ਪੁਲਸ ਹਿਰਾਸਤ ’ਚੋਂ ਫਰਾਰ ਹੋਏ ਖ਼ਤਰਨਾਕ ਗੈਂਗਸਟਰ ਦੇ ਸਾਥੀਆਂ ਨੇ ਪਾਈ ਪੋਸਟ

10/10/2022 6:27:48 PM

ਚੰਡੀਗੜ੍ਹ/ਪਟਿਆਲਾ : ਬੀਤੇ ਦਿਨੀਂ ਪਟਿਆਲਾ ਵਿਖੇ ਰਾਜਿੰਦਰਾ ਹਸਪਤਾਲ ’ਚੋਂ ਫਰਾਰ ਹੋਏ ਖ਼ਤਰਨਾਕ ਗੈਂਗਸਟਰ ਅਤੇ ਤਸਕਰ ਅਮਰੀਕ ਸਿੰਘ ਦੇ ਸਾਥੀ ਗੈਂਗਸਟਰਾਂ ਨੇ ਇਕ ਪੋਸਟ ਸਾਂਝੀ ਕਰਕੇ ਪੁਲਸ ’ਤੇ ਸਵਾਲ ਚੁੱਕੇ ਹਨ। ਲਵ ਹਾਂਗਕਾਂਗ ਨਾਮ ਦੀ ਫੇਸਬੁਕ ਆਈ. ਡੀ. ’ਤੇ ਪਾਈ ਗਈ ਇਕ ਪੋਸਟ ਵਿਚ ਆਖਿਆ ਗਿਆ ਹੈ ਕਿ ਕੁੱਝ ਦਿਨ ਪਹਿਲਾਂ ਅਮਰੀਕ ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚੋਂ ਜੇਲ ਪੁਲਸ ਦੀ ਗ੍ਰਿਫਤ ’ਚੋਂ ਫਰਾਰ ਹੋ ਗਿਆ ਸੀ। ਸਾਡੇ ਭਰਾ ਦੇ ਕੇਸ ਵਿਚ ਪੁਲਸ ਨੇ ਪਹਿਲਾਂ 6 ਤਾਰੀਖ਼ ਨੂੰ ਬੱਚੀ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਸੀ, ਉਸ ਤੋਂ ਬਾਅਦ 7 ਤਾਰੀਖ਼ ਨੂੰ ਮਨਦੀਪ ਮੁੰਡਾਪਿੰਡ ਨੂੰ ਗੋਇੰਦਵਾਲ ਸਾਹਿਬ ਜੇਲ ਤੋਂ ਰਿਮਾਂਡ ’ਤੇ ਲਿਆਂਦਾ ਗਿਆ।

ਇਹ ਵੀ ਪੜ੍ਹੋ : ਚੱਲਦੀ ਗੱਡੀ ’ਚ ਡਰਾਇਵਰ ਦੀ ਲੱਗੀ ਅੱਖ, ਸ੍ਰੀ ਦਰਬਾਰ ਸਾਹਿਬ ਜਾ ਰਹੀ ਸੰਗਤ ਨਾਲ ਵਾਪਰ ਗਿਆ ਵੱਡਾ ਹਾਦਸਾ

ਇਸ ਤੋਂ ਬਾਅਦ ਪਟਿਆਲਾ ਪੁਲਸ ਨੇ ਅਖੀਰ ਵਿਚ 8 ਤਾਰੀਖ਼ ਨੂੰ ਪਿੰਡ ਕਾਕਾ ਕੰਡਿਆਲਾ ਜ਼ਿਲ੍ਹਾ ਤਰਨਤਾਰਨ ਤੋਂ ਸਾਡੇ ਦੋ ਭਰਾ ਸੰਦੀਪ ਮਸੀਹ ਅਤੇ ਅੰਕੁਸ਼ ਮਸੀਹ ਨੂੰ ਪਟਿਆਲਾ ਸੀ. ਆਈ. ਏ. ਸਟਾਫ ਤੇ ਤਰਨਤਾਰਨ ਪੁਲਸ ਨੇ ਮਿਲ ਕੇ ਗ੍ਰਿਫ਼ਤਾਰ ਕਰ ਲਿਆ ਪਰ ਪੁਲਸ ਨੇ ਸਾਡੇ ਵੀਰਾਂ ਨੂੰ ਅਜੇ ਤੱਕ ਪੇਸ਼ ਨਹੀਂ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਪੁਲਸ ਸਹੀ ਕਾਰਵਾਈ ਕਰੇਗੀ ਤੇ ਕੋਈ ਧੱਕਾ ਨਹੀਂ ਕਰੇਗੀ। 

