਮਤ 150 ਤੋਂ 450 ਰੁਪਏ ਤੱਕ ਹੈ ਪਰ ਜਦੋਂ ਸਿਹਤ ਦੀ ਗੱਲ ਆਉਂਦੀ ਹੈ, ਤਾਂ ਲਾਗਤ ਕੋਈ ਮਾਇਨੇ ਨਹੀਂ ਰੱਖਦੀ। -ਤਜਿੰਦਰ ਸਿੰਘ ਸੋਢੀ, ਸਮਾਜ ਸੇਵਕ।

ਮਿੱਟੀ ’ਚ ਕੁਦਰਤੀ ਹੁੰਦਾ ਹੈ, ਜੋ ਸਰੀਰ ਵਿਚ ਪੀ. ਐੱਚ. ਸੰਤੁਲਨ ਬਣਾਈ ਰੱਖਣ ਦਾ ਕੰਮ ਕਰਦਾ ਹੈ। ਮਨੁੱਖੀ ਸਰੀਰ ਇਸਦੇ ਤੇਜ਼ਾਬ ਸੁਭਾਅ ਲਈ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਖਾਰੀ ਮਿੱਟੀ ਤੇਜ਼ਾਬੀ ਪਾਣੀ ਨਾਲ ਪ੍ਰਤੀਕਿਰਿਆ ਕਰਦੀ ਹੈ ਅਤੇ ਪੀ. ਐੱਚ. ਸੰਤੁਲਨ ਨੂੰ ਸੰਤੁਲਿਤ ਕਰਦੀ ਹੈ। ਇਸ ਨਾਲ ਐਸੀਡਿਟੀ ਅਤੇ ਗੌਸਟਨਾਮਿਕ ਪੈਨ ’ਚ ਰਾਹਤ ਮਿਲਦੀ ਹੈ। ਮਿੱਟੀ ਦੇ ਘੜੇ ’ਚ ਪਾਣੀ ਪੀਣ ਨਾਲ ਮੈਟਾਬੋਲਿਜਮ ਵਧਦਾ ਹੈ। ਪਲਾਸਟਿਕ ਦੀਆਂ ਬੋਤਲਾਂ ਅਤੇ ਡੱਬਿਆਂ ਵਿਚ ਪਾਣੀ ਪੀਣ ਦੌਰਾਨ ਖ਼ਤਰਨਾਕ ਕੈਮੀਕਲ ਪਾਏ ਜਾਂਦੇ ਹਨ। ਗਰਮੀਆਂ ’ਚ ਸਾਹ ਦੀਆਂ ਬੀਮਾਰੀਆਂ ਤੋਂ ਪੀੜਤ ਲੋਕਾਂ ਲਈ ਘੜੇ ਦਾ ਪਾਣੀ ਸਭ ਤੋਂ ਵਧੀਆ ਹੈ। ਫਰਿੱਜ ਦਾ ਪਾਣੀ ਬਹੁਤ ਠੰਡਾ ਹੁੰਦਾ ਹੈ ਅਤੇ ਇਸ ਨੂੰ ਪੀਣ ਨਾਲ ਗਲੇ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। -ਡਾ. ਰਵਿੰਦਰ ਪਾਲ ਸ਼ੁਭ, ਐੱਸ. ਐੱਮ. ਓ.।
ਮਿੱਟੀ ਦੇ ਘੜੇ ਦਾ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਦਾ ਤਾਪਮਾਨ ਅੰਬ ਦੇ ਮੁਕਾਬਲੇ ਥੋੜਾ ਘੱਟ ਹੁੰਦਾ ਹੈ, ਜੋ ਨਾ ਸਿਰਫ਼ ਠੰਡਕ ਦਿੰਦਾ ਹੈ, ਸਗੋਂ ਪੇਟ ਤੇ ਪਾਚਨ ਕਿਰਿਆ ਨੂੰ ਸੁਧਾਰਨ ’ਚ ਵੀ ਮਦਦ ਕਰਦਾ ਹੈ। ਇਸ ਨੂੰ ਪੀਣ ਨਾਲ ਸਰੀਰ ’ਚ ਟੈਸਟੋਸਟ੍ਰਨ ਦਾ ਪੱਧਰ ਵੀ ਵਧਦਾ ਹੈ। -ਡਾ. ਹਰਜੀਤ ਸਿੰਘ।

ਘੜੇ ਦਾ ਪਾਣੀ ਜਿੰਨਾ ਠੰਡਾ ਅਤੇ ਸਕੂਨ ਦੇਣ ਵਾਲਾ ਲੱਗਦਾ ਹੈ, ਸਿਹਤ ਲਈ ਵੀ ਓਨਾ ਹੀ ਫਾਇਦੇਮੰਦ ਹੁੰਦਾ ਹੈ। ਘੜੇ ਦਾ ਪਾਣੀ ਕੁਦਰਤੀ ਤੌਰ ’ਤੇ ਠੰਡਾ ਹੁੰਦਾ ਹੈ, ਜਦੋਕਿ ਫਰਿੱਜ ਦਾ ਪਾਣੀ ਬਿਜਲੀ ਦੀ ਮਦਦ ਨਾਲ। ਘੜੇ ਦੇ ਪਾਣੀ ਦਾ ਇਸ ਬਹੁਤ ਵੱਡਾ ਫਾਇਦਾ ਇਹ ਹੈ ਕਿ ਇਸ ਨਾਲ ਬਿਜਲੀ ਦੀ ਵੀ ਬੱਚਤ ਹੁੰਦੀ ਹੈ ਅਤੇ ਘੜੇ ਬਣਾਉਣ ਵਾਲਿਆਂ ਨੂੰ ਵੀ ਫਾਇਦਾ ਹੁੰਦਾ ਹੈ। -ਡਾ. ਅਮਨਪ੍ਰੀਤ ਸਿੰਘ।

ਸਮਾਂ ਵੀ ਬਦਲ ਰਿਹਾ ਹੈ ਅਤੇ ਪੁਰਾਣੀਆ ਚੀਜ਼ਾਂ ਵੀ ਆਧੁਨਿਕ ਰੂਪ ਧਾਰਨ ਕਰ ਰਹੀਆਂ ਹਨ, ਜਿਸ ਨੂੰ ਗਰੀਬਾਂ ਦਾ ਵਾਟਰ ਕੂਲਰ ਕਿਹਾ ਜਾਂਦਾ ਹੈ। ਮਿੱਟੀ ਦੇ ਕਾਰੀਗਰਾਂ ਨੇ ਘੜੇ ਦੀ ਸ਼ਕਲ ਬਦਲ ਜੇ ਇਸ ਨੂੰ ਸੁੰਦਰ ਬਣਾ ਦਿੱਤਾ ਹੈ ਅਤੇ ਇਸ ’ਚੋਂ ਪਾਣੀ ਕੱਢਣ ਲਈ ਇਸ ਨੂੰ ਤੌੜ ਦਿੱਤਾ ਹੈ। ਇਹ ਦੇਖਣ ’ਚ ਸੁੰਦਰ ਵੀ ਹੈ ਅਤੇ ਪਾਣੀ ਸਰੀਰ ਲਈ ਵੀ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ’ਚ ਪਾਣੀ ਕੁਦਰਤੀ ਤੌਰ ’ਤੇ ਠੰਡਾ ਰਹਿੰਦਾ ਹੈ। -ਡਾ. ਸੁਨੀਲ ਧੀਰ।

ਇਹ ਵੀ ਪੜ੍ਹੋ : ਸਪੇਨ ਗਏ ਪੁੱਤ ਦੀ ਘਰ ਪਰਤੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਗਮਗੀਨ ਮਾਹੌਲ 'ਚ ਹੋਇਆ ਸਸਕਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News