ਕੋਰੋਨਾ : ਪੰਜਾਬ ਦੇ ਇਨ੍ਹਾਂ 6 ਜ਼ਿਲ੍ਹਿਆਂ ''ਚ ਹਾਲਾਤ ਚਿੰਤਾਜਨਕ, 15 ਫ਼ੀਸਦੀ ਤੋਂ ਉੱਪਰ ''Positivity Rate''

Monday, Apr 26, 2021 - 02:32 PM (IST)

ਕੋਰੋਨਾ : ਪੰਜਾਬ ਦੇ ਇਨ੍ਹਾਂ 6 ਜ਼ਿਲ੍ਹਿਆਂ ''ਚ ਹਾਲਾਤ ਚਿੰਤਾਜਨਕ, 15 ਫ਼ੀਸਦੀ ਤੋਂ ਉੱਪਰ ''Positivity Rate''

ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਮਹਾਮਾਰੀ ਨੇ ਇਸ ਸਮੇਂ ਭਿਆਨਕ ਰੂਪ ਧਾਰਨ ਕਰ ਲਿਆ ਹੈ ਅਤੇ ਸੂਬੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪੰਜਾਬ ਦੇ 6 ਜ਼ਿਲ੍ਹਿਆਂ 'ਚ ਕੋਰੋਨਾ ਬੀਮਾਰੀ ਦੀ ਪਾਜ਼ੇਟੀਵਿਟੀ ਦਰ ਬਹੁਤ ਜ਼ਿਆਦਾ ਹੈ, ਜਿਸ ਨੇ ਸਿਹਤ ਵਿਭਾਗ ਨੂੰ ਚਿੰਤਾ 'ਚ ਪਾਇਆ ਹੋਇਆ ਹੈ। ਪਿਛਲੇ ਇਕ ਹਫ਼ਤੇ ਦੌਰਾਨ (18-24 ਅਪ੍ਰੈਲ) ਐਸ. ਏ. ਐਸ. ਨਗਰ, ਫਿਰੋਜ਼ਪੁਰ, ਬਠਿੰਡਾ, ਫਾਜ਼ਿਲਕਾ, ਮਾਨਸਾ ਅਤੇ ਮੁਕਤਸਰ ਜ਼ਿਲ੍ਹਿਆਂ 'ਚ 15 ਫ਼ੀਸਦੀ ਤੋਂ ਵੱਧ ਪਾਜ਼ੇਟੀਵਿਟੀ ਦਰ (ਟੈਸਟ ਕੀਤੇ ਨਮੂਨਿਆਂ 'ਚੋਂ ਪੁਸ਼ਟੀ ਕੀਤੇ ਕੇਸ) ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਵੀਡੀਓ 'ਚ ਦੇਖੋ ਪੰਜਾਬ 'ਚ ਕਿਵੇਂ ਬਣਾਈ ਜਾਂਦੀ ਹੈ 'Oxygen'

ਸਿਹਤ ਅਧਿਕਾਰੀਆਂ ਵੱਲੋਂ ਰੋਜ਼ਾਨਾ 50,000 ਦੇ ਕਰੀਬ ਟੈਸਟ ਕਰਵਾਏ ਜਾ ਰਹੇ ਹਨ। ਇਸ ਸਮੇਂ ਦੌਰਾਨ ਸਾਰੇ ਜ਼ਿਲ੍ਹਿਆਂ 'ਚ 3.68 ਲੱਖ ਕੋਰੋਨਾ ਦੇ ਨਮੂਨੇ ਲਏ ਗਏ, ਜਿਨ੍ਹਾਂ 'ਚੋਂ 37,198 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਸੂਬੇ ਦੀ ਕੁੱਲ ਪਾਜ਼ੇਟੀਵਿਟੀ ਦਰ 10.10 ਫ਼ੀਸਦੀ ਰਹੀ। ਕੋਰੋਨਾ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਜ਼ਿਲ੍ਹਿਆਂ 'ਚੋਂ ਐਸ. ਏ. ਐਸ. ਨਗਰ 'ਚ ਇਕ ਹਫਤੇ ਦੌਰਾਨ ਕੋਰੋਨਾ ਦੇ 5,776 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਦੀ ਪਾਜ਼ੇਟੀਵਿਟੀ ਦਰ 21.99 ਫ਼ੀਸਦੀ ਰਹੀ।

ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਇਸ ਆਧਾਰ 'ਤੇ ਆਵੇਗਾ ਨਤੀਜਾ

ਇਸ ਤੋਂ ਬਾਅਦ ਫਿਰੋਜ਼ਪੁਰ 'ਚ 723 ਮਾਮਲੇ ਦਰਜ ਕੀਤੇ ਗਏ। ਫਾਜ਼ਿਲਕਾ ਜੋ ਕਿ ਸਭ ਤੋਂ ਘੱਟ ਕੋਰੋਨਾ ਮਾਮਲਿਆਂ ਵਾਲੇ ਜ਼ਿਲ੍ਹਿਆਂ 'ਚੋਂ ਇਕ ਹੈ, ਇੱਥੋਂ ਦੀ ਪਾਜ਼ੇਟੀਵਿਟੀ ਦਰ ਵੀ 16.21 ਫ਼ੀਸਦੀ ਹੈ। ਇਹ ਫ਼ੀਸਦੀ ਮਹਾਮਾਰੀ ਦੇ ਹੋਰ ਜ਼ਿਆਦਾ ਫੈਲਣ ਵੱਲ ਇਸ਼ਾਰਾ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News