ਇਹ ਵੀ ਪੜ੍ਹੋ : ਅਮਰੀਕਾ ਤੋਂ ਮੁੜ ਆਈ ਦੁਖਦ ਖ਼ਬਰ, ਪੱਟੀ ਦੇ ਨਵਦੀਪ ਸਿੰਘ ਨਾਲ ਵਾਪਰ ਗਿਆ ਭਾਣਾ

ਕਿਵੇਂ ਫਰਾਰ ਹੋਇਆ ਸੀ ਅਮਰੀਕ

ਦੱਸਣਯੋਗ ਹੈ ਕਿ ਖ਼ਤਰਨਾਕ ਗੈਂਗਸਟਰ ਤੇ ਤਸਕਰ ਅਮਰੀਕ ਉਸ ਸਮੇਂ ਪਟਿਆਲਾ ਜੇਲ੍ਹ ਸਟਾਫ ਦੀ ਗ੍ਰਿਫਤ ’ਚੋਂ ਫਰਾਰ ਹੋ ਗਿਆ ਸੀ, ਜਦੋਂ ਜੇਲ ਪੁਲਸ ਉਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਲੈ ਕੇ ਗਈ ਸੀ। ਦਰਅਸਲ ਗੈਂਗਸਟਰ ਤੇ ਨਸ਼ਾ ਤਸਕਰ ਅਮਰੀਕ ਸਿੰਘ ਪਟਿਆਲਾ ਜੇਲ ਵਿਚ ਬੰਦ ਸੀ ਜਿਸ ਨੂੰ ਸੱਟ ਲੱਗਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਸੀ। ਜਿੱਥੇ ਇਹ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਜਾਣਕਾਰੀ ਮੁਤਾਬਕ ਸਰਹੱਦ ਪਾਰ ਹੈਰੋਇਨ ਨੈੱਟਵਰਕ ਅਤੇ ਸਥਾਨਕ ਡਰੱਗ ਡੀਲਰਾਂ ਵਿਚਕਾਰ ਅਹਿਮ ਕੜੀ ਮੰਨੇ ਜਾਂਦੇ ਅਮਰੀਕ ਨੂੰ ਜੇਲ੍ਹ ਦੇ ਦੋ ਅਧਿਕਾਰੀ ਹਸਪਤਾਲ ਲੈ ਕੇ ਗਏ ਸਨ ਪਰ ਜਦੋਂ ਉਹ ਫਰਾਰ ਹੋ ਗਿਆ ਤਾਂ ਉਸ ਦੇ ਨਾਲ ਸਿਰਫ਼ ਇੱਕ ਹੀ ਮੌਜੂਦ ਸੀ। ਅਮਰੀਕ ਦਾ ਜੇਲ੍ਹ ਦੇ ਅੰਦਰ ਇਕ ਕੈਦੀ ਨਾਲ ਝਗੜਾ ਹੋ ਗਿਆ ਸੀ ਜਿਸ ਵਿਚ ਉਹ ਜ਼ਖਮੀ ਹੋ ਗਿਆ। ਉਸ ਦੇ ਮੱਥੇ ਅਤੇ ਪੇਟ ਵਿਚ ਸੱਟ ਲੱਗਣ ਕਰਕੇ ਉਸ ਨੂੰ ਸ਼ੁੱਕਰਵਾਰ ਦੇਰ ਸ਼ਾਮ ਇਲਾਜ ਲਈ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੋਂ ਉਹ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਨੌਜਵਾਨ ਦੀ ਮੌਤ ਤੋਂ ਬਾਅਦ ਸ਼ਮਸ਼ਾਨਘਾਟ ’ਚ ਪਿਆ ਰੌਲਾ, ਪੁਲਸ ਨੇ ਚਿਖਾ ਤੋਂ ਚੁੱਕੀ ਲਾਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